ਸ੍ਰੀ ਮੁਕਤਸਰ ਸਾਹਿਬ: ਪਿਛਲੇ ਕੁਝ ਦਿਨਾਂ ਤੋਂ ਉਤਰੀ ਭਾਰਤ ਵਿੱਚ ਵਰਖਾ ਖੁੱਲ੍ਹ ਗਈ ਹੈ। ਇਸੇ ਦੌਰਾਨ ਹੀ ਪੰਜਾਬ ਵਿੱਚ ਬਹੁਤ ਜਿਆਦਾ ਮੀਂਹ ਪੈ ਰਿਹਾ ਹੈ। ਇਸ ਮੀਂਹ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਬਾਰਿਸ਼ ਕਰਕੇ ਆਮ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੱਖੋ ਵੱਖਰੇ ਸ਼ਹਿਰਾਂ ਵਿੱਚ ਲੋਕ ਪਾਣੀ ਦੀ ਨਿਕਾਸੀ ਨਾ ਹੋਣ ਤੇ ਬਹੁਤ ਪ੍ਰੇਸ਼ਾਨ ਹਨ।ਇਸ ਕਰਕੇ ਲੋਕਾਂ ਨੂੰ ਆਉਣ ਜਾਣ ਚ ਸਮੱਸਿਆ ਆ ਰਹੀ ਹੈ। ਇਸਦੇ ਨਾਲ ਹੀ ਖੜ੍ਹੇ ਪਾਣੀ ਤੋਂ ਬਿਮਾਰੀਆਂ ਫ਼ੈਲਣ ਦਾ ਵੀ ਡਰ ਹੈ। ਇਸਦੇ ਨਾਲ ਹੀ ਇਸ ਬਾਰਿਸ਼ ਨੇ ਆਮ ਦਿਹਾੜੀਦਾਰ ਬੰਦੇ ਨੂੰ ਰੋਜ਼ੀ ਰੋਟੀ ਦਾ ਫ਼ਿਕਰ ਪਾ ਦਿੱਤਾ ਹੈ।
ਪਿਛਲੇ ਕਈ ਦਿਨਾਂ ਤੋਂ ਸ੍ਰੀ ਮੁਕਤਸਰ ਸਾਹਿਬ ਵਿਚ ਬਹੁਤ ਗਰਮੀ ਪੈ ਰਹੀ ਸੀ। ਗਰਮੀ ਤੋਂ ਲੋਕ ਪਰੇਸ਼ਾਨ ਸਨ। ਅੱਜ ਸਵੇਰੇ ਤੋਂ ਮੀਂਹ ਪੈਣ ਕਰਕੇ। ਜਿਸ ਕਰਕੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਪਰ ਦਿਹਾੜੀਦਾਰਾਂ ਦਾ ਕਹਿਣਾ ਹੈ ਕਿ ਸਾਨੂੰ ਗਰਮੀ ਤੋਂ ਤਾਂ ਰਾਹਤ ਮਿਲੀ ਹੈ ਪਰ ਬਾਰਿਸ਼ ਪੈਣ ਨਾਲ ਸਾਡੇ ਕੰਮ ਤੇ ਬਹੁਤ ਫ਼ਰਕ ਪੈਂਦਾ ਹੈ ਕਿਉਂਕਿ ਸਾਨੂੰ ਦਿਹਾੜੀ ਨਹੀਂ ਮਿਲਦੀ।
ਉਨ੍ਹਾਂ ਦਾ ਕਹਿਣਾ ਹੈ ਕਿ ਸਾਡਾ ਗੁਜ਼ਾਰਾ ਸਾਡੀ ਦਿਹਾੜੀ ਉੱਤੇ ਹੀ ਨਿਰਭਰ ਹੈ। ਜਦੋਂ ਸਾਡਾ ਕੰਮ ਕਾਰ ਚੱਲਦਾ ਹੈ। ਸਾਨੂੰ ਦਿਹਾੜੀ ਮਿਲਦੀ ਹੈ ਤਾਂ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚੱਲਦਾ ਹੈ। ਪਰ ਮੀਂਹ ਦੇ ਦਿਨਾਂ ਵਿੱਚ ਸਾਡਾ ਕੰਮ ਨਹੀਂ ਚੱਲਦਾ। ਜਿਸ ਕਰਕੇ ਸਾਨੂੰ ਰੋਟੀ ਦੀ ਵੀ ਫ਼ਿਕਰ ਪੈ ਜਾਂਦੀ ਹੈ। ਉੱਥੇ ਹੀ ਉਨ੍ਹਾਂ ਦਾ ਕਹਿਣਾ ਹੈ ਕਿ ਰੱਬ ਅੱਗੇ ਕਿਸ ਦਾ ਜ਼ੋਰ ਹੈ।
ਇਹ ਵੀ ਪੜ੍ਹੋ:- ਮੀਂਹ ਨੇ ਖੋਲ੍ਹੀ ਪ੍ਰਸ਼ਾਸ਼ਨ ਦੀ ਪੋਲ, ਅੰਮ੍ਰਿਤਸਰ ਹੋਇਆ ਪਾਣੀ-ਪਾਣੀ