ETV Bharat / state

ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀ ਵਾਈਰਲ ਹੋ ਰਹੀ ਵੀਡੀਓ ਨੇ ਸਿਹਤ ਸੇਵਾਵਾਂ ਦੀ ਖੋਲ੍ਹੀ ਪੋਲ

author img

By

Published : Oct 12, 2019, 7:16 PM IST

ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਉੱਤੇ ਦੋ ਮਹਿਲਾਵਾਂ ਰੋਂਦੀਆਂ ਵਿਲਕਦੀਆਂ ਨਜ਼ਰ ਆ ਰਹੀਆਂ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸਾਰ ਨਹੀ ਲਈ।

ਜਲਾਲਾਬਾਦ

ਮੁਕਤਸਰ: ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ। ਹਰ ਰੋਜ਼ ਇੱਕ ਨਵੀਂ ਸਕੀਮ ਨੂੰ ਲਾਂਚ ਕੀਤਾ ਜਾਂਦਾ ਹੈ ਤਾਂ ਜੋ ਲੋਕ ਚੰਗੀਆਂ ਸੇਵਾਵਾਂ ਨੂੰ ਪ੍ਰਾਪਤ ਕਰ ਸਕਣ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹਦੀ ਤਸਵੀਰ ਜ਼ਿਲ੍ਹਾ ਫਾਜ਼ਿਲਕਾਂ ਦੇ ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਦੇ ਉੱਤੇ ਦੋ ਮਹਿਲਾਵਾਂ ਰੋਂਦੀਆਂ ਵਿਲਕਦੀਆਂ ਨਜ਼ਰ ਆ ਰਹੀਆਂ ਹਨ ਪਰ ਕਿਸੇ ਨੇ ਵੀ ਉਨ੍ਹਾਂ ਦੀ ਕੋਈ ਸਾਰ ਨਹੀ ਲਈ।

ਜਲਾਲਾਬਾਦ ਸਰਕਾਰੀ ਹਸਪਤਾਲ

ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਲੱਧੂਵਾਲਾ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੀ ਨੂੰਹ ਨੂੰ ਉਸ ਦੀ ਡਿਲੀਵਰੀ ਕਰਵਾਉਣ ਲਈ ਸਰਕਾਰੀ ਹਸਪਤਾਲ ਜਲਾਲਾਬਾਦ ਵਿੱਚ ਲੈ ਕੇ ਗਈ ਸੀ ਜਿੱਥੇ ਡਾਕਟਰਾਂ ਨੇ ਉਸ ਮਹਿਲਾ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਸ ਦੀ ਨੂੰਹ ਦੇ ਪੇਟ ਵਿੱਚ ਜੋ ਬੱਚਾ ਹੈ ਉਹ ਉਲਟਾ ਹੈ। ਮਰੀਜ਼ ਨੂੰ ਫ਼ਰੀਦਕੋਟ ਲੈ ਜਾਉ ਉੱਥੇ ਜਾ ਕੇ ਡਿਲੀਵਰੀ ਕਰਵਾਉ ਪਰ ਉਸ ਗ਼ਰੀਬ ਪਰਿਵਾਰ ਨਾਲ ਸਬੰਧਤ ਮਹਿਲਾ ਨੇ ਡਾਕਟਰਾਂ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਦੇ ਲਈ ਐਂਬੂਲੈਂਸ ਮੰਗੀ ਪਰ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਦੇਣ ਤੋਂ ਵੀ ਜਵਾਬ ਦੇ ਦਿੱਤਾ ਸੀ ਕਿ ਉਹ ਮੁਕਤਸਰ ਐਂਬੂਲੈਂਸ ਨਹੀਂ ਭੇਜ ਸਕਦੇ, ਫਰੀਦਕੋਟ ਭੇਜ ਸਕਦੇ ਹਨ।

ਉਹ ਦੋਨੋਂ ਨੂੰਹ ਸੱਸ ਸਰਕਾਰੀ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਉੱਤੇ ਕਰੀਬ ਦੋ ਘੰਟੇ ਤੱਕ ਰੋਂਦੀਆਂ ਵਿਲਕਦੀਆਂ ਰਹੀਆਂ ਇਸ ਘਟਨਾ ਦਾ ਜਲਾਲਾਬਾਦ ਦੇ ਸਮਾਜ ਸੇਵੀਆਂ ਨੂੰ ਪਤਾ ਲੱਗਣ 'ਤੇ ਮੌਕੇ ਉੱਤੇ ਪਹੁੰਚ ਕੇ ਦੋਨਾਂ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਮੁਕਤਸਰ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਸ ਮਹਿਲਾ ਦੀ ਨੂੰਹ ਦੀ ਡਿਲੀਵਰੀ ਨਾਰਮਲ ਤੇ ਸਹੀ ਢੰਗ ਨਾਲ ਹੋਈ ਤੇ ਹੁਣ ਜੱਚਾ ਬੱਚਾ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ।

ਪੀੜਤ ਮਹਿਲਾ ਦਾ ਕਹਿਣਾ ਹੈ ਕਿ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਨੂੰਹ ਦੀ ਡਿਲੀਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਫ਼ਰੀਦਕੋਟ ਜਾ ਕੇ ਡਿਲੀਵਰੀ ਕਰਵਾਉਣ ਲਈ ਕਿਹਾ। ਉਨ੍ਹਾਂ ਨੇ ਜਦੋ ਮੁਕਤਸਰ ਜਾਣ ਲਈ ਐਂਬੂਲੈਸ ਮੰਗੀ ਸੀ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਦੇਣ ਤੋਂ ਵੀ ਜਵਾਬ ਦੇ ਦਿੱਤਾ ਸੀ। ਪੀੜਤ ਨੇ ਕਿਹਾ ਕਿ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਹਾਲਾਤ ਬਹੁਤ ਹੀ ਮਾੜੇ ਹਨ ਉੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ।

ਇਹ ਵੀ ਪੜੋ: 6 ਘੰਟਿਆਂ ਤੱਕ ਚੱਲੀ ਮੋਦੀ-ਸ਼ੀ ਦੀ ਮੀਟਿੰਗ, ਕਈ ਮੁੱਦਿਆਂ ਉੱਤੇ ਹੋਈ ਗੱਲ

ਉੱਥੇ ਹੀ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਇਹ ਸਾਰਾ ਮਾਮਲਾ ਉਨ੍ਹਾਂ ਨੇ ਨੋਟਿਸ ਵਿੱਚ ਲੈ ਲਿਆ ਹੈ ਤੇ ਛੇਤੀ ਤੋਂ ਛੇਤੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੰਮ ਵਿਚ ਲਾਪਰਵਾਹੀ ਵਰਤਣ ਵਾਲੇ ਸਟਾਫ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ।

Intro:ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀ ਸੇਵਾਵਾਂ ਦੀ ਇੱਕ ਵਾਈਰਲ ਹੋ ਰਹੀ ਵੀਡੀਓ ਨੇ ਖੋਲੀ ਪੋਲ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਸਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਹਰ ਰੋਜ਼ ਇੱਕ ਨਵੀਂ ਸਕੀਮ ਨੂੰ ਲਾਂਚ ਕੀਤਾ ਜਾਂਦਾ ਤਾਂ ਕਿ ਲੋਕ ਚੰਗੀਆਂ ਸੇਵਾਵਾਂ ਨੂੰ ਪ੍ਰਾਪਤ ਕਰ ਸਕਣ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ ਦੀ ਤਸਵੀਰ ਜ਼ਿਲ੍ਹਾ ਫਾਜ਼ਿਲਕਾਂ ਦੇ ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਦੇ ਉੱਤੇ ਦੋ ਮਹਿਲਾਵਾਂ ਰੋਂਦੀਆਂ ਵਿਲਕਦੀਆਂ ਨਜ਼ਰ ਆ ਰਹੀਆਂ ਨੇ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਸਾਰ ਨਹੀ Body:ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੀ ਸੇਵਾਵਾਂ ਦੀ ਇੱਕ ਵਾਈਰਲ ਹੋ ਰਹੀ ਵੀਡੀਓ ਨੇ ਖੋਲੀ ਪੋਲ
ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਵਾਸਤੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਹਨ ਹਰ ਰੋਜ਼ ਇੱਕ ਨਵੀਂ ਸਕੀਮ ਨੂੰ ਲਾਂਚ ਕੀਤਾ ਜਾਂਦਾ ਤਾਂ ਕਿ ਲੋਕ ਚੰਗੀਆਂ ਸੇਵਾਵਾਂ ਨੂੰ ਪ੍ਰਾਪਤ ਕਰ ਸਕਣ ਪਰ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ ਦੀ ਤਸਵੀਰ ਜ਼ਿਲ੍ਹਾ ਫਾਜ਼ਿਲਕਾਂ ਦੇ ਹਲਕਾ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸਦੇ ਵਿੱਚ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਦੇ ਉੱਤੇ ਦੋ ਮਹਿਲਾਵਾਂ ਰੋਂਦੀਆਂ ਵਿਲਕਦੀਆਂ ਨਜ਼ਰ ਆ ਰਹੀਆਂ ਨੇ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਸਾਰ ਨਹੀ ਲਈ ਤੇ ਕੁਝ ਸਮਾਜ ਸੇਵੀਆਂ ਆਗੂਆਂ ਵੱਲੋਂ ਉਨ੍ਹਾਂ ਦੀ ਆਵਾਜ਼ ਨੂੰ ਉਠਾਇਆ ਜਾ ਰਿਹਾ ਤਾਂ ਕਿ ਲੋਕ ਅੱਗੇ ਆ ਕੇ ਉਨ੍ਹਾਂ ਦੀ ਮਦਦ ਕਰ ਸਕਣ ਅਤੇ ਨਾਲ ਹੀ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੀ ਪੋਲ ਖੋਲ੍ਹਦੇ ਨਜ਼ਰ ਆਏ ਦੱਸ ਦਈਏ ਕਿ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਲੱਧੂਵਾਲਾ ਦੀ ਰਹਿਣ ਵਾਲੀ ਇੱਕ ਮਹਿਲਾ ਆਪਣੀ ਨੂੰਹ ਨੂੰ ਉਸ ਦੀ ਡਿਲੀਵਰੀ ਕਰਵਾਉਣ ਵਾਸਤੇ ਸਰਕਾਰੀ ਹਸਪਤਾਲ ਜਲਾਲਾਬਾਦ ਵਿੱਚ ਲੈ ਕੇ ਗਈ ਸੀ ਜਿੱਥੇ ਡਾਕਟਰਾਂ ਨੇ ਉਸ ਮਹਿਲਾ ਨੂੰ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਉਸ ਦੀ ਨੂੰਹ ਦੇ ਪੇਟ ਵਿੱਚ ਜੋ ਬੱਚਾ ਹੈ ਉਹ ਉਲਟਾ ਹੈ ਤੇ ਉਹ ਇਸ ਦੀ ਡਿਲੀਵਰੀ ਜਲਾਲਾਬਾਦ ਸਰਕਾਰੀ ਹਸਪਤਾਲ ਵਿੱਚ ਨਹੀਂ ਕਰਦੇ ਤੁਸੀਂ ਇਸ ਨੂੰ ਫਰੀਦਕੋਟ ਲੈ ਜਾਓ ਉੱਥੇ ਜਾ ਕੇ ਡਲਿਵਰੀ ਕਰਵਾਓ ਲੇਕਿਨ ਉਸ ਗ਼ਰੀਬ ਪਰਿਵਾਰ ਨਾਲ ਸਬੰਧਤ ਮਹਿਲਾ ਨੇ ਡਾਕਟਰਾਂ ਨੂੰ ਮੁਕਤਸਰ ਦੇ ਸਰਕਾਰੀ ਹਸਪਤਾਲ ਵਿੱਚ ਜਾਣ ਦੇ ਲਈ ਐਂਬੂਲੈਂਸ ਮੰਗੀ ਪਰ ਹਸਪਤਾਲ ਵਾਲਿਆਂ ਨੇ ਐਂਬੂਲੈਂਸ ਦੇਣ ਤੋਂ ਵੀ ਜਵਾਬ ਦੇ ਦਿੱਤਾ ਸੀ ਕਿ ਉਹ ਮੁਕਤਸਰ ਐਂਬੂਲੈਂਸ ਨਹੀਂ ਭੇਜ ਸਕਦੇ ਫਰੀਦਕੋਟ ਭੇਜ ਸਕਦੇ ਉਹ ਦੋਨੋਂ ਨੋਹ ਸੱਸ ਸਰਕਾਰੀ ਹਸਪਤਾਲ ਦੇ ਬਾਹਰ ਬਣੇ ਫੁੱਟਪਾਥ ਉੱਤੇ ਕਰੀਬ ਦੋ ਘੰਟੇ ਤੱਕ ਰੋਂਦੀਆਂ ਵਿਲਕਦੀਆਂ ਰਹੀਆਂ ਇਸ ਘਟਨਾ ਦਾ ਜਲਾਲਾਬਾਦ ਦੇ ਸਮਾਜ ਸੇਵੀਆਂ ਨੂੰ ਪਤਾ ਲੱਗਣ ਤੇ ਮੌਕੇ ਉੱਤੇ ਪਹੁੰਚ ਕੇ ਦੋਨਾਂ ਨੂੰ ਸੱਸ ਨੂੰ ਇਕ ਪ੍ਰਾਈਵੇਟ ਗੱਡੀ ਰਾਹੀਂ ਮੁਕਤਸਰ ਦੇ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਕਿ ਉਸ ਮਹਿਲਾ ਦੀ ਨੂੰਹ ਦੀ ਡਲਿਵਰੀ ਨਾਰਮਲ ਤੇ ਸਹੀ ਢੰਗ ਨਾਲ ਹੋਈ ਤੇ ਹੁਣ ਉਹ ਜੱਚਾ ਬੱਚਾ ਖਤਰੇ ਤੋਂ ਬਾਹਰ ਦੱਸੇ ਜਾ ਰਹੇ ਨੇ

ਜਦ ਇਸ ਘਟਨਾ ਬਾਰੇ ਸਾਡੀ ਟੀਮ ਨੇ ਪੀੜਤ ਮਹਿਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਜਲਾਲਾਬਾਦ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਨੇ ਉਸ ਦੀ ਨੋਹ ਦੀ ਡਲਿਵਰੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਫਰੀਦਕੋਟ ਜਾ ਕੇ ਡਿਲੀਵਰੀ ਕਰਵਾਉਣ ਲਈ ਕਿਹਾ ਅਸੀਂ ਗਰੀਬ ਪਰਿਵਾਰ ਹੋਣ ਕਰਕੇ ਏਨੀ ਸਮਰੱਥਾ ਨਹੀਂ ਰੱਖਦੇ ਸੀ ਕਿ ਏਨੀ ਦੂਰ ਜਾ ਸਕੀਏ ਅਸੀਂ ਉਨ੍ਹਾਂ ਤੋਂ ਮੁਕਤਸਰ ਜਾਣ ਵਾਸਤੇ ਐਂਬੂਲੈਸ ਵੀ ਮੰਗੀ ਸੀ ਪਰ ਉਨ੍ਹਾਂ ਨੇ ਮੁਕਤਸਰ ਦੀ ਬਜਾਇ ਸਾਨੂੰ ਫਰੀਦਕੋਟ ਵਾਸਤੇ ਕਿਹਾ ਕਿ ਸਾਡੀ ਐਂਬੂਲੈਂਸ ਫ਼ਰੀਦਕੋਟ ਜਾ ਸਕਦੀ ਹੈ ਮੁਕਤਸਰ ਨਹੀਂ ਸਾਨੂੰ ਜਲਾਲਾਬਾਦ ਦੇ ਕੁਝ ਲੋਕਾਂ ਬੰਦਿਆਂ ਨੇ ਕਾਰ ਕਰਵਾ ਕੇ ਮੁਕਤਸਰ ਸਰਕਾਰੀ ਹਸਪਤਾਲ ਦੇ ਵਿੱਚ ਛੱਡਿਆ ਤੇ ਜਿੱਥੇ ਕਿ ਮੇਰੀ ਨੂੰਹ ਦੀ ਡਲਿਵਰੀ ਨਾਰਮਲ ਹੋਈ ਹੈ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਈ ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲ ਜਲਾਲਾਬਾਦ ਦੇ ਹਾਲਾਤ ਬਹੁਤ ਹੀ ਮਾੜੇ ਨੇ ਉੱਥੇ ਕਿਸੇ ਦੀ ਕੋਈ ਸੁਣਵਾਈ ਨਹੀਂ ਹੁੰਦੀ
ਬਾਈਟ - ਪੀੜਿਤ ਮਹਿਲਾਂ
ਇਸ ਘਟਨਾ ਦੇ ਬਾਰੇ ਪਤਾ ਲੱਗਦੇ ਹੀ ਪੰਜਾਬ ਵਿੱਚ ਮੌਜੂਦਾ ਸਰਕਾਰ ਦੇ ਸਿਹਤ ਮੰਤਰੀ ਜਦੋਂ ਜਲਾਲਾਬਾਦ ਦੇ ਵਿਖੇ ਕਾਂਗਰਸੀ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪੁੱਜੇ ਤਾਂ ਉਨ੍ਹਾਂ ਕਿਹਾ ਇਹ ਸਾਰਾ ਮਾਮਲਾ ਉਮਰ ਨੇ ਨੋਟਿਸ ਵਿੱਚ ਲੈ ਲਿਆ ਹੈ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਕਿਹਾ ਕਿ ਕੰਮ ਵਿਚ ਲਾਪਰਵਾਹੀ ਵਰਤਣ ਵਾਲੇ ਸਟਾਫ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਤੇ ਕਿਸੇ ਵੀ ਮਰੀਜ਼ ਨੂੰ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ
ਬਾਈਟ – ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ
Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.