ਸ੍ਰੀ ਮੁਕਤਸਰ ਸਾਹਿਬ: ਡੀ.ਸੀ. ਦਫ਼ਤਰ ਦੇ ਮੁਲਾਜ਼ਮਾਂ ਵਲੋਂ ਕੰਮ ਛੱਡ ਕੇ ਅਣਮਿਥੇ ਸਮੇਂ ਲਈ ਹੜਤਾਲ ਕੀਤੀ ਗਈ ਹੈ। ਮੁਲਾਜ਼ਮਾਂ ਨੇ ਸਰਕਾਰ ਦੇ ਖਿਲਾਫ਼ ਆਪਣੀ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰ੍ਸ਼ਨ ਕੀਤਾ ਗਿਆ, ਉਨ੍ਹਾਂ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਅਪਣੀ ਨਰਾਜ਼ਗੀ ਨੂੰ ਜਾਹਿਰ ਕੀਤਾ। ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀ ਅਰਥੀ ਬਣਾ ਕੇ ਉਸਦਾ ਪੁਤਲਾ ਫੂਕਿਆ।
ਇਸ ਮੌਕੇ ਮੁਲਾਜ਼ਮ ਆਗੂ ਬਿੰਦਰਪਾਲ ਨੇ ਕਿਹਾ ਕਿ ਸਾਡੀ ਮੰਗ ਹੈ, ਸਾਡੀ ਡੀ.ਏ ਦੀ ਕਿਸ਼ਤ ਜੋ ਪਿਛਲੇ ਸਮਾਂ ਤੋਂ ਮਨਜ਼ੂਰ ਹੋਈ ਹੈ, ਉਸਨੂੰ ਲਾਗੂ ਕੀਤੀ ਜਾਵੇ ਤੇ ਸਾਡੇ ਵਿਭਾਗ ਵਿੱਚ ਜੋ ਮੁਲਾਜ਼ਮਾਂ ਦੀ ਕਮੀ ਹੈ ਉਸਨੂੰ ਪੂਰਾ ਕੀਤਾ ਜਾਵੇ।