ਸ੍ਰੀ ਮੁਕਤਸਰ ਸਾਹਿਬ:ਗਿੱਦੜਬਾਹਾ ਦੀ ਪਟਵਾਰ ਯੂਨੀਅਨ (Patwar Union) ਦਫ਼ਤਰ ਦੇ ਵਿੱਚ ਉਸ ਸਮੇਂ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਵਿਜੀਲੈਂਸ ਵਿਭਾਗ (Vigilance Department) ਵੱਲੋਂ ਗਿੱਦੜਬਾਹਾ ਵਪਾਰਕ ਪਟਵਾਰ ਯੂਨੀਅਨ ਦਫ਼਼ਤਰ ਵਿਚ ਕੰਮ ਕਰ ਰਹੇ ਪਟਵਾਰੀ ਨੂੰ ਅਚਾਨਕ ਵਿਜੀਲੈਂਸ ਵਿਭਾਗ ਦੇ ਮੁਲਾਜ਼ਮ ਫੜ ਕੇ ਲੈ ਜਾਂਦੇ ਹਨ।
ਇਸ ਬਾਰੇ ਪਟਵਾਰ ਯੂਨੀਅਨ ਦੇ ਪ੍ਰਧਾਨ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਇਕ ਬੰਦਾ ਪਟਵਾਰੀ ਨੂੰ ਰਿਸ਼ਵਤ ਦੇਣ ਲਈ ਆਇਆ ਅਤੇ ਉਸਨੇ ਕਾਊਂਟਰ ਉਤੇ ਪੈਸੇ ਰੱਖ ਦਿੱਤੇ ਪਰ ਪਟਵਾਰੀ ਨੇ ਪੈਸੇ ਲੈਣ ਤੋਂ ਮਨ੍ਹਾ ਕਰ ਦਿੱਤਾ।ਉਨ੍ਹਾਂ ਨੇ ਕਿਹਾ ਕਿ ਵਿਜੀਲੈਂਸ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਆ ਕੇ ਧੱਕੇਸ਼ਾਹੀ ਨਾਲ ਪਟਵਾਰੀ ਨੂੰ ਆਪਣੇ ਨਾਲ ਗ੍ਰਿਫ਼ਤਾਰ ਕਰਕੇ ਲੈ ਗਏ।ਪਟਵਾਰੀ ਯੂਨੀਅਨ ਮੈਂਬਰਾਂ ਨੇ ਇਸ ਦੀ ਨਿਖੇਧੀ ਕਰਦੇ ਹੋਏ ਕਿਹਾ ਹੈ ਕਿ ਜੇਕਰ ਸਾਡਾ ਪਟਵਾਰੀ ਵੀਰ ਦੋਸ਼ੀ ਹੈ ਤਾਂ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਪਰ ਉਸ ਕੋਲੋਂ ਕੋਈ ਵੀ ਪੈਸੇ ਬਰਾਮਦ ਨਹੀਂ ਹੋਏ ਅਤੇ ਉਸ ਨੂੰ ਧੋਖੇ ਨਾਲ ਜਾ ਕੇ ਧੱਕੇ ਨਾਲ ਲਿਜਾਇਆ ਗਿਆ ਹੈ।
ਗਿੱਦੜਬਾਹਾ ਦੇ ਐਸਡੀਐਮ ਓਮ ਪ੍ਰਕਾਸ਼ ਨੇ ਕਿਹਾ ਕਿ ਕੀ ਸਮੂਹ ਪਟਵਾਰ ਯੂਨੀਅਨ ਦੇ ਮੁਲਾਜ਼ਮ ਨੇ ਮੈਨੂੰ ਮੈਜਿਸਟ੍ਰੇਟ ਜਾਂਚ ਕਰਨ ਲਈ ਮੰਗ ਪੱਤਰ ਦਿੱਤਾ।ਅਸੀਂ ਇਹ ਮੰਗ ਪੱਤਰ ਡੀਸੀ ਨੂੰ ਭੇਜ ਦਿੱਤਾ ਹੈ।
ਇਹ ਵੀ ਪੜੋ:ਟਵਿੱਟਰ ਵਿਚੋਲਗੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ 'ਚ ਅਸਫ਼ਲ: ਰਵੀ ਸ਼ੰਕਰ ਪ੍ਰਸ਼ਾਦ