ਸ੍ਰੀ ਮੁਕਤਸਰ ਸਾਹਿਬ: ਕਹਿੰਦੇ ਹਨ ਮਜਬੂਰੀ ਬਹੁਤ ਕੁਝ ਕਰਵਾ ਦਿੰਦੀ ਹੈੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਸ੍ਰੀ ਮੁਕਤਸਰ ਸਾਹਿਬ ਤੋਂ ਜਿਥੇ ਇੱਕ ਟੀਨਾ ਰਾਣੀ ਨਾ ਦੀ ਔਰਤ ਚਾਹ ਦੀ ਰੇਹੜੀ ਲਾਉਣ ਲਈ ਮਜਬੂਰ ਹੋ ਗਈ ਹੈ, ਕਿਉਂਕਿ ਟੀਨਾ ਦੇ ਪਤੀ ਦੀ ਕਰੀਬ 6 ਮਹੀਨੇ ਪਹਿਲਾਂ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਜਿਸ ਦੇ ਇਲਾਜ ਲਈ ਟੀਨਾ ਪੈਸੇ ਇਕੱਠੇ ਕਰ ਰਹੀ ਹੈ ਜਿਸ ਵਿੱਚ ਉਸ ਦਾ ਛੋਟਾ ਪੁੱਤਰ ਵੀ ਉਸ ਦਾ ਸਾਥ ਦੇ ਰਿਹਾ ਹੈ।
ਇਹ ਵੀ ਪੜੋ: ਬਜ਼ੁਰਗ ਦੀ ਦਰਦਭਰੀ ਦਾਸਤਾਂ, ਪਰਿਵਾਰ ਦੇ 5 ਮੈਂਬਰਾਂ ਨੂੰ ਕਾਲੇ ਦੌਰ ਦੌਰਾਨ ਉਤਾਰ ਦਿੱਤਾ ਸੀ ਮੌਤ ਦੇ ਘਾਟ
ਟੀਨਾ ਦਾ ਕਹਿਣਾ ਹੈ ਕਿ ਮੇਰੇ ਪਤੀ ਸਿਲਾਈ ਦਾ ਕੰਮ ਕਰਦੇ ਸਨ ਤੇ ਮੇਰੇ 2 ਬੱਚੇ ਹਨ। ਉਸ ਨੇ ਦੱਸਿਆ ਕਿ ਇੱਕ ਲੜਕੀ ਤੇ ਇੱਕ ਲੜਕਾ ਜੋ ਦੋਨੋਂ ਪੜ੍ਹਦੇ ਹਨ। ਲੜਕਾ ਕਰੀਬ 12 ਸਾਲ ਦਾ ਜੋ ਮੇਰੇ ਨਾਲ ਚਾਹ ਦੇ ਕੰਮ ਵਿੱਚ ਮਦਦ ਕਰਦਾ ਹੈ ਤੇ ਲੜਕੀ ਪੜ੍ਹ ਰਹੀ ਹੈ। ਉਸ ਨੇ ਦੱਸਿਆ ਕਿ ਉਸ ਦੇ ਪਤੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਹੈ ਜਿਸ ਕਾਰਨ ਉਸ ਨੂੰ ਚਾਹ ਦੀ ਰੇਹੜੀ ਲਗਾਉਣੀ ਪੈ ਰਹੀ ਹੈ।
ਇਹ ਵੀ ਪੜੋ: Agricultural Law: ਕਿਸਾਨਾਂ ਨੇ ਘੇਰੀ ਭਾਜਪਾ ਆਗੂ ਸ਼ਵੇਤ ਮਲਿਕ ਦੀ ਕਾਰ