ਮਲੋਟ: ਇੱਕ ਪਾਸੇ ਜਿੱਥੇ ਨਸ਼ਾ ਤਸਕਰ (Drug smugglers) ਪੰਜਾਬ ਵਿੱਚ ਸਰਗਰਮ ਨਜ਼ਰ ਆ ਰਹੇ ਹਨ। ਉੱਥੇ ਹੀ ਪੰਜਾਬ ਪੁਲਿਸ (Punjab Police) ਵੀ ਇਨ੍ਹਾਂ ਤਸਕਰਾਂ ਨੂੰ ਲੈਕੇ ਕਾਫ਼ੀ ਸਖ਼ਤ ਨਜ਼ਰ ਆ ਰਹੀ ਹੈ। ਪੰਜਾਬ ਪੁਲਿਸ (Punjab Police) ਵੱਲੋਂ ਨਸ਼ੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਤਹਿਤ ਰੋਜ਼ਾਨਾ ਕਈ ਨਸ਼ਾ ਤਸਕਰਾਂ (Drug smugglers) ਨੂੰ ਗ੍ਰਿਫ਼ਤਾਰ ਕੀਤਾ ਜਾਦਾ ਹੈ। ਅਜਿਹਾ ਹੀ ਕੁਝ ਮਲੋਟ ‘ਚ ਵੇਖਣ ਨੂੰ ਮਿਲਿਆ ਹੈ। ਜਿੱਥੇ ਪੁੁਲਿਸ ਨੇ ਹਰਿਆਣਾ (Haryana) ਮਾਰਕਾ ਦੀਆਂ 80 ਪੇਟੀਆ ਨਾਜਾਇਜ਼ ਸ਼ਰਾਬ (Illegal alcohol) ਦੀਆਂ ਬਰਾਮਦ ਕੀਤੀਆ ਹਨ।
ਦਰਅਸਲ ਇਹ ਸ਼ਰਾਬ (alcohol) ਟਰੈਕਟਰ-ਟਰਾਲੀ ਵਿੱਚ ਹਰਿਆਣਾ ਤੋਂ ਪੰਜਾਬ ਵਿੱਚ ਲਿਆਉਦੀ ਜਾ ਰਹੀ ਸੀ। ਜਿਸ ਨੂੰ ਪੁਲਿਸ (Police) ਵੱਲੋਂ ਕਾਬੂ ਕਰ ਲਿਆ ਹੈ। ਇਸ ਮਾਮਲੇ ਵਿੱਚ ਪੁਲਿਸ(Police) ਨੇ ਇੱਕ ਤਸਕਰ ਨੂੰ ਵੀ ਕਾਬੂ ਕੀਤਾ ਹੈ, ਜਦ ਕਿ ਦੂਜਾ ਤਸਕਰ ਮੌਕੇ ਤੋਂ ਭੱਜਣ ਵਿੱਚ ਸਫ਼ਲ ਰਿਹਾ, ਪਰ ਪੁਲਿਸ(Police) ਵੱਲੋਂ ਮੁਲਜ਼ਮ ਦੀ ਭਾਲ ਲਈ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਪੁਲਿਸ(Police) ਦਾ ਕਹਿਣਾ ਹੈ ਕਿ ਉਹ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲੈਣਗੇ।
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲਗਦੀ ਹਰਿਆਣਾ ਦੀ ਹੱਦ ਤੋਂ ਨਸ਼ਾ ਤਸਕਰ (Drug smugglers) ਇਹ ਸ਼ਰਾਬ ਪੰਜਾਬ ਵਿੱਚ ਸਪਲਾਈ ਕਰਦੇ ਹਨ। ਹਰਿਆਣੇ ‘ਚੋਂ ਸਸਤੀ ਖਰੀਦੀ ਸ਼ਰਾਬ ਨੂੰ ਪੰਜਾਬ ਵਿੱਚ ਇਹ ਤਸਕਰ ਮਹਿੰਗੇ ਮੁੱਲ ਵਿੱਚ ਵੇਚਦੇ ਹਨ।
ਇਸ ਮੌਕੇ ਮੀਡੀਆ ਨੂੰ ਜਾਣਕਾਰੀ ਦਿੰਦੇ ਪੁਲਿਸ (Police) ਅਫ਼ਸਰ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਨ੍ਹਾਂ ਤਸਕਰਾਂ ਬਾਰੇ ਗੁਪਤ ਜਾਣਕਾਰੀ ਮਿਲੀ ਸੀ। ਜਿਸ ਤੋਂ ਬਾਅਦ ਪੁਲਿਸ (Police) ਨੇ ਪਿੰਡ ਔਲਖ ‘ਚ ਟਰਰੈਕਟਰ-ਟਰਾਲੀ ਨੂੰ ਰੋਕ ਕੇ ਤਲਾਸੀ ਲਈ ਤਾਂ ਉਸ ਵੱਲੋਂ 80 ਪੇਟੀਆ ਨਾਜਾਇਜ਼ ਸ਼ਰਾਬ ਦੀਆਂ ਬਰਾਮਦ ਹੋਈਆਂ ਹਨ।
ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਰਿਮਾਂਡ ਦੌਰਾਨ ਮੁਲਜ਼ਮ ਤੋਂ ਹੋਰ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਮਾਮਲੇ ਦੀ ਗੰਭੀਰਤਾਂ ਨਾਲ ਜਾਂਚ ਕਰ ਰਹੀ ਹੈ। ਅਤੇ ਜੋ ਵੀ ਮਾਮਲੇ ਵਿੱਚ ਮੁਲਜ਼ਮ ਪਾਇਆ ਜਾਵੇਗਾ ਉਸ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਐਕਸ਼ਨ ਲਿਆ ਜਾਵੇਗਾ।