ਸ੍ਰੀ ਮੁਕਤਸਰ ਸਾਹਿਬ: ਇੱਥੋ ਦੇ ਪਿੰਡ ਕੋਟਲੀ ਤੋਂ ਮਜ਼ਦੂਰ ਵਲੋਂ ਕਿਸਾਨ ਤੋਂ ਲਏ ਪੈਸਿਆਂ ਦਾ ਬਕਾਇਆ ਨਾ ਵਾਪਸ ਕਰਨ ਉੱਤੇ ਉਸ ਨੂੰ ਬੰਨ ਕੇ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਕਿਸਾਨ ਨੇ ਮਜ਼ਦੂਰ ਨੂੰ ਸਬਜ਼ੀ ਮੰਡੀ ਵਿੱਚ ਹੱਥ ਬੰਨ੍ਹ ਕੇ ਆਪਣੀ ਟਰਾਲੀ ਵਿੱਚ ਬਿਠਾ ਲਿਆ। ਜਦੋਂ ਕਿਸਾਨ ਉਸ ਨੂੰ ਆਪਣੇ ਪਿੰਡ ਵੱਲ ਲੈ ਕੇ ਜਾਣ ਲੱਗਾ ਤਾਂ, ਉੱਥੇ ਕੁਝ ਲੋਕਾਂ ਨੇ ਉਸ ਮਜ਼ਦੂਰ ਨੂੰ ਛੁੱਡਵਾ ਲਿਆ ਗਿਆ। ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ।
ਸਬਜ਼ੀ ਮੰਡੀ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਰਾਮ ਸਿੰਘ ਪਿੰਡ ਕੋਟਲੀ ਦੇ ਇੱਕ ਕਿਸਾਨ ਦੇ ਘਰ ਕੰਮ ਕਰਦਾ ਸੀ ਅਤੇ ਉਸ ਨੇ ਉਨ੍ਹਾਂ ਨੂੰ ਕੁਝ ਪੈਸੇ ਦੇਣੇ ਸੀ। ਸੋਮਵਾਰ ਨੂੰ ਰਾਮ ਸਿੰਘ ਸਬਜ਼ੀ ਮੰਡੀ ਮੁਕਤਸਰ ਵਿੱਚ ਕੰਮ ਕਰ ਰਿਹਾ ਸੀ, ਤਾਂ ਉੱਥੇ ਹੀ ਉਹ ਕਿਸਾਨ ਮੰਡੀ ਵਿੱਚ ਟਰੈਕਟਰ ਟਰਾਲੀ 'ਤੇ ਝੋਨਾ ਲੈ ਕੇ ਆਇਆ। ਉਨ੍ਹਾਂ ਨੇ ਉਸ ਮਜ਼ਦੂਰ ਨੂੰ ਵੇਖਿਆ ਤੇ ਉਸ ਦੇ ਹੱਥ ਬੰਨ੍ਹ ਕੇ ਉਸ ਨੂੰ ਟਰਾਲੀ ਵਿੱਚ ਬਿਠਾ ਲਿਆ।
ਇਹ ਵੀ ਪੜ੍ਹੋ: ਜਗਮੇਲ ਕਤਲ ਮਾਮਲੇ 'ਚ ਮੈਡੀਕਲ ਅਫ਼ਸਰ ਦੀ ਭੂਮਿਕਾ ਦੀ ਜਾਂਚ ਕਰਨ ਦੇ ਨਿਰਦੇਸ਼
ਮਜ਼ਦੂਰ ਨੂੰ ਟਰਾਲੀ ਵਿੱਚ ਬੰਧਕ ਬਣਾ ਕੇ ਪਿੰਡ ਵੱਲ ਨੂੰ ਤੂਰ ਪਏ, ਜਦ ਲੋਕਾਂ ਨੇ ਉਨ੍ਹਾਂ ਨੂੰ ਵੇਖਿਆ ਤਾਂ ਇਸ ਦਾ ਕਾਰਨ ਪੁੱਛਿਆ ਪਰ ਉਹ ਜ਼ਿਮੀਂਦਾਰ ਲੋਕਾਂ ਨਾਲ ਹੀ ਉਲਝ ਗਿਆ। ਜ਼ਿਮੀਂਦਾਰ ਲੋਕਾਂ ਨੂੰ ਹੀ ਬੁਰਾ ਭਲਾ ਕਹਿਣ ਲੱਗਾ। ਕਿਸਾਨ ਉੱਥੇ ਖੜ੍ਹੇ ਲੋਕਾਂ ਦੇ ਨਾਲ ਕਾਫੀ ਬਹਿਸਬਾਜ਼ੀ ਕਰ ਰਿਹਾ ਸੀ। ਵੀਡੀਓ ਵਿੱਚ ਮਜ਼ਦੂਰ ਦੇ ਹੱਥ ਬੰਨ੍ਹੇ ਹੋਏ ਨੇ ਹਨ। ਕਿਸਾਨ ਕਹਿ ਰਿਹਾ ਹੈ ਕਿ ਉਨ੍ਹਾਂ ਨੇ ਇਸ ਤੋਂ ਪੈਸੇ ਲੈਣੇ ਹਨ, ਹਾਲਾਂਕਿ ਲੋਕਾਂ ਨੇ ਮਜ਼ਦੂਰ ਨੂੰ ਰਿਹਾਅ ਤਾਂ ਕਰਵਾ ਲਿਆ ਸੀ, ਪਰ ਅਜੇ ਤੱਕ ਇਹ ਮਾਮਲਾ ਠੰਡਾ ਨਹੀਂ ਹੋਇਆ ਹੈ।
ਇਸ ਮਾਮਲੇ ਉੱਤੇ ਪੁਲਿਸ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ।