ਮੁਕਤਸਰ: ਮਲੋਟ ਦੇ ਆਰਪੀ ਸਿੰਘ ਹਸਪਤਾਲ ਦੇ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਮਲੋਟ ਦੇ ਹੀ ਨੇੜਲੇ ਪਿੰਡ ਅਰਨੀਵਾਲਾ ਤੋਂ ਬਵਾਸੀਰ ਦੇ ਆਪ੍ਰੇਸ਼ਨ ਕਰਵਾਉਣ ਲਈ ਆਈ 50 ਸਾਲਾ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਜਸਵੀਰ ਕੌਰ ਦੇ ਬੇਟੇ ਨੇ ਡਾਕਟਰ ਉੱਤੇ ਦੋਸ਼ ਲਾਉਂਦੇ ਹੋਏ ਦੱਸਿਆ ਕਿ ਜਸਵੀਰ ਕੌਰ ਨੂੰ ਬਹੋਸ਼ੀ ਦੀ ਸ਼ਿਕਾਇਤ ਸੀ, ਡਾਕਟਰਾਂ ਨੇ ਆਪ੍ਰੇਸ਼ਨ ਕਰ ਦਿੱਤਾ ਪਰ ਇਹ ਕਿਹ ਦਿੱਤਾ ਗਿਆ ਕਿ ਮਰੀਜ਼ ਨੂੰ ਬੁਲਾਉਣਾ ਨਹੀਂ, 'ਤੇ ਸ਼ਾਮ ਨੂੰ ਜਦੋਂ ਜਸਵੀਰ ਕੌਰ ਦੀ ਮੌਤ ਹੋ ਗਈ। ਉਨ੍ਹਾਂ ਨੇ ਅਰੋਪ ਲਾਇਆ ਕਿ ਜਸਵੀਰ ਕੌਰ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਕਰਕੇ ਹੋਈ ਹੈ।
ਇਹ ਵੀ ਪੜ੍ਹੋਂ: ਬਲਦੇਵ ਕੁਮਾਰ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ, ਮਾਰਨ ਵਾਲੇ ਨੂੰ 50 ਲੱਖ ਦੇਣ ਦਾ ਐਲਾਨ
ਜਦੋਂ ਇਸ ਮਾਮਲੇ ਬਾਰੇ ਆਰਪੀ ਸਿੰਘ ਹਸਪਤਾਲ ਦੇ ਡਾ ਆਰਪੀ ਸਿੰਘ ਤੋਂ ਪੁਛਿਆਂ ਗਿਆ ਤਾਂ ਉਨ੍ਹਾਂ ਨੇ ਆਪਣੇ 'ਤੇ ਲੱਗੇ ਹੋਏ ਦੋਸ਼ਾਂ ਨੂੰ ਸਿਰੇ ਤੋਂ ਹੀ ਨਕਾਰ ਦਿੱਤਾ, ਕਿਹਾ ਕਿ ਉਨ੍ਹਾਂ ਨੇ ਬਾਵਾਸੀਰ ਦਾ ਆਪ੍ਰੇਸ਼ਨ ਕੀਤਾ ਸੀ, ਪਰ ਮਰੀਜ਼ ਦੀ ਮੌਤ ਲਾਪਰਵਾਹੀ ਨਾਲ ਨਹੀਂ ਹੋਈ।
ਇਸ ਮਾਮਲੇ ਬਾਰੇ ਮਲੋਟ ਦੇ ਐੱਸ ਐੱਚ ਓ ਜਸਵੀਰ ਸਿੰਘ ਦੱਸਿਆ ਕਿ ਕੱਲ੍ਹ ਆਰਪੀ ਸਿੰਘ ਹਸਪਤਾਲ ਵਿੱਚ ਜਸਵੀਰ ਕੌਰ ਨਾਅ ਦੀ ਮਹਿਲਾ ਦੀ ਮੌਤ ਹੋ ਗਈ ਸੀ, ਪੀੜਤ ਪਰਿਵਾਰ ਦਾ ਦੋਸ਼ ਹੈ, ਕਿ ਜਸਵੀਰ ਕੌਰ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਕਰਕੇ ਹੋਈ ਹੈ, ਅਤੇ ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਡਾ. ਆਰਪੀ ਸਿੰਘ ਖਿਲਾਫ਼ 304 ਦਾ ਮੁਕਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।