ਸ੍ਰੀ ਮੁਕਤਸਰ ਸਾਹਿਬ: ਸਥਾਨਕ ਥਾਣਾ ਸਿਟੀ ਪੁਲਿਸ ਨੇ ਪੈਸੇ ਦੁੱਗਣੇ ਕਰਨ ਦੇ ਨਾਮ ’ਤੇ ਠੱਗੀ ਮਾਰਨ ਵਾਲੇ ਗਿਰੋਹ ਦੇ ਔਰਤ ਸਮੇਤ ਤਿੰਨ ਮੈਂਬਰਾਂ ’ਤੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਪੀੜ੍ਹਤ ਹਰਮੇਸ਼ ਕੁਮਾਰ ਵਾਸੀ ਪਟੇਲ ਨਗਰ ਮਲੋਟ ਨੇ ਜਿਲ੍ਹਾ ਪੁਲਿਸ ਮੁੱਖੀ ਨੂੰ ਆਪਣੀ ਦਰਖ਼ਾਸਤ ਵਿੱਚ ਸਾਰੀ ਘਟਨਾ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਸੁਰਿੰਦਰ ਨਾਂ ਦੇ ਵਿਅਕਤੀ ਨੇ ਡਬਲ ਪੈਸੇ ਦੇ ਨਾਂ ਤੇ ਉਸ ਨਾਲ ਠੱਗੀ ਕੀਤੀ।
ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਜਿਲ੍ਹਾ ਪੁਲਿਸ ਦੇ ਥਾਣਾ ਮੁਖੀ ਮੋਹਨ ਲਾਲ ਨੂੰ ਸਖ਼ਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਅਤੇ ਥਾਣਾ ਮੁੱਖੀ ਵੱਲੋਂ ਇਹ ਮਾਮਲਾ ਥਾਣੇਦਾਰ ਸੁਖਰਾਜ ਸਿੰਘ ਨੂੰ ਸੌਪਿਆ ਗਿਆ। ਜਿਨ੍ਹਾਂ ਨੇ ਬਾਰੀਕੀ ਨਾਲ ਜਾਂਚ ਕਰਦੇ ਹੋਏ ਇਸ ਕੇਸ ਨੂੰ ਹੱਲ ਕਰਨ ਸਫ਼ਲਤਾ ਪ੍ਰਾਪਤ ਕੀਤੀ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜੋ: Tokyo Olympics : ਨੀਰਜ ਚੋਪੜਾ ਨੇ ਜੈਵਲਿਨ ਥ੍ਰੋਅ 'ਚ ਪਾਇਆ ਭਾਰਤ ਦੀ ਝੋਲੀ ਪਹਿਲਾ ਗੋਲਡ