ETV Bharat / state

Gangster Vicky Gounder Father Died : ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼, ਖੁਦਕੁਸ਼ੀ ਜਾਂ ਕਤਲ? - ਰਾਜਸਥਾਨ ਵਿਚ ਐਨਕਾਊਂਟਰ

ਰਾਜਪੁਰਾ ਪੁਲਿਸ ਵੱਲੋਂ ਰਾਜਸਥਾਨ ਵਿਚ ਐਨਕਾਊਂਟਰ ਵਿਚ ਮਾਰੇ ਗਏ ਗੈਂਗਸਟਰ ਵਿੱਤੀ ਗੌਂਡਰ ਦੇ ਪਿਤਾ ਦੀ ਲਾਸ਼ ਮਲੋਟ ਗੰਗਾਨਗਰ ਦੇ ਰੇਲਵੇ ਟ੍ਰੈਕ ਤੋਂ ਬਰਾਮਦ ਹੋਈ ਹੈ। ਹਾਲਾਂਕਿ ਗੌਂਡਰ ਦੇ ਪਿਤਾ ਵੱਲੋਂ ਖੁਦਕੁਸ਼ੀ ਕੀਤੀ ਗਈ ਜਾਂ ਫਿਰ ਇਹ ਕਤਲ ਹੈ ਇਹ ਜਾਂਚ ਦਾ ਵਿਸ਼ਾ ਹੈ। ਫਿਲਹਾਲ ਪੁਲਿਸ ਜਾਂਚ ਕਰ ਰਹੀ ਹੈ।

Gangster Vicky Gounder Father Died, Body found on railway track
ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਰੇਲਵੇ ਟ੍ਰੈਕ ਤੋਂ ਮਿਲੀ ਲਾਸ਼
author img

By

Published : Feb 9, 2023, 9:26 AM IST

ਸ੍ਰੀ ਮੁਕਤਸਰ ਸਾਹਿਬ: ਅਪਰਾਧ ਦੀ ਦੁਨੀਆ ਵਿਚ ਲੰਮਾ ਸਮਾਂ ਰਹਿਣ ਵਾਲੇ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਾਸੀ ਸਰਾਂਵਾ ਬੋਦਲਾ ਦੀ ਲਾਸ਼ ਮਲੋਟ ਸ੍ਰੀ ਗੰਗਾਨਗਰ ਰੇਲਵੇ ਟਰੈਕ ਤੋਂ ਨਜ਼ਦੀਕ ਪਿੰਡ ਡਬਵਾਲੀ ਢਾਬ ਤੋਂ ਮਿਲੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੱਲ੍ਹ ਇਕ ਅਣਪਛਾਤੀ ਲਾਸ਼ ਰੇਲਵੇ ਟਰੈਕ ਤੋਂ ਮਿਲੀ ਸੀ, ਜਿਸ ਨੂੰ ਪਛਾਣ ਲਈ 72 ਘੰਟੇ ਲਈ ਮੋਰਚਰੀ ਵਿਚ ਰੱਖਿਆ ਗਿਆ ਸੀ। ਅੱਜ ਜਿਸ ਦੀ ਪਛਾਣ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਜੋਂ ਹੋਈ ਹੈ। ਪਛਾਣ ਹੋਣ ਤੋਂ ਬਾਅਦ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਖਿਡਾਰੀ ਤੋਂ ਗੈਂਗਸਟਰ ਬਣਨ ਤਕ ਦਾ ਸਫਰ : ਲਵਲੀ ਬਾਬਾ ਤੇ ਸੁੱਖਾ ਕਾਹਲੋਂ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਕੌਮੀ ਪੱਧਰ ਉਤੇ ਖੇਡਣ ਵਾਲਾ ਹਰਜਿੰਦਰ ਸਿੰਘ ਵਿੱਕੀ ਗੌਂਡਰ ਬਣਿਆ। ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਕਦੇ ਡਿਸਕਸ ਥ੍ਰੋਅਰ ਸੀ। ਮੁਕਤਸਰ ਜ਼ਿਲ੍ਹੇ ਦੇ ਪਿੰਡ ਸਰਾਵਾਂ ਬੋਦਲਾ ਦੇ ਵਸਨੀਕ ਹਰਜਿੰਦਰ ਭੁੱਲਰ ਨੇ ਮੁੱਢਲੀ ਸਿੱਖਿਆ ਪਿੰਡ ਵਿੱਚ ਹੀ ਕੀਤੀ। ਇੱਥੇ ਰਹਿ ਕੇ ਉਸਨੇ ਰਾਜ ਪੱਧਰ ਤੱਕ ਡਿਸਕਸ ਥਰੋਅ ਖੇਡ ਵਿੱਚ ਤਗਮੇ ਜਿੱਤੇ ਪਰ ਇਸ ਤੋਂ ਬਾਅਦ ਉਹ ਹੋਰ ਪੜ੍ਹਾਈ ਅਤੇ ਸਿਖਲਾਈ ਲਈ ਜਲੰਧਰ ਚਲਾ ਗਿਆ ਅਤੇ ਸਪੀਡ ਫੰਡ ਅਕੈਡਮੀ ਵਿੱਚ ਸ਼ਾਮਲ ਹੋ ਗਿਆ। ਉਹ ਇੱਕ ਡਿਸਕਸ ਥ੍ਰੋਅਰ ਅਤੇ ਇੱਕ ਮੱਧਮ ਵਿਦਿਆਰਥੀ ਹੋਣ ਕਰਕੇ ਸਾਰਿਆਂ ਦੁਆਰਾ ਪਿਆਰ ਕੀਤਾ ਗਿਆ ਸੀ। ਦਿਨ ਭਰ ਗਰਾਊਂਡ ਵਿੱਚ ਅਭਿਆਸ ਕਰਨ ਕਾਰਨ ਉਸ ਦਾ ਨਾਂ ਬਦਲ ਕੇ ‘ਵਿੱਕੀ ਗਰਾਊਂਡਰ’ ਹੋ ਗਿਆ ਪਰ ਆਮ ਬੋਲਚਾਲ ਵਿੱਚ ਗਰਾਊਂਡਰ ਸ਼ਬਦ ਗੌਂਡਰ ਹੋ ਗਿਆ।

ਇਹ ਵੀ ਪੜ੍ਹੋ : Prepaid electricity meter: ਪੰਜਾਬ ਵਿੱਚ ਪਹਿਲੀ ਮਾਰਚ ਤੋਂ ਲੱਗਣਗੇ ਪ੍ਰੀ-ਪੇਡ ਮੀਟਰ !

ਜ਼ਿਕਰਯੋਗ ਹੈ ਕਿ 2017 ਵਿਚ ਵਿੱਕੀ ਗੌਂਡਰ ਅਤੇ ਪ੍ਰੇਮਾ ਲਹੌਰੀਆ ਪੰਜਾਬ ਰਾਜਸਥਾਨ ਦੀ ਹੱਦ 'ਤੇ ਇਕ ਪੁਲਸ ਮੁਕਾਬਲੇ ਵਿੱਚ ਮਾਰੇ ਗਏ ਸਨ ਜਿਸ ਤੋਂ ਬਾਅਦ ਉਸਦਾ ਪਿਤਾ ਪ੍ਰੇਸ਼ਾਨ ਰਹਿੰਦਾ ਸੀ।ਇਹ ਵੀ ਜ਼ਿਕਰਯੋਗ ਹੈ ਕਿ ਵਿੱਕੀ ਮਾਂ-ਬਾਪ ਦਾ ਇਕਲੌਤਾ ਪੁੱਤਰ ਸੀ ਜਦ ਕਿ ਉਸਦੀ 2 ਭੈਣਾਂ ਹਨ। ਸ਼ਾਟਪੁੱਟ ਦਾ ਰਾਸ਼ਟਰੀ ਖਿਡਾਰੀ ਰਹਿ ਚੁੱਕਿਆ ਵਿੱਕੀ ਜਲੰਧਰ ਸਪੋਰਟਸ ਸਕੂਲ ਵਿੱਚ ਪੜ੍ਹਦਾ ਸੀ ਜਿਥੇ ਸੁੱਖਾ ਕਾਲਹਵਾਂ ਨਾਲ ਰਲ ਕਿ ਉਹ ਜ਼ੁਲਮ ਦੀ ਜਰਨੈਲੀ ਸੜਕ 'ਤੇ ਚੜ੍ਹ ਗਿਆ ਸੀ ਅਤੇ ਮੁਕਾਬਲੇ ਤੱਕ ਉਸ ਵਿਰੁੱਧ ਦਰਜਨਾਂ ਕੇਸ ਸਨ। ਅਖੀਰ ਉਹ ਨਾਭਾ ਜੇਲ੍ਹ ਤੋੜ ਕਿ ਫਰਾਰ ਹੋਇਆ ਸੀ ਅਤੇ ਬਾਅਦ 'ਚ ਉੁਹ ਮੁਕਾਬਲੇ ਵਿੱਚ ਮਾਰਿਆ ਗਿਆ। ਅੱਜ ਉਸਦੇ ਪਿਤਾ ਦਾ ਦੁਖਦਈ ਅੰਤ ਹੋ ਗਿਆ ਹੈ।ਜੀ. ਆਰ.ਪੀ ਵੱਲੋਂ ਮ੍ਰਿਤਕ ਦੀ ਪਤਨੀ ਜਸਵਿੰਦਰ ਕੌਰ ਦੇ ਬਿਆਨਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.