ਸ੍ਰੀ ਮੁਕਤਸਰ ਸਾਹਿਬ: ਪੰਜਾਬ ਸਰਕਾਰ ਵੱਲੋਂ ਆਂਗਣਵਾੜੀ ਸੈਂਟਰਾਂ ਦੇ ਬੱਚਿਆਂ ਲਈ ਭੇਜੇ ਗਏ ਰਾਸ਼ਨ ਵਿਚੋਂ ਖੰਡ ਬੇਹੱਦ ਹੀ ਮਾੜੀ ਕਿਸਮ ਦੀ ਹੈ।ਇਹ ਖੰਡ ਗਿੱਲੀ ਹੋਣ ਕਾਰਨ ਇਸਦੇ ਡਲੇ ਬਣ ਗਏ ਹਨ। ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਇਹ ਖੰਡ ਦੋ ਮਹੀਨੇ ਪਹਿਲਾਂ ਆਈ ਸੀ ਅਤੇ ਖਰਾਬ ਹੋਣ ਕਾਰਨ ਵਰਕਰਾਂ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਬਹੁਤੇ ਖੰਡ ਦੇ ਗੱਟੇ ਗਿਲੇ ਸਨ। ਪਰ ਵਿਭਾਗ ਵੱਲੋਂ ਹੁਣ ਦੋ ਮਹੀਨੇ ਬਾਅਦ ਇਹੀ ਖੰਡ ਦੁਬਾਰਾ ਭੇਜ ਦਿੱਤੀ ਗਈ।
ਪਹਿਲਾਂ ਭੇਜੀ ਖੰਡ ਪਸ਼ੂਆਂ ਨੂੰ ਪਾਉਣੀ ਪਈ ਸੀ: ਹਰਗੋਬਿੰਦ ਕੌਰ
ਹਰਗੋਬਿੰਦ ਕੌਰ ਨੇ ਦੱਸਿਆ ਕਿ ਇਕ ਵਾਰ ਪਹਿਲਾਂ ਵੀ ਅਜਿਹੀ ਖੰਡ ਭੇਜੀ ਗਈ ਜੋ ਕਿ ਪਸ਼ੂਆਂ ਨੂੰ ਪਾਉਣੀ ਪਈ। ਉਧਰ ਵਿਭਾਗ ਦੇ ਸੀਡੀਪੀਓ ਅਨੁਸਾਰ ਖੰਡ ਮਿੱਲ ਤੋਂ ਹੀ ਖਰਾਬ ਆਈ ਜਿਸ ਸਬੰਧੀ ਉਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਗਿਆ, ਉਚ ਅਧਿਕਾਰੀਆਂ ਨੇ ਵੀ ਮਿਲ ਨੂੰ ਸੂਚਿਤ ਕੀਤਾ ਪਰ ਦੋ ਮਹੀਨੇ ਲਿਖਤੀ ਪੱਤਰ ਤਕ ਭੇਜਣ ਦੇ ਬਾਵਜੂਦ ਵੀ ਜਦ ਖੰਡ ਨਾ ਭੇਜੀ ਗਈ ਤਾਂ ਉਹਨਾਂ ਨੇ ਜੋਂ ਬਹੁਤੇ ਮਾੜੇ ਖੰਡ ਦੇ ਗੱਟੇ ਸਨ ਉਹ ਪਾਸੇ ਰਖਵਾ ਕੇ ਬਾਕੀ ਖੰਡ ਸੈਂਟਰਾਂ ਨੂੰ ਭੇਜ ਦਿੱਤੀ।ਉਨ੍ਹਾਂ ਨੇ ਕਿਹਾ ਹੈ ਕਿ ਇਸ ਬਾਰੇ ਅੱਗੇ ਤੋਂ ਧਿਆਨ ਰੱਖਿਆ ਜਾਵੇਗਾ।
ਇਹ ਵੀ ਪੜੋ:ਮੁਕੰਮਲ ਲੌਕਡਾਊਨ ਲਗਾਉਣ ਲਈ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ