ETV Bharat / state

ਭਰਾ ਦੀ ਕਰਤੂਤ 'ਤੇ ਕਾਂਗਰਸੀ ਕੌਂਸਲਰ ਦੀ ਸਫ਼ਾਈ - sh.Muktsar sahib

ਸ੍ਰੀ ਮੁਕਤਸਰ ਸਾਹਿਬ 'ਚ ਔਰਤ ਨਾਲ ਕੁੱਟਮਾਰ ਦੇ ਮਾਮਲੇ 'ਚ ਕਾਂਗਰਸੀ ਕੌਂਸਲਰ ਨੇ ਵੀਡੀਓ ਜਾਰੀ ਕਰਕੇ ਆਪਣੇ ਭਰਾ ਦੀ ਕਰਤੂਤ ਤੇ ਸਫ਼ਾਈ ਦਿੱਤੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ੀਆਂ ਉੱਤੇ ਸਖ਼ਤ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ।

congress councillor give clerification on brother fighting case ਭਰਾ ਦੀ ਕਰਤੂਤ ਤੇ ਕਾਂਗਰਸੀ ਕੌਂਸਲਰ ਦੀ ਸਫ਼ਾਈ
author img

By

Published : Jun 15, 2019, 11:08 AM IST

ਸ੍ਰੀ ਮੁਕਤਸਰ ਸਾਹਿਬ: ਭਰਾ ਵੱਲੋਂ ਇੱਕ ਮਹਿਲਾ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਤੋਂ ਬਾਅਦ ਕਾਂਗਰਸੀ ਕੌਂਸਲਰ ਰਾਕੇਸ਼ ਚੌਧਰੀ ਨੇ ਸਫ਼ਾਈ ਦਿੱਤੀ ਹੈ।ਰਾਕੇਸ਼ ਚੌਧਰੀ ਨੇ ਇਸ ਸਬੰਧ ਵਿੱਚ ਇੱਕ ਵੀਡੀਓ ਰਾਹੀਂ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਨੇ ਪਹਿਲਾਂ ਤਾਂ ਪੀੜ੍ਹਤ ਪਰਿਵਾਰ ਨੂੰ ਆਪਣਾ ਰਿਸ਼ਤੇਦਾਰ ਦੱਸਿਆ ਤੇ ਫਿਰ ਆਪਣੇ ਭਰਾ ਦੀ ਕਰਤੂਤ 'ਤੇ ਪਰਦੇ ਪਾਉਂਦੇ ਨਜ਼ਰ ਆਏ।

ਕੌਂਸਲਰ ਰਾਕੇਸ਼ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਾ ਪੈਸਿਆਂ ਦਾ ਕੁੱਝ ਲੈਣ-ਦੇਣ ਸੀ ਜਿਸ ਦੇ ਚੱਲਦੇ ਪਹਿਲਾਂ ਪੀੜ੍ਹਤ ਪਰਿਵਾਰ ਨੇ ਉਸ ਦੀ ਛੋਟੀ ਭਰਜਾਈ ਨਾਲ ਬਦਸਲੂਕੀ ਕੀਤੀ। ਇਸ ਤੋਂ ਬਾਅਦ ਉਸ ਦਾ ਭਰਾ ਉਨ੍ਹਾਂ ਦੇ ਘਰ ਗਿਆ ਤੇ ਗੁੱਸੇ 'ਚ ਔਰਤ ਨਾਲ ਕੁੱਟਮਾਰ ਕੀਤੀ।

ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਟਵੀਟ

ਕੈਪਟਨ ਅਮਰਿੰਦਰ ਸਿੰਘ ਨੇ ਕੌਂਸਲਰ ਦੇ ਭਰਾ ਵੱਲੋਂ ਇੱਕ ਔਰਤ ਨਾਲ ਕੀਤੀ ਕੁੱਟਮਾਰ ਮਾਮਲੇ ਦਾ ਨੋਟਿਸ ਲਿਆ ਹੈ। ਕੈਪਟਨ ਨੇ ਟਵਿੱਟਰ 'ਤੇ ਲਿਖਿਆ ਹੈ ਕਿ ਕੋਈ ਵੀ ਕਾਨੂੰਨ ਤੋਂ ਉੱਤੇ ਨਹੀਂ ਹੈ, ਜੋ ਦੋਸ਼ੀ ਹੈ ਉਸ ਨੂੰ ਸਜ਼ਾ ਜ਼ਰੂਰ ਮਿਲੇਗੀ। ਕੈਪਟਨ ਨੇ ਲਿਖਿਆ ਕਿ ਕੁੱਟਮਾਰ ਕਰਨ ਵਾਲੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

  • Accused in the video from Muktsar have been arrested by @PunjabPoliceInd & booked for attempt to murder u/s 307 IPC. No one is above the law and such acts of violence will not be tolerated. pic.twitter.com/zxZvqJmiQi

    — Capt.Amarinder Singh (@capt_amarinder) June 15, 2019 " class="align-text-top noRightClick twitterSection" data=" ">

ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲਿਆ ਗਿਆ ਨੋਟਿਸ

ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੈ। ਪੰਜਾਬ ਰਾਜ ਮਹਿਲਾਂ ਕਮਿਸ਼ਨ ਨੇ ਸਬੰਧਤ ਸੀਨੀਅਰ ਪੁਲਿਸ ਅਧਿਕਾਰੀ/ ਸਬੰਧਤ ਐਸ.ਐਚ.ਓ ਨੂੰ 20 ਜੂਨ 2019 ਸਵੇਰੇ 11 ਵਜੇ ਤੱਕ ਪੰਜਾਬ ਰਾਜ ਮਹਿਲਾਂ ਕਮਿਸ਼ਨ ਦੇ ਦਫ਼ਤਰ ਵਿੱਚ ਮੁਕਤਸਰ ਸਾਹਿਬ ਵਿੱਚ ਹੋਏ ਮਹਿਲਾ ਕੁੱਟਮਾਰ ਮਾਮਲੇ ਵਿੱਚ ਸਾਰੇ ਰਿਕਾਰਡ ਅਤੇ ਗਿਰਫ਼ਤਾਰ ਕੀਤੇ ਸਾਰੇ ਵਿਅਕਤੀਆਂ ਦੇ ਰਿਕਾਰਡਾਂ ਸਮੇਤ ਪੇਸ਼ ਹੋਣ ਦੇ ਆਦੇਸ਼ ਦਿੱਤੇ ਹਨ।

ਮਹਿਲਾ ਕਮਿਸ਼ਨ ਵੱਲੋਂ ਜਾਰੀ ਕੀਤਾ ਗਿਆ ਨੋਟਿਸ

ਕਾਂਗਰਸੀ ਕੌਂਸਲਰ ਦੇ ਭਰਾਵਾਂ ਦੀ ਸ਼ਰੇਆਮ ਗੁੰਡਾਗਰਦੀ, 
ਔਰਤ ਨੂੰ ਘਰੋਂ ਖਿੱਚ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ, 
ਪੁਲਿਸ ਵੱਲੋਂ 10 ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ 

-29 ਨੰਬਰ ਵਾਰਡ ਦੇ ਕਾਂਗਰਸੀ ਐਮ. ਸੀ. ਦੇ ਭਰਾਵਾਂ ਤੇ ਉਸ ਦੀ ਮਾਂ ਨੇ ਮਿਲ ਕੇ ਇਕ ਔਰਤ ਨੂੰ ਘਰ ਤੋਂ ਕੱਢ ਕੇ ਬੁਰੀ ਤਰ੍ਹਾਂ ਨਾਲ ਕੁੱਟਿਆ। ਔਰਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿਥੇ ਉਸ ਦਾ ਇਲਾਜ਼ ਚੱਲ ਰਿਹਾ ਹੈ। ਉਧਰ ਪੁਲਿਸ ਵੀਡੀਓ ਦੇਖਦੇ ਹੀ ਹਰਕਤ ਵਿੱਚ ਆਈ ਤੇ ਕਾਂਗਰਸੀ ਐਮ. ਸੀ. ਸਮੇਤ 10 ਵਿਅਕਤੀਆਂ 'ਤੇ ਮਾਮਲਾ ਦਰਜ਼ ਕਰਦੇ ਹੋਏ ਛੇ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ੁੱਕਰਵਾਰ ਦੀ ਸਵੇਰ ਕਰੀਬ 11 ਵਜੇ ਦੀ ਇਕ ਵੀਡੀਓ ਵਿੱਚ ਕਾਂਗਰਸੀ ਐਮ. ਸੀ. ਰਾਕੇਸ਼ ਚੌਧਰੀ ਦਾ ਭਰਾ ਸੰਨੀ ਚੌਧਰੀ ਤੇ ਹੋਰ ਲੜਕਿਆ ਦੇ ਨਾਲ ਮੀਨਾ ਨਾਮਕ ਪੀੜ੍ਹਤ ਔਰਤ ਨੂੰ ਬਾਹਰ ਖਿੱਚਕੇ ਸੜ੍ਹਕ 'ਤੇ ਲਿਆਂਦਾ ਅਤੇ ਬੁਰੀ ਤਰ੍ਹਾਂ ਨਾਲ ਕੁੱਟਿਆ। ਮੀਨਾ ਦੀ ਮਾਂ ਉਸ ਨੂੰ ਛੁਡਵਾਉਣ ਦੇ ਲਈ ਆਉਂਦੀ ਹੈ ਪਰ ਉਸ 'ਤੇ ਵੀ ਹਮਲਾਵਰਾਂ ਦੁਆਰਾ ਧੱਕੇ ਮਾਰਦੇ ਹੋਏ ਕੁੱਟਿਆ ਜਾਦਾ ਹੈ। ਮੀਨਾ ਦੇ ਭਰਾ ਸੂਰਜ ਨੇ ਦੱਸਿਆ ਕਿ ਉਨ੍ਹਾਂ ਨੇ ਸੰਨੀ ਚੌਧਰੀ ਤੋਂ ਵਿਆਜ਼ 'ਤੇ 40 ਹਜ਼ਾਰ ਪੈਸੇ ਲਏ ਸੀ। ਹਲਾਕਿ ਉਸ ਦੇ ਅਨੁਸਾਰ ਉਨ੍ਹਾਂ ਨੇ ਪੈਸੇ ਵਾਪਿਸ ਦਿੱਤੇ ਸੀ, ਪਰ ਹੁਣ ਵੀ ਉਹ ਉਨ੍ਹਾਂ ਦੇ ਵੱਲ 23 ਹਜ਼ਾਰ ਰੁਪਏ ਕੱਢ ਰਿਹਾ ਹੈ। ਇਸੇ ਗੱਲ ਨੂੰ ਲੈ ਕੇ ਉਸ ਦੀ ਭੈਣ ਨੂੰ ਇਸ ਤਰ੍ਹਾਂ ਨਾ ਕੁੱਟਿਆ ਗਿਆ। ਥਾਣਾ ਸਿਟੀ ਇੰਚਾਰਜ਼ ਅਸ਼ੋਕ ਕੁਮਾਰ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਐਮ. ਸੀ. ਰਾਕੇਸ਼ ਚੌਧਰੀ, ਉਸ ਦੇ ਭਰਾ ਰੂਪ ਲਾਲ, ਸੁਰੇਸ਼ ਚੌਧਰੀ, ਸੰਨੀ ਚੌਧਰੀ ਦੇ ਇਲਾਵਾ ਗੁੱਡੀ, ਸ਼ੇਖੂ, ਜੰਬੋ, ਹਸਨ, ਰੇਣੂ, ਜੋਤੀ ਦੇ ਖਿਲਾਫ਼ ਮਾਮਲਾ ਦਰਜ਼ ਕਰਕੇ ਗੁੱਡੀ, ਸੇਖੂ, ਜੰਬੋ, ਸੰਨੀ, ਰੂਪ ਲਾਲ ਤੇ ਸੁਰੇਸ਼ ਚੌਧਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਧਰ ਐਸ ਐਸ ਪੀ ਮਨਜੀਤ ਸਿੰਘ ਢੋਸੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਵੱਖ ਵੱਖ ਟੀਮ ਬਣਾਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।
ETV Bharat Logo

Copyright © 2025 Ushodaya Enterprises Pvt. Ltd., All Rights Reserved.