ਸ੍ਰੀ ਮੁਕਤਸਰ ਸਾਹਿਬ: ਪੁਲਿਸ 'ਚ ਤਾਇਨਾਤ ਇੱਕ ਮਹਿਲਾ ਨੇ ਆਪਣੇ ਹੀ ਪੁਲਿਸ ਕਰਮਚਾਰੀ ਪਤੀ ਖ਼ਿਲਾਫ਼ ਗ਼ੈਰਕੁਦਰਤੀ ਸੰਭੋਗ ਦੇ ਦੋਸ਼ ਲਗਾਏ। ਇਸ ਮਾਮਲੇ 'ਚ ਉੱਪ ਪੁਲਿਸ ਕਪਤਾਨ ਨੇ ਜਾਂਚ ਪੜਤਾਲ ਤੋਂ ਬਾਅਦ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਪਤੀ ਦੇ ਖਿਲਾਫ 333, 277 ਆਈਪੀਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਪੁਲਿਸ ਕਰਮਚਾਰੀ ਨੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਦਿੱਤੀ ਸੀ ਕਿਉਂਕਿ ਉਸ ਦਾ ਪਤੀ ਪੁਲਿਸ ਵਿਭਾਗ ਵਿੱਚ ਹੋਣ ਕਰਕੇ ਆਪਸ ਵਿੱਚ ਜਾਣ ਪਛਾਣ ਹੋ ਗਈ। ਪੀੜਤਾ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਤੇ ਉਸ ਦੇ ਪਰਿਵਾਰ ਨੇ ਉਸ ਨੂੰ ਭਰਮਾ ਕੇ 24 ਦਸੰਬਰ 2017 ਨੂੰ ਵਿਆਹ ਕਰ ਦਿੱਤਾ। ਉਸ ਨੇ ਦੋਸ਼ ਲਾਇਆ ਕਿ ਉਸ ਦਾ ਪਤੀ ਉਸ ਨਾਲ ਗੈਰਕੁਦਰਤੀ ਸੰਭੋਗ ਕਰਦਿਆਂ ਉਸ ਦੇ ਪੈਸੇ ਤੇ ਹੋਰ ਸਾਮਾਨ ਵੀ ਖੁਰਦ ਬੁਰਦ ਕਰ ਦਿੱਤਾ।
ਇਸ ਮਾਮਲੇ ਦੀ ਪੜਤਾਲ ਉਪ ਕਪਤਾਨ ਦੇ ਹਵਾਲੇ ਕੀਤੀ ਗਈ, ਉਸ ਦੇ ਪਤੀ ਖਿਲਾਫ ਥਾਣਾ ਸਿਟੀ ਵਿਚ ਮੁਕੱਦਮਾ ਦਰਜ ਕਰ ਲਿਆ ਗਿਆ। ਇਸ ਵਿੱਚ ਮਹਿਲਾ ਨੇ ਦੱਸਿਆ ਕਿ ਦੋਹਾਂ ਦੀ ਪੁਲਿਸ ਨੌਕਰੀ ਦੌਰਾਨ ਲਵ ਮੈਰਿਜ ਹੋਈ ਸੀ, ਜਿਸ ਤੋਂ ਬਾਅਦ ਉਸ ਦਾ ਪਤੀ ਉਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਲੱਗਾ ਪਿਆ। ਉਸ ਨੇ ਆਪਣੀ ਸੱਸ ਉੱਤੇ ਬੱਚਾ ਗਿਰਾਉਣ ਦੇ ਲਾਏ ਦੋਸ਼ ਲਗਾਏ।ਇਸ ਸਬੰਧੀ ਥਾਣਾ ਸਿਟੀ ਦੇ ਐਸਐਚਓ ਮੋਹਨ ਲਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਹਿਲਾ ਦੇ ਪਤੀ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।