ਸ੍ਰੀ ਮੁਕਤਸਰ ਸਾਹਿਬ: ਸਥਾਨਕ ਮਲੋਟ ਰੋਡ 'ਤੇ ਸ੍ਰੀ ਸੁਖਮਨੀ ਸਾਹਿਬ ਦੀ ਬੇਅਦਬੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨਾਲ ਇੱਕ ਵਾਰ ਫੇਰ ਤੋਂ ਸਿੱਖ ਹਿਰਦੈ ਵਲੁੰਧਰੇ ਗਏ। ਬੇਅਦਬੀ ਕਰਨ ਵਾਲੀ ਔਰਤ ਨੂੰ ਕਾਬੂ ਕਰ ਲਿਆ ਗਿਆ ਹੈ ਤੇ ਉਹ ਕੋਟਕਪੂਰਾ ਦੀ ਰਹਿਣ ਵਾਲੀ ਹੈ।
ਪੁਲਿਸ ਦੀ ਫੌਰੀ ਕਾਰਵਾਈ
ਸਿੱਖ ਭਾਈਚਾਰੇ ਦੀ ਭਾਵਨਾਂਵਾਂ ਨਾਲ ਜੁੜੇ ਇਸ ਮਾਮਲੇ 'ਚ ਸਿਟੀ ਪੁਲਿਸ ਨੇ ਢਿੱਲ੍ਹ ਨਾਂ ਵਰਤਦੇ ਹੋਏ ਫੌਰੀ ਕਾਰਵਾਈ ਕੀਤੀ। ਬਸ ਸਟੈਂਡ ਚੌਂਕੀ ਇੰਚਾਰਜ ਐਸਆਈ ਸੁਖਚੈਣ ਕੌਰ ਨੇ ਦੋਸ਼ੀ ਔਰਤ ਨੂੰ ਕਾਬੂ ਕਰ ਲਿਆ ਹੈ। ਉਸ ਖਿਲਾਫ਼ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਐਫ਼ਆਈਆਰ ਨੰਬਰ 403, ਅਧਿਨ ਧਾਰਾ 295/ਏ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਉਹ ਇੱਕ ਰਿਟਾਇਰਡ ਅਧਿਆਪਿਕਾ ਹੈ ਜੋ ਕਿ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਇਸ ਘਟਨਾ ਤੋਂ ਬਾਅਦ, ਪੁਲਿਸ ਹੋਰ ਚੌਕਸ ਹੋ ਗਈ ਹੈ।
ਲੋਕ ਇਨਸਾਫ਼ ਪਾਰਟੀ ਦੇ ਧਾਰਮਿਕ ਵਿੰਗ ਦੇ ਮੁਖੀ ਨੇ ਚੁੱਕੇ ਗੰਭੀਰ ਸਵਾਲ
ਲੋਕ ਇਨਸਾਫ਼ ਪਾਰਟੀ ਦੇ ਧਾਰਮਿਕ ਵਿੰਗ ਦੇ ਮੁਖੀ ਦਾ ਕਹਿਣਾ ਸੀ ਕਿ ਹਰ ਵਾਰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਲੋਕ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਿਉਂ ਕਰਦੇ ਹਨ? ਕਿਉਂ ਉਹ ਆਪਣੇ ਘਰਦਿਆਂ ਨੂੰ ਨੁਕਸਾਨ ਨਹੀਂ ਪਹੁੰਚਾਉਂਦੇ?
ਮੁੱਦਾ ਭਟਕਾਉਣ ਦੀ ਕੋਸ਼ਿਸ਼
ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਆਪਣੇ ਹੱਕਾਂ ਦੀ ਲੜਾਈ ਦੀ ਜਿੱਤ ਦੇ ਬਹੁਤ ਕਰੀਬ ਹੈ ਤੇ ਇਹ ਕੇਂਦਰ ਵੱਲੋਂ ਮੁੱਦੇ ਨੂੰ ਭਟਕਾਉਣ ਦੀ ਕੋਸ਼ਿਸ਼ ਵੀ ਹੋ ਸਕਦੀ ਹੈ।ਗੁਰਦੁਆਰਾ ਸ੍ਰੀ ਟੁੱਟੀ ਗੰਢ੍ਹੀ ਦੇ ਮੈਨੇਜਰ ਮੌਕੇ 'ਤੇ ਪਹੁੰਚੇ ਤੇ ਸਤਿਕਾਰ ਸਹਿਤ ਉਨ੍ਹਾਂ ਗੁਟਕਾ ਸਾਹਿਬਾਂ ਨੂੰ ਗੁਰੂਘਰ ਲੈ ਗਏ।