ਸ੍ਰੀ ਮੁਕਤਸਰ ਸਾਹਿਬ: ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨ ਪੀੜੀ ਨੂੰ ਸਿੱਖੀ ਵਿਰਸੇ ਨਾਲ ਜੋੜਨ ਦੇ ਮਕਸਦ ਨਾਲ ਹਲਕਾਂ ਲੰਬੀ ਦੇ ਪਿੰਡ ਮਨੀਆਂਵਾਲਾ ਵਿਖੇ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਨੌਜਵਾਨਾਂ ਵਿਚਾਲੇ ਦਸਤਾਰ ਮੁਕਾਬਲੇ (Turban competition) ਵੀ ਕਰਵਾਏ ਗਏ ਅਤੇ ਨਾਲ ਹੀ ਖ਼ੂਨ ਦਾਨ ਦਾ ਕੈਂਪ (Blood donation camp) ਵੀ ਲਗਾਇਆ ਗਿਆ। ਇੱਕ ਪਾਸੇ ਜਿੱਥੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਨੇ ਸ਼ਿਰਕਤ ਕੀਤੀ, ਉੱਥੇ ਹੀ ਦਸਤਾਰ ਮੁਕਾਬਲਿਆਂ ਵਿੱਚ ਵੀ ਨੌਜਵਾਨਾਂ ਵੱਲੋਂ ਵੱਡੀ ਗਿਣਤੀ ਵਿੱਚ ਹਿੱਸਿਆ ਲਿਆ ਗਿਆ ਅਤੇ ਖੂਨ ਦਾਨ ਦੇ ਕੈਂਪ (Blood donation camp) ਵਿੱਚ ਵੀ ਕਾਫ਼ੀ ਉੱਚ ਗਿਣਤੀ ਵਿੱਚ ਲੋਕਾਂ ਨੇ ਆਪਣਾ ਖੂਨ ਦਾਨ ਕੀਤਾ।
ਦਸਤਾਰ ਮੁਕਾਬਲਿਆਂ ਵਿੱਚ ਜੇਤੂ ਬੱਚਿਆਂ ਨੂੰ ਨਕਦ ਰਾਸ਼ੀ ਅਤੇ ਸਰਟੀਫਿਕੇਟ (Cash and Certificates) ਦੇ ਸਨਮਾਨਤ ਕੀਤਾ ਗਿਆ। ਇਨ੍ਹਾਂ ਬੱਚਿਆ ਨੂੰ ਸਨਮਾਨਿਤ ਕਰਨ ਲਈ ਵਿਸੇਸ਼ ਤੌਰ ਮਾਸਟਰ ਪ੍ਰਤਾਪ ਸਿੰਘ ਸੰਦੂ ਪਹੁੰਚੇ ਸਨ।
ਇਸ ਮੌਕੇ ਪ੍ਰਤਾਪ ਸਿੰਘ ਸੰਦੂ ਅਤੇ ਸੱਸਥਾ ਦੇ ਅਹੁਦੇਦਾਰਾ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨੌਜਵਾਨਾ ਨੂੰ ਸਿੱਖੀ ਨਾਲ ਜੋੜਨ ਦੇ ਉਪਰਾਲੇ ਸਦਕਾ ਇਹ ਦਸਤਾਰ ਮੁਕਾਬਲੇ ਅਤੇ ਖੂਨ ਦਾਨ ਕੈਂਪ (Blood donation camp) ਲਾਇਆ ਗਿਆ ਹੈ। ਇਹ ਪਿੰਡ ਦਾ ਬਹੁਤ ਹੀ ਸੰਲਾਘਾ ਯੋਗ ਕਦਮ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਅਜਿਹੇ ਪ੍ਰੋਗਰਾਮਾਂ ਦੀ ਸਖ਼ਤ ਲੋੜ ਹੈ, ਤਾਂ ਜੋ ਇੱਕ ਵਧੀਆ ਸਮਾਜ ਦੀ ਸਿਰਜਨਾ ਕੀਤੀ ਜਾ ਸਕੇ।
ਇਸ ਮੌਕੇ ਸਿੱਖ ਇਤਿਹਾਸ (Sikh History) ‘ਤੇ ਬੋਲਦਿਆ ਉਨ੍ਹਾਂ ਕਿਹਾ ਸਿੱਖ ਇਤਿਹਾਸ ਕੁਰਬਾਨੀਆ ਨਾਲ ਭਰਿਆ ਹੋਇਆ ਹੈ ਅਤੇ ਸਾਨੂੰ ਆਪਣੇ ਵੱਡੇ ਦੀਆਂ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਜਿਸ ਕਰਕੇ ਹੀ ਸਾਡੀ ਇਸ ਦੁਨੀਆ ਵਿੱਚ ਪਛਾਣ ਹੁੰਦੀ ਹੈ।
ਇਹ ਵੀ ਪੜ੍ਹੋ:ਚੰਡੀਗੜ੍ਹ ਦੇ ਲੋਕਾਂ ਦਾ ਧੰਨਵਾਦ ਕਰਨ ਆਏ ਹਾਂ: ਕੇਜਰੀਵਾਲ