ਮੁਕਤਸਰ: ਪਿੰਡ ਮਲੋਟ ਦੇ ਰਹਿਣ ਵਾਲੇ ਡਾ.ਬਲਜੀਤ ਸਿੰਘ ਗਿੱਲ ਦੇ ਵਲੋਂ ਆਪਣੇ ਘਰ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿਧੂ ਦਾ ਪੋਸਟਰ ਆਪਣੀ ਫੋਟੋ ਨਾਲ ਲਗਾਇਆ ਗਿਆ ਹੈ, ਜੋ ਕਿ ਪੇਸ਼ੇ ਵਜੋਂ ਮਲੋਟ ਸ਼ਹਿਰ ਦੇ ਇੱਕ ਕਾਲਜ ਵਿੱਚ ਬਤੌਰ ਪ੍ਰਿੰਸੀਪਲ ਦੀਆਂ ਸੇਵਾਵਾਂ ਨਿਭਾ ਰਹੇ ਹਨ। ਡਾ. ਬਲਜੀਤ ਸਿੰਘ ਨੇ ਉਨ੍ਹਾਂ ਦੋਵਾਂ ਨੂੰ ਕਰਤਾਰਪੁਰ ਲਾਂਘੇ ਨੂੰ ਖੁਲਵਾਉਣ ਲਈ ਪੰਜਾਬ ਦੇ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅਸਲੀ ਹੀਰੋ ਦੱਸਿਆ ਹੈ।
ਇਸ ਮੌਕੇ ਉਨ੍ਹਾਂ ਦੱਸਿਆ ਕਿ ਹੋਰ ਕਿਸੇ ਨੂੰ ਵੀ ਇਸ ਕੰਮ ਦਾ ਕ੍ਰੇਡਿਟ ਨਹੀ ਦਿੱਤਾ ਜਾ ਸਕਦਾ। ਇਨ੍ਹਾਂ ਦੋਵਾਂ ਨੇ ਆਪਸੀ ਦੋਸਤੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦੋਵੇ ਇਨਸਾਨ ਨਾ ਹੁੰਦੇ ਤਾਂ ਸ਼ਾਇਦ ਇਹ ਲਾਂਘਾ ਕੱਦੇ ਵੀ ਨਹੀ ਖੁੱਲਣਾ ਸੀ ਅਤੇ ਇਮਰਾਨ ਖਾਨ ਦੀ ਦਿਲ ਦੀ ਖੁਆਇਸ਼ ਸੀ ਕਿ ਹਿੰਦੂਸਤਾਨ ਅਤੇ ਪਾਕਿਸਤਾਨ ਦੇ ਆਪਸੀ ਰਿਸ਼ਤੇ ਚੰਗੇ ਤੇ ਵਧੀਆ ਹੋਣ ਅਤੇ ਦੁਸ਼ਮਣੀ ਨੂੰ ਭੁੱਲ ਕੇ ਆਪਸੀ ਭਾਈਚਾਰਕ ਸਾਂਝ ਕਾਇਮ ਹੋ ਸਕੇ।
ਕਰਤਾਰਪੁਰ ਦਾ ਲਾਂਘਾਂ ਖੁੱਲਣ ਨਾਲ ਪੂਰੇ ਜਗਤ ਵਿਚ ਨਾਨਕ ਨਾਮਲੇਵਾ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ। ਦੇਸ਼ ਵਿਦੇਸ਼ ਵਿਚ ਵੱਸਦੇ ਸਿਖ ਭਾਈਚਾਰੇ ਦੇ ਲੋਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖ਼ੀਰਲੇ ਸਮੇਂ ਬਿਤਾਏ ਗਏ ਉਸ ਸਥਾਨ 'ਤੇ ਬਣੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣਗੇ। ਡਾ. ਬਲਜੀਤ ਸਿੰਘ ਨੇ ਕਿਹਾ ਕਿ, 'ਮੈ ਇਸ ਸ਼ੁਭ ਕੰਮ ਲਈ ਨਵਜੋਤ ਸਿੰਘ ਸਿਧੂ ਅਤੇ ਇਮਰਾਨ ਖਾਨ ਨੂੰ ਅਸਲੀ ਹੀਰੋ ਮੰਨਦਾ ਹਾ ਅਤੇ ਮੈ ਸਿੱਧੂ ਦੀ ਸਪੋਰਟ ਵੀ ਕਰਦਾ ਹਾਂ। ਉਨ੍ਹਾਂ ਕਿਹਾ ਕਿ ਸਿੱਧੂ ਇੱਕ ਇਮਾਨਦਾਰ ਇਨਸਾਨ ਹੈ ਜਿਸਨੇ ਸਾਰੇ ਹੀ ਦੁਨੀਆਂ ਵਿੱਚ ਸਾਡੇ ਦੇਸ਼ ਦਾ ਨਾਂਮ ਉੱਚਾ ਕੀਤਾ ਹੈ।'