ETV Bharat / state

ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ ਜਲਦ ਸ਼ੁਰੂ ਹੋਵੇਗਾ ਆਕਸੀਜਨ ਪਲਾਂਟ - ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ

ਗਿੱਦੜਬਾਹਾ ਦੇ ਸਿਵਲ ਹਸਪਤਾਲ ਵਿਖੇ ਆਪਣਾ ਆਕਸੀਜਨ ਪਲਾਂਟ ਸ਼ੁਰੂ ਹੋ ਜਾਵੇਗਾ। ਡਾਕਟਰ ਪਰਮਜੀਤ ਸਿੰਘ ਗੁਲਾਟੀ ਐਸਐਮਓ ਦਾ ਕਹਿਣਾ ਹੈ ਕਿ ਹਸਪਤਾਲ ਚ ਕੋਰੋਨਾ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ।

ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ ਜਲਦ ਸ਼ੁਰੂ ਹੋਵੇਗਾ ਆਕਸੀਜਨ ਪਲਾਂਟ

author img

By

Published : May 18, 2021, 4:05 PM IST

ਸ੍ਰੀ ਮੁਕਤਸਰ ਸਾਹਿਬ: ਕੋਰੋਨਾ ਮਹਾਂਮਾਰੀ ਦੌਰਾਨ ਜਿੱਥੇ ਮਰੀਜ਼ਾਂ ਨੂੰ ਹਸਪਤਾਲਾਂ ਚ ਖੱਜ਼ਲ-ਖੁਆਰ ਹੋਣਾ ਪੈ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਗਿੱਦੜਬਾਹਾ ਸਿਵਲ ਹਸਪਤਾਲ ’ਚ ਕੋਰੋਨਾ ਮਰੀਜ਼ਾਂ ਨੂੰ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿ ਡਾਕਟਰ ਪਰਵਜੀਤ ਸਿੰਘ ਗੁਲਾਟੀ ਐਸਐਮਓ ਨੇ ਦੱਸਿਆ ਕਿ ਹਸਪਤਾਲ ਦੇ ਕੋਰੋਨਾ ਵਾਰਡ ’ਚ 26 ਮਰੀਜ਼ ਦਾਖਲ ਹਨ ਜਦਕਿ 17 ਮਰੀਜ਼ ਠੀਕ ਹੋ ਕੇ ਆਪਣੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾ ਦੱਸਿਆ ਕਿ ਕੁਝ ਦਿਨ ਪਹਿਲਾਂ ਜਦੋ ਕੋਰੋਨਾ ਵਾਰਡ ਸ਼ੁਰੂ ਕੀਤਾ ਗਿਆ ਸੀ ਤਾਂ ਜ਼ਰੂਰਤ ਅਨੁਸਾਰ ਉਪਕਰਨ ਮੌਜੂਦ ਨਹੀ ਸੀ ਪਰ ਅੱਜ ਕੋਰੋਨਾ ਵਾਰਡ ਵਿੱਚ ਹਰ ਤਰ੍ਹਾਂ ਦੀ ਸਹੂਲਤ ਮੌਜ਼ੂਦ ਹੈ।

ਗਿੱਦੜਬਾਹਾ ਦੇ ਸਿਵਲ ਹਸਪਤਾਲ ’ਚ ਜਲਦ ਸ਼ੁਰੂ ਹੋਵੇਗਾ ਆਕਸੀਜਨ ਪਲਾਂਟ

ਉਨ੍ਹਾ ਨੇ ਇਹ ਵੀ ਦੱਸਿਆ ਕਿ ਕੋਰੋਨਾ ਮਰੀਜ਼ਾਂ ਦੀ ਮੋਨੀਟਰਿੰਗ ਲਈ ਇਸ ਸਮੇਂ 10 ਮੌਨੀਟਰ ਮੌਜੂਦ ਹਨ ਜਦਕਿ ਉਨ੍ਹਾ ਦੀ ਕੋਸ਼ਿਸ਼ ਹੈ ਕਿ ਹਸਪਤਾਲ਼ ’ਚ ਹਰ ਬੈੱਡ ਲਈ ਇੱਕ ਮੌਨੀਟਰ ਹੋਵੇ ਅਤੇ ਇਸ ਕਮੀ ਨੂੰ ਪੂਰਾ ਕਰਨ ਲਈ ਮੌਨੀਟਰ ਅਤੇ ਹੋਰ ਜ਼ਰੂਰੀ ਉਪਕਰਨ ਲਈ ਆਰਡਰ ਦਿੱਤਾ ਜਾ ਚੁੱਕਾ ਹੈ।

'ਮਰੀਜ਼ਾਂ ਲਈ ਮੌਜੂਦ ਹਨ ਸਾਰੀ ਸਹੂਲਤਾਂ'

ਦੂਜੇ ਪਾਸੇ ਨਗਰ ਕੌਂਸਲ ਦੇ ਪ੍ਰਧਾਨ ਬਿੰਟਾ ਅਰੋੜਾ ਨੇ ਦੱਸਿਆ ਕਿ ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਕੋਸ਼ਿਸ਼ਾਂ ਸਦਕਾ ਆਉਣ ਵਾਲੇ 7-8 ਦਿਨਾਂ ’ਚ ਹਸਪਤਾਲ ਦਾ ਆਪਣਾ ਆਕਸੀਜਨ ਪਲਾਂਟ ਸ਼ੁਰੂ ਹੋਣ ਜਾ ਰਿਹਾ ਹੈ, ਇਸ ਨਾਲ ਹਸਪਤਾਲ ਦੀਆਂ ਆਕਸੀਜ਼ਨ ਸਬੰਧੀ ਸਾਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣਗੀਆਂ। ਫਿਲਹਾਲ ਗਿੱਦੜਬਾਹਾ ਸਿਵਲ ਹਸਪਤਾਲ ਦੇ ਕੋਰੋਨਾ ਵਾਰਡ ’ਚ ਲੈਵਲ-2 ਦੇ 50 ਬੈੱਡਾਂ ਮੌਜੂਦ ਹਨ।

ਇਹ ਵੀ ਪੜੋ: ਪੰਜਾਬ 'ਚ ਲੋਕ ਕੋਰੋਨਾ ਨਾਲ ਲੜ ਰਹੇ, ਤੇ ਕਾਂਗਰਸ ਕੁਰਸੀ ਦੀ ਲੜਾਈ ਲੜ ਰਹੀ: ਭਗਵੰਤ ਮਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.