ETV Bharat / state

ਜੀਓ ਦੇ 5-ਜੀ ਮੋਬਾਈਲ ਟਾਵਰ ਦਾ ਵਿਰੋਧ - Petrol pump

ਕੋਟਲੀ ਰੋਡ ‘ਤੇ ਰਿਲਾਇੰਸ ਕੰਪਨੀ ਵੱਲੋਂ ਲਗਾਏ ਜਾ ਰਹੇ ਮੋਬਾਈਲ ਟਾਵਰ (Mobile tower) ਲਗਾਉਣ ਦਾ ਵਿਰੋਧ ਵਿੱਚ ਮੁਹੱਲਾ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੇ ਰਿਲਾਇੰਸ ਕੰਪਨੀ (Reliance Company) ਦੇ ਵਿਰੋਧ ਨਾਅਰੇਬਾਜ਼ੀ ਕੀਤੀ ਹੈ।

ਜੀਓ ਦੇ 5-ਜੀ ਮੋਬਾਈਲ ਟਾਵਰ ਦਾ ਵਿਰੋਧ
ਜੀਓ ਦੇ 5-ਜੀ ਮੋਬਾਈਲ ਟਾਵਰ ਦਾ ਵਿਰੋਧ
author img

By

Published : Sep 23, 2021, 3:47 PM IST

ਸ੍ਰੀ ਮੁਕਤਸਰ ਸਾਹਿਬ: ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਵਿੱਚ ਖੇਤੀ ਕਾਨੂੰਨਾਂ ਨੂੰ ਲੈਕੇ ਰਿਲਾਇੰਸ ਕੰਪਨੀ (Reliance Company) ਦਾ ਵਿਰੋਧ ਲਗਾਤਾਰ ਜਾਰੀ ਹੈ। ਜਿਸ ਦੀ ਤਾਜ਼ਾ ਮਿਜ਼ਾਇਲ ਕੋਟਲੀ ਰੋਡ ਦੇ ਰਿਹਾਇਸ਼ੀ (Reliance) ਇਲਾਕੇ ਤੋਂ ਸਾਹਮਣੇ ਆਈ ਹੈ। ਜਿੱਥੇ ਰਿਲਾਇੰਸ ਕੰਪਨੀ ਦੇ ਮੋਬਾਈਲ ਟਾਵਰ (Mobile tower) ਲਗਾਉਣ ਦੇ ਵਿਰੋਧ ਵਿੱਚ ਮੁਹੱਲਾ ਵਾਸੀਆਂ ਨੇ ਸਥਾਨਕ ਪ੍ਰਸ਼ਾਸਨ ਤੇ ਰਿਲਾਇੰਸ ਕੰਪਨੀ (Reliance Company) ਦੇ ਵਿਰੋਧ ਨਾਅਰੇਬਾਜ਼ੀ ਕੀਤੀ। ਲੋਕਾਂ ਦੇ ਰੋਸ ਨੂੰ ਵੇਖਦੇ ਹੋਏ ਕੰਪਨੀ ਦੇ ਅਧਿਕਾਰੀ ਆਪਣੀਆਂ ਗੱਡੀਆਂ ਲੈਕੇ ਉੱਥੋਂ ਰਫੂ ਚੱਕਰ ਹੋ ਗਏ।

ਜੀਓ ਦੇ 5-ਜੀ ਮੋਬਾਈਲ ਟਾਵਰ ਦਾ ਵਿਰੋਧ

ਇਸ ਮੌਕੇ ਮੁਹੱਲਾ ਵਾਸੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਕੰਪਨੀ ਵੱਲੋਂ ਮੁੱਹਲੇ ‘ਚ ਜੀਓ (jio) ਦਾ 5-ਜੀ ਟਾਵਰ (5-G tower) ਲਗਾਇਆ ਜਾ ਰਿਹਾ ਹੈ। ਬੀਤੇ ਦਿਨੀਂ ਚੁੱਪ-ਚਪੀਤੇ ਰਾਤੋ ਰਾਤ ਮੁਹੱਲੇ ‘ਚ ਟਾਵਰ ਖੜ੍ਹਾ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਜਿਸ ਥਾਂ ‘ਤੇ ਇਹ ਟਾਵਰ ਲੱਗ ਰਿਹਾ ਹੈ ਉਹ ਮਹਾਵੀਰ ਲੰਬੂ ਨਾਮ ਦੇ ਵਿਅਕਤੀ ਦੀ ਹੈ। ਮਹਾਵੀਰ ਲੰਬੂ ਦੇ ਪੁੱਤਰ ਵਿਨੋਦ ਕੁਮਾਰ ਨੇ ਕਿਹਾ ਕਿ ਉਨ੍ਹਾਂ ਦਾ ਕੰਪਨੀ ਨਾਲ ਐਗਰੀਮੈਂਟ (Agreement) ਹੋਇਆ ਹੈ।

ਉਨ੍ਹਾਂ ਕਿਹਾ ਕਿ ਉਸ ਦੇ ਘਰ ਛੋਟੀ ਜਿਹੀ ਡਿਵਾਇਜ ਲਾਈ ਜਾਵੇਗੀ। ਜਿਸ ਬਾਰੇ ਉਸ ਨੂੰ ਇਸ ਸਬੰਧੀ ਕੁਝ ਕੋਈ ਜਾਣਕਾਰੀ ਨਹੀਂ ਸੀ, ਵਿਨੋਦ ਕੁਮਾਰ ਨੇ ਕਿਹਾ ਕਿ ਉਹ ਆਪਣੇ ਮੁਹੱਲੇ ਦੇ ਲੋਕਾਂ ਦੇ ਨਾਲ ਹੈ, ਅਤੇ ਮੁਹੱਲਾ ਵਾਸੀਆ ਦੇ ਹਰ ਫੈਸਲੇ ਦਾ ਉਹ ਸਵਾਗਤ ਕਰਦੇ ਹਨ।

ਇਸ ਮੌਕੇ ਮੁਹੱਲਾ ਵਾਸੀਆ ਨੇ ਕਿਹਾ ਕਿ ਜੇਕਰ ਸਥਾਨਕ ਪ੍ਰਸ਼ਾਸਨ ਤੇ ਰਿਲਾਇਸ ਕੰਪਨੀ (Reliance Company) ਨੇ ਉਨ੍ਹਾਂ ਦੀ ਮੰਗ ‘ਤੇ ਮੋਬਾਈਲ ਟਾਵਰ(Mobile tower) ਦਾ ਕੰਮ ਬੰਦ ਨਹੀਂ ਕੀਤਾ ਤਾਂ ਉਹ ਇਨ੍ਹਾਂ ਦੋਵਾਂ ਸੰਸਥਾਵਾਂ ਖ਼ਿਲਾਫ਼ ਵੱਡੇ ਪੱਧਰ ‘ਤੇ ਰੋਸ ਪ੍ਰਦਰਸ਼ਨ ਕਰਨੇਗਾ।

ਪੰਜਾਬ ਵਿੱਚ ਰਿਲਾਇਸ ਕੰਪਨੀ (Reliance Company) ਦਾ ਇਹ ਕੋਈ ਪਹਿਲਾਂ ਵਿਰੋਧ ਨਹੀਂ ਹੈ, ਸਗੋਂ ਖੇਤੀ ਕਾਨੂੰਨਾਂ ਤੋਂ ਬਾਅਦ ਪੰਜਾਬ (punjab) ਵਿੱਚ ਰਿਲਾਇਸ ਦੇ ਮੋਬਾਈਲ ਟਾਵਰਾਂ ਨੂੰ ਕਈ ਪਿੰਡਾਂ ਤੇ ਸ਼ਹਿਰਾਂ ਵਿੱਚੋਂ ਪੁੱਟਿਆ ਵੀ ਗਿਆ ਹੈ, ਅਤੇ ਪੰਜਾਬ (punjab) ਦੇ ਕਈ ਸ਼ਹਿਰਾਂ ਵਿੱਚ ਰਿਲਾਇਸ ਕੰਪਨੀ(Reliance Company) ਦੇ ਪੈਟਰੋਲ ਪੰਪ (Petrol pump) ਵੀ ਬੰਦ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕੁਰੂਕਸ਼ੇਤਰ ਕਿਸਾਨ ਮਹਾਪੰਚਾਇਤ, ਭਾਰਤ ਬੰਦ ਨੂੰ ਸਫਲ ਬਣਾਉਣ ਲਈ ਬਣਾਈ ਇਹ ਰਣਨੀਤੀ

ETV Bharat Logo

Copyright © 2024 Ushodaya Enterprises Pvt. Ltd., All Rights Reserved.