ਸ੍ਰੀ ਮੁਕਤਸਰ ਸਾਹਿਬ: ਬੀਜੇਪੀ ਦੇ ਅਬੋਹਰ ਤੋਂ ਐਮਐਲਏ ਅਰੁਣ ਨਾਰੰਗ ਮਲੋਟ ਚ ਕਾਂਗਰਸ ਸਰਕਾਰ ਦੀ ਚਾਰ ਸਾਲ ਦੀ ਕਾਰਗੁਜਾਰੀ ਉੱਤੇ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਸੀ। ਪਰ ਇਸ ਦੌਰਾਨ ਕਿਸਾਨਾਂ ਨੇ ਬੀਜੇਪੀ ਲੀਡਰ ਦਾ ਘਿਰਾਓ ਕਰ ਲਿਆ ਅਤੇ ਉਨ੍ਹਾਂ ਦੇ ਖਿਲਾਫ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ।
ਇਸ ਮਾਮਲੇ ਸਬੰਧੀ ਸੁਖਦੇਵ ਸਿੰਘ ਜ਼ਿਲ੍ਹਾ ਪ੍ਰਧਾਨ, ਸਿੱਧੂਪੁਰ ਏਕਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ 26 ਤਾਰੀਕ ਨੂੰ ਸਟੇਜ ਤੋਂ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਕਿਸੇ ਵੀ ਸਿਆਸੀ ਆਗੂ ਨੂੰ ਕੋਈ ਸਮਾਗਮ ਜਾਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕਰਨ ਦਿਆਂਗੇ ਪਰ ਮਲੋਟ ਵਿਖੇ ਬੀਜੇਪੀ ਲੀਡਰ ਅਰੁਣ ਨਾਰੰਗ ਪ੍ਰੈੱਸ ਨੂੰ ਸੰਬੋਧਨ ਕਰਨ ਆਏ ਸਨ ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ।
ਇਹ ਵੀ ਪੜੋ: ਮੁੱਖ ਮੰਤਰੀ ਵੱਲੋਂ ਭਾਜਪਾ ਵਿਧਾਇਕ ਨਾਰੰਗ ’ਤੇ ਹਮਲੇ ਦੀ ਨਿਖੇਧੀ
ਕਾਬਿਲੇਗੌਰ ਹੈ ਕਿ ਰੋਹ 'ਚ ਆਏ ਕਿਸਾਨਾਂ ਦਾ ਗੁੱਸਾ ਇਨ੍ਹਾਂ ਜਿਆਦਾ ਵਧ ਗਿਆ ਸੀ ਕਿ ਉਨ੍ਹਾਂ ਦੀ ਬੀਜੇਪੀ ਲੀਡਰਾਂ ਨਾਲ ਹੱਥੋ-ਪਾਈ ਹੋ ਗਈ। ਗੱਲ ਇਨ੍ਹੀ ਜਿਆਦ ਵਧ ਗਈ ਕਿ ਕਿਸਾਨਾਂ ਨੇ ਐਮਐਲਏ ਦੇ ਕੱਪੜੇ ਤੱਕ ਪਾੜ ਦਿੱਤੇ। ਇਸ ਦੌਰਾਨ ਪੁਲਿਸ ਪ੍ਰਸ਼ਾਸਨ ਵੀ ਕੁਝ ਨਾ ਕਰ ਸਕੀ। ਇਸ ਮਾਮਲੇ ਤੋਂ ਬਾਅਦ ਕਾਫੀ ਮੁਸ਼ਕਿਲਾਂ ਨਾਲ ਐਮਐਲਏ ਦੇ ਨਾਲ ਮੌਜੂਦ ਲੋਕਾਂ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਬੜੀ ਮੁਸ਼ਕਿਲ ਨਾਲ ਐਮਐਲਏ ਨੂੰ ਕਿਸਾਨਾਂ ਕੋਲੋਂ ਛੁਡਾਇਆ ਗਿਆ ਅਤੇ ਉਸ ਨੂੰ ਇੱਕ ਦੁਕਾਨ 'ਚ ਵਾੜ ਕੇ ਉਨ੍ਹਾਂ ਦੇ ਕੱਪੜੇ ਪੁਆਏ ਗਏ।