ਸ੍ਰੀ ਮੁਕਤਸਰ ਸਾਹਿਬ: ਕੋੋਰੋਨਾ ਦੀ ਦੂਜੀ ਲਹਿਰ ਦੇਸ਼ ਭਰ ’ਚ ਤੇਜ਼ੀ ਨਾਲ ਫੈਲ ਰਹੀ ਹੈ ਉਥੇ ਹੀ ਦੇਸ਼ ’ਚ ਆਕਸੀਜਨ ਦੀ ਵੀ ਕਮੀ ਆ ਰਹੀ ਹੈ। ਜਿਥੇ ਪਹਿਲਾਂ ਹਸਪਤਾਲਾਂ ਨੂੰ ਆਕਸੀਜਨ ਨਹੀਂ ਮਿਲ ਰਹੀ ਸੀ ਉਥੇ ਹੀ ਹੁਣ ਨਿਜੀ ਐਂਬੂਲੈਂਸ ਚਾਲਕਾਂ ਨੂੰ ਆਕਸੀਜਨ ਸਿਲੰਡਰ ਨਹੀਂ ਮਿਲ ਰਹੇ ਹਨ। ਜਿਸ ਕਾਰਨ ਉਹ ਬਹੁਤ ਪਰੇਸ਼ਾਨ ਹੋ ਰਹੇ ਹਨ ਤੇ ਐਂਬੂਲੈਂਸਾਂ ਬੰਦ ਖੜੀਆਂ ਹਨ।
ਇਹ ਵੀ ਪੜੋ: ਜੇਕਰ ਲੋਕਾਂ ਨਿਯਮਾਂ ਦੀ ਪਾਲਣਾ ਨਾ ਕੀਤੀ ਤਾਂ ਲੌਕਡਾਊਨ ਹੀ ਆਖ਼ਰੀ ਰਸਤਾ: ਬਾਜਵਾ
ਐਂਬੂਲੈਂਸ ਚਾਲਕਾਂ ਨੇ ਕਿਹਾ ਕਿ ਡੀਸੀ ਸਾਬ੍ਹ ਨੇ ਲਿਖ ਕੇ ਦਿੱਤਾ ਹੋਇਆ ਹੈ ਕਿ ਕਿਸੇ ਵੀ ਬਾਹਰ ਦੇ ਨੂੰ ਸਿਲੰਡਰ ਵਿੱਚ ਗੈਸ ਭਰ ਕੇ ਨਹੀਂ ਦੇਣੀ ਜਿਸ ਕਾਰਨ ਸਾਨੂੰ ਆਕਸੀਜਨ ਨਹੀਂ ਮਿਲ ਰਹੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਐਸਐਮਓ ਤੋਂ ਲਿਖਵਾ ਕੇ ਵੀ ਲੈ ਕੇ ਜਾਂਦੇ ਹਾਂ ਪਰ ਫਿਰ ਵੀ ਸਾਨੂੰ ਫਰਮਾ ਆਕਸੀਜਨ ਨਹੀਂ ਦੇ ਰਹੀਆਂ ਜਿਸ ਕਾਰਨ ਸਾਡਾ ਕੰਮ ਬੰਦ ਹੋਇਆ ਪਿਆ ਹੈ। ਉਹਨਾਂ ਨੇ ਡੀਸੀ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਆਕਸੀਜਨ ਦਿੱਤੀ ਜਾਵੇ ਤਾਂ ਲੋਕਾਂ ਦੀ ਜਾਨ ਬਚਾਈ ਜਾ ਸਕੇ।