ETV Bharat / state

ਜ਼ਮੀਨੀ ਝਗੜੇ 'ਚ ਪੁਲਿਸ ਨੇ ਮਾਂ-ਪੁੱਤ ਨਾਲ ਕੀਤੀ ਕੁੱਟਮਾਰ

ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਠੇ ਰਣਸਿੰਘ ਵਾਲਾ ਵਿਖੇ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਦਾ ਚੌਕੀ ਪੁਲਿਸ ਵੱਲੋਂ ਇੱਕ ਮਹਿਲਾ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਪੁਲਿਸ ਆਪਣੇ ਉੱਤੇ ਲਗੇ ਦੋਸ਼ਾਂ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।

mother and son in land dispute case
ਫ਼ੋਟੋ
author img

By

Published : Nov 26, 2019, 10:54 AM IST

Updated : Nov 26, 2019, 3:20 PM IST

ਸ੍ਰੀ ਮੁਕਤਸਰ ਸਾਹਿਬ : ਸ਼ਹਿਰ ਮੁਕਤਸਰ ਦੇ ਪਿੰਡ ਕੋਠੇ ਰਣ ਸਿੰਘ ਵਾਲਾ ਵਿੱਚ ਜ਼ਮੀਨੀ ਵਿਵਾਦ ਦੇ ਮਾਮਲੇ ਵਿੱਚ ਪੁਲਿਸ ਨੇ ਇੱਕ ਮਹਿਲਾ ਅਤੇ ਉਸ ਦੇ ਪੁੱਤ ਨਾਲ ਕੁੱਟਮਾਰ ਕੀਤੀ। ਪਿੰਡ ਕੋਠੇ ਰਣ ਸਿੰਘ ਵਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਦਾ ਚੌਕੀ ਪੁਲਿਸ ਉੱਤੇ ਪਿੰਡ ਦੀ ਹੀ ਇੱਕ ਮਹਿਲਾ ਅਤੇ ਉਸ ਦੇ ਪੁੱਤਰ ਨਾਲ ਕੁੱਟਮਾਰ ਕੀਤੇ ਜਾਣ ਦੇ ਦੋਸ਼ ਲਗੇ ਹਨ। ਕੁੱਟਮਾਰ ਕੀਤੇ ਜਾਣ ਕਾਰਨ ਮਹਿਲਾ ਅਤੇ ਉਸ ਦਾ ਪੁੱਤਰ ਗੰਭੀਰ ਜ਼ਖਮੀ ਹੋ ਗਏ ਹਨ ਅਤੇ ਦੋਹਾਂ ਨੂੰ ਮੁਕਤਸਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਦਾਖਲ ਕਰਵਾਇਆ ਗਿਆ ਹੈ।

ਵੀਡੀਓ

ਪੀੜਤ ਮਹਿਲਾ ਅਤੇ ਉਸ ਦੇ ਪੁੱਤਰ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀਆਂ ਦੇ ਨਾਲ 5 ਕਨਾਲਾਂ ਨੂੰ ਲੈ ਕੇ ਜ਼ਮੀਨੀ ਵਿਵਾਦ ਹੈ। ਇਸ ਜ਼ਮੀਨ ਦੀ ਮਿਣਤੀ ਹੋਣੀ ਹੈ ਅਤੇ ਵਿਰੋਧੀ ਧਿਰ ਇਸ ਵਿੱਚ ਦਖ਼ਲ ਦੇ ਰਿਹਾ ਹੈ। ਉਨ੍ਹਾਂ ਨੇ ਇਸ ਬਾਰੇ ਦੋਦਾ ਚੌਕੀ 'ਚ ਦੋ ਵਾਰ ਸ਼ਿਕਾਇਤ ਕੀਤੀ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਇਸ ਤੋਂ ਉਲਟ ਪੁਲਿਸ ਨੇ ਵਿਰੋਧੀ ਧਿਰ ਦੀ ਸ਼ਿਕਾਇਤ 'ਤੇ ਚੌਂਕੀ ਲਿਜਾ ਕੇ ਉਸ ਦੀ ਮਾਂ ਅਤੇ ਉਸ ਨਾਲ ਕੁੱਟਮਾਰ ਕੀਤੀ। ਮਲਕੀਤ ਨੇ ਦੱਸਿਆ ਪੁਲਿਸ ਦੇ ਦਬਾਅ ਕਰਕੇ ਸਿਵਲ ਹਸਪਤਾਲ ਵਿੱਚ ਵੀ ਉਨ੍ਹਾਂ ਦਾ ਸਹੀ ਢੰਗ ਨਾਲ ਇਲਾਜ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਨਸਾਫ਼ ਦੀ ਮੰਗ ਕਰਦਿਆ ਪੁਲਿਸ ਅਤੇ ਵਿਰੋਧੀ ਧਿਰ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

ਦੂਜੇ ਪਾਸੇ ਦੋਦਾ ਚੌਕੇ ਦੇ ਇੰਚਾਰਜ ਬਸ਼ੀਰ ਸਿੰਘ ਨੇ ਪੁਲਿਸ 'ਤੇ ਲਗੇ ਇਸ ਦੋਸ਼ ਤੋਂ ਇਨਕਾਰ ਕਰਦਿਆਂ ਕਿਹਾ ਕਿ ਮਲਕੀਤ ਸਿੰਘ ਮਾਨਸਿਕ ਤੌਰ 'ਤੇ ਪਰੇਸ਼ਾਨ ਵਿਅਕਤੀ ਹੈ। ਉਹ ਸ਼ਿਕਾਇਤ ਤੋਂ ਬਾਅਦ ਉਨ੍ਹਾਂ ਦੇ ਘਰ ਗਏ ਸੀ ਪਰ ਉਨ੍ਹਾਂ ਨੇ ਕੁੱਟਮਾਰ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਹੈ ਅਤੇ ਪੁਲਿਸ ਵੱਲੋਂ ਦੋਹਾਂ ਧਿਰਾਂ ਨੂੰ ਇਸ ਮਾਮਲੇ ਨੂੰ ਅਦਾਲਤ 'ਚ ਨਿਪਟਾ ਲੈਣ ਦੀ ਹਿਦਾਇਤ ਦਿੱਤੀ ਗਈ ਸੀ।

Intro:ਜ਼ਮੀਨੀ ਝਗੜੇ 'ਚ ਪੁਲਿਸ ਨੇ ਮਾਂ ਪੁੱਤ ਦੀ ਕੀਤੀ ਕੁੱਟਮਾਰ

ਪੁਲਿਸਵਾਲਿਆਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ

ਮੁਕਤਸਰ ਦੇ ਪਿੰਡ ਕੋਠੇ ਰਣ ਸਿੰਘ ਵਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਦਾ ਚੌਕੀ ਪੁਲਿਸ ਨੇ ਮਾਂ-ਪੁੱਤ ਦੀ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਥਾਣੇ 'ਚ ਲੈ ਗਏ ਅਤੇ ਉੱਥੇ ਜਾ ਕੇ ਵੀ ਕੁੱਟਮਾਰ ਕੀਤੀ। ...Body:ਜ਼ਮੀਨੀ ਝਗੜੇ 'ਚ ਪੁਲਿਸ ਨੇ ਮਾਂ ਪੁੱਤ ਦੀ ਕੀਤੀ ਕੁੱਟਮਾਰ

ਪੁਲਿਸਵਾਲਿਆਂ ਨੇ ਆਪਣੇ ਉੱਪਰ ਲੱਗੇ ਸਾਰੇ ਦੋਸ਼ਾਂ ਨੂੰ ਨਕਾਰਿਆ

ਮੁਕਤਸਰ ਦੇ ਪਿੰਡ ਕੋਠੇ ਰਣ ਸਿੰਘ ਵਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਦਾ ਚੌਕੀ ਪੁਲਿਸ ਨੇ ਮਾਂ-ਪੁੱਤ ਦੀ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਥਾਣੇ 'ਚ ਲੈ ਗਏ ਅਤੇ ਉੱਥੇ ਜਾ ਕੇ ਵੀ ਕੁੱਟਮਾਰ ਕੀਤੀ। ...

ਜ਼ਿਲ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਕੋਠੇ ਰਣ ਸਿੰਘ ਵਾਲਾ 'ਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋਦਾ ਚੌਕੀ ਪੁਲਿਸ ਨੇ ਮਾਂ-ਪੁੱਤ ਦੀ ਘਰ 'ਚ ਦਾਖ਼ਲ ਹੋ ਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਪੁਲਿਸ ਵਾਲੇ ਪੁੱਤ ਨੂੰ ਥਾਣੇ 'ਚ ਲੈ ਗਏ ਅਤੇ ਉੱਥੇ ਜਾ ਕੇ ਵੀ ਕੁੱਟਮਾਰ ਕੀਤੀ। ਹੁਣ ਦੋਵੇਂ ਮਾਂ-ਪੁੱਤ ਦੋਦਾ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਹਨ। ਜ਼ੇਰੇ ਇਲਾਜ ਮਾਂ-ਪੁੱਤ ਨੇ ਕਿਹਾ ਕਿ ਉਨ੍ਹਾਂ ਦੀ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ। ਕੋਠੇ ਰਣ ਸਿੰਘ ਵਾਲਾ ਨਿਵਾਸੀ ਮਲਕੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਗੁਆਂਢੀਆਂ ਦੇ ਨਾਲ ਪੰਜ ਕਨਾਲਾਂ ਨੂੰ ਲੈ ਕੇ ਜ਼ਮੀਨੀ ਵਿਵਾਦ ਹੈ। ਇਸ ਜ਼ਮੀਨ ਦੀ ਮਿਣਤੀ ਹੋਣੀ ਹੈ, ਜੋ ਕਿ ਉਹ ਲੋਕ ਹੋਣ ਨਹੀਂ ਦੇ ਰਹੇ। ਇਸ ਗੱਲ ਨੂੰ ਲੈ ਕੇ ਉਸਨੇ ਦੋ ਵਾਰ ਦੋਦਾ ਚੌਕੀ 'ਚ ਸ਼ਿਕਾਇਤ ਦਿੱਤੀ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਦੂਜੀ ਧਿਰ ਨੇ ਸ਼ਿਕਾਇਤ ਦੇ ਦਿੱਤੀ ਜਿਸ ਤੇ ਦੋਦਾ ਚੌਕੀ ਦੇ ਪੁਲਿਸ ਕਰਮਚਾਰੀ ਉਨ੍ਹਾਂ ਦੇ ਘਰ ਆਏ। ਜਿਨ੍ਹਾਂ ਆਉਂਦਿਆਂ ਹੀ ਕੱਪੜੇ ਤੱਕ ਪਾੜ ਦਿੱਤੇ। ਜਿਸਦੇ ਬਾਅਦ ਦੋਵਾਂ ਨੂੰ ਦੋਦਾ ਚੌਂਕੀ 'ਚ ਲੈ ਗਏ ਅਤੇ ਉੱਥੇ ਲਿਜਾ ਕੇ ਵੀ ਕੁੱਟਮਾਰ ਕੀਤੀ। ਜਿਸਦੇ ਬਾਅਦ ਪਿੰਡ ਦੇ ਕੁਝ ਲੋਕ ਉਨ੍ਹਾਂ ਨੂੰ ਲੈ ਕੇ ਆਏ ਤੇ ਹਸਪਤਾਲ 'ਚ ਭਰਤੀ ਕਰਵਾਇਆ। ਮਲਕੀਤ ਸਿੰਘ ਨੇ ਦੱਸਿਆ ਕਿ ਜਿਆਦਾ ਸੱਟਾਂ ਲੱਗਣ ਕਾਰਨ ਉਨ੍ਹਾਂ ਨੂੰ ਐਕਸਰੇ ਲਈ ਮੁਕਤਸਰ ਦੇ ਸਿਵਲ ਹਸਪਤਾਲ 'ਚ ਭੇਜਿਆ ਗਿਆ ਪਰ ਉੱਥੇ ਵੀ ਕੋਈ ਸੁਣਵਾਈ ਨਹੀਂ ਹੋਈ, ਜਿਸ ਬਾਂਹ ਦਾ ਐਕਸਰੇ ਕੀਤਾ ਜਾਣਾ ਸੀ ਉਸਦੀ ਬਜਾਏ ਦੂਸਰੀ ਬਾਂਹ ਦਾ ਐਕਸਰੇ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਉੱਥੇ ਵੀ ਪੁਲਿਸ ਦੇ ਕਹਿਣ ਤੇ ਹੀ ਸਭ ਕੁਝ ਹੋਇਆ ਹੈ। ਉਨ੍ਹਾਂ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦੁਆਇਆ ਜਾਵੇ।

ਓਧਰ ਦੋਦਾ ਚੌਕੀ ਦੇ ਇੰਚਾਰਜ਼ ਬਸ਼ੀਰ ਸਿੰਘ ਦਾ ਕਹਿਣਾ ਹੈ ਕਿ ਮਲਕੀਤ ਸਿੰਘ ਤਾਂ ਮਾਨਸਿਕ ਤੌਰ ਤੇ ਪ੍ਰਰੇਸ਼ਾਨ ਵਿਅਕਤੀ ਹੈ। ਉਨ੍ਹਾਂ ਦੇ ਕਰਮਚਾਰੀ ਸ਼ਿਕਾਇਤ ਦੇ ਬਾਅਦ ਘਰ 'ਚ ਗਏ ਜ਼ਰੂਰ ਸੀ ਪਰ ਉਹ ਉਸਨੂੰ ਬਾਅਦ 'ਚ ਫੜ੍ਹ ਕੇ ਥਾਣੇ ਲੈ ਆਏ ਸੀ ਪਰ ਉਸ ਨਾਲ ਕੁੱਟਮਾਰ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਜ਼ਮੀਨੀ ਵਿਵਾਦ ਹੈ ਤੇ ਉਨ੍ਹਾਂ ਨੂੰ ਕਹਿ ਦਿੱਤਾ ਹੈ ਕਿ ਇਸ ਮਾਮਲੇ ਨੂੰ ਅਦਾਲਤ 'ਚ ਨਿਪਟਾ ਲੈਣ।

ਬਾਈਟ - ਡਾ. ਅਮਨਿੰਦਰ ਸਿੰਘ ਦੋਦਾ CHC

ਬਾਈਟ – ਬਸ਼ੀਰ ਸਿੰਘ ਚੌਕੀ ਇੰਚਾਰਜ਼ ਦੋਦਾ

ਬਾਈਟ – ਮਲਕੀਤ ਸਿੰਘ ਜਖਮੀ

ਬਾਈਟ – ਜਸਵੰਤ ਕੌਰ ਜਖਮੀ Conclusion:
Last Updated : Nov 26, 2019, 3:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.