ਸ੍ਰੀ ਮੁਕਤਸਰ ਸਾਹਿਬ: ਸ਼ਹਿਰ 'ਚ ਲੁਟੇਰਿਆਂ ਦੇ ਨਾਲ ਕੁੱਟਮਾਰ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਲੁਟੇਰੇ ਇੱਕ ਵਿਅਕਤੀ ਦਾ ਮੋਬਾਈਲ ਫੋਨ ਖੋਹ ਕੇ ਭੱਜ ਰਹੇ ਸੀ।
ਸ਼ਹਿਰ ਦੀ ਪੁਰਾਣੀ ਦਾਣਾ ਮੰਡੀ ਨੇੜੇ ਅਚਾਨਕ ਮੋਟਰਸਾਈਕਲ 'ਤੇ ਸਵਾਰ 2 ਨੌਜਵਾਨ ਆਏ ਤੇ ਉਹ ਇੱਕ ਵਿਅਕਤੀ ਦਾ ਫੋਨ ਖੋਹ ਭੱਜੇ। ਇਸ ਮਗਰੋਂ ਲੋਕਾਂ ਨੇ ਜਦ ਉਨ੍ਹਾਂ ਦਾ ਪਿੱਛਾ ਕੀਤਾ ਤਾਂ ਉਹ ਤੇਜ਼ ਰਫ਼ਤਾਰ ਮੋਟਰਸਾਈਕਲ 'ਤੇ ਫਰਾਰ ਹੋਣ ਦੀ ਕੋਸ਼ਿਸ਼ ਕਰਨ ਲੱਗੇ। ਇਨ੍ਹੇ 'ਚ ਉਨ੍ਹਾਂ ਦਾ ਮੋਟਰਸਾਈਕਲ ਸਲਿਪ ਹੋ ਗਿਆ, ਇਸ ਦੌਰਾਨ ਇੱਕ ਲੁੱਟੇਰਾ ਫਰਾਰ ਹੋ ਗਿਆ ਤੇ ਇੱਕ ਲੋਕਾਂ ਦੇ ਅੜਿਕੇ ਆ ਗਿਆ।
ਇਸ ਦੌਰਾਨ ਮੌਕੇ 'ਤੇ ਮੌਜੂਦ ਲੋਕਾਂ ਨੇ ਉਸ ਨੂੰ ਅਰਧਨਗਨ ਕਰਕੇ ਕੁੱਟਿਆ ਤੇ ਉਸ ਨੂੰ ਕੁੱਟ-ਕੁੱਟ ਕੇ ਅਧਮਰਾ ਕਰ ਦਿੱਤਾ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਸਿੱਟੀ ਪੁਲਿਸ ਮੌਕੇ 'ਤੇ ਪੁੱਜੀ। ਪੁਲਿਸ ਨੇ ਉਕਤ ਲੁਟੇਰੇ ਨੂੰ ਲੋਕਾਂ ਤੋਂ ਛੁਡਾਇਆ ਤੇ ਆਪਣੇ ਨਾਲ ਲੈ ਗਈ।
ਇਹ ਵੀ ਪੜ੍ਹੋ : ਕਿਵੇਂ ਕੀਤਾ ਗਿਆ ਬੰਬ DEFUSE ? ਵੇਖੋ LIVE ਤਸਵੀਰਾਂ