ਸ੍ਰੀ ਮੁਕਤਸਰ ਸਾਹਿਬ:ਸਫਾਈ ਕਰਮਚਾਰੀ ਯੂਨੀਅਨ ਗਿੱਦੜਬਾਹਾ ਦੀ ਹੜਤਾਲ ਸੱਤਵੇਂ ਦਿਨ ਵੀ ਜਾਰੀ ਰਹੀ ਹੈ। ਗਿੱਦੜਬਾਹਾ ਦੇ ਸਮਾਜਸੇਵੀ ਵੀ ਸਫ਼ਾਈ ਸੇਵਕਾਂ ਦੇ ਹੱਕ ਵਿੱਚ ਨਿੱਤਰਦੇ ਦਿਖਾਈ ਦੇ ਰਹੇ ਹਨ।
ਰਾਜੇਸ਼ ਕੁਮਾਰ ਸਫਾਈ ਕਰਮਚਾਰੀ ਯੂਨੀਅਨ ਪ੍ਰਧਾਨ ਨੇ ਦੱਸਿਆ ਕਿ ਸਾਡੀ ਪੰਜਾਬ ਸਰਕਾਰ ਖਿਲਾਫ਼ ਪੰਜਾਬ ਸਫ਼ਾਈ ਯੂਨੀਅਨ ਦੇ ਸੱਦੇ ਉਤੇ ਅੱਜ ਸੱਤਵੇਂ ਦਿਨ ਵੀ ਲਗਾਤਾਰ ਹੜਤਾਲ ਜਾਰੀਹੈ ।ਉਨ੍ਹਾਂ ਦੱਸਿਆ ਕਿ ਸਾਡੀਆਂ ਬਿਲਕੁਲ ਹੀ ਜਾਇਜ਼ ਮੰਗਾਂ ਹਨ ਜੋ ਕਿ ਸਰਕਾਰ ਨੂੰ ਮੰਨ ਲੈਣੀਆਂ ਚਾਹੀਦੀਆਂ ਹਨ।
ਉਨ੍ਹਾਂ ਕਿਹਾਕਿ ਸਾਡੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤਾ ਜਾਵੇ ਅਤੇ ਰਿਟਾਇਰ ਬਜ਼ੁਰਗਾਂ ਦੀ ਪੈਨਸ਼ਨ ਲਾਈ ਜਾਵੇ ।ਨਾਲ ਹੀ ਉਨ੍ਹਾਂ ਕਿਹਾ ਕਿ ਪਿਛਲੇ ਕਾਫੀ ਲੰਬੇ ਸਮੇਂਤੋਂ ਸਰਕਾਰੀ ਸਫ਼ਾਈ ਕਰਮਚਾਰੀਆਂ ਦੀ ਭਰਤੀ ਨਹੀਂ ਹੋਈ ਹੈ ਸਰਕਾਰ ਨੂੰ ਚਾਹੀਦਾ ਹੈ ਕਿਨਵੀਂ ਭਰਤੀ ਕਰਵਾਈ ਜਾਵੇ ਉਨ੍ਹਾਂ ਕਿਹਾਕਿ ਜਲਦੀ ਤੋਂ ਜਲਦੀ ਸਾਡੀ ਪੁਕਾਰ ਸੁਣੀ ਜਾਵੇ ਕਿਉਂਕਿ ਸ਼ਹਿਰ ਦੇ ਵਿੱਚ ਸਫਾਈ ਦਾ ਕੰਮਬਹੁਤ ਪਿਆ ਹੈ।
ਇਸ ਮੌਕੇ ਗਿੱਦੜਬਾਹਾ ਦੇ ਸਮਾਜ ਸੇਵੀ ਐਡਵੋਕੇਟ ਨਰਾਇਣ ਸਿੰਗਲਾ ਨੇ ਸਫਾਈ ਸੇਵਕਾਂ ਦੀ ਹੱਕ ਚ ਹਾਂਅ ਦਾ ਨਾਅਰਾ ਮਾਰਦੇ ਕਿਹਾ ਕਿ ਪੰਜਾਬ ਸਰਕਾਰ ਨੂੰ ਸਫ਼ਾਈ ਸੇਵਕ ਯੂਨੀਅਨ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ ਕਿਉਂਕਿ ਇਹ ਫਰੰਟ ਲੈਣ ਯੋਧੇ ਹਨ ਉਨ੍ਹਾਂ ਦੱਸਿਆ ਕਿ ਕੋਰੋਨਾ ਕਾਲ ਚੱਲ ਰਿਹਾ ਹੈ ਇਸ ਸਮੇਂ ਵਿੱਚ ਸਫ਼ਾਈ ਸੇਵਕਾਂ ਦੀ ਹੜਤਾਲ ‘ਤੇ ਚਲੇ ਜਾਣਾ ਸਾਡੇ ਲਈ ਭਾਰੀ ਪਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।
ਇਹ ਵੀ ਪੜੋ:ਕਾਂਗਰਸੀ ਆਗੂ ਨੂੰ ਪਤਨੀ ਨੇ ਰੰਗ-ਰਲੀਆਂ ਮਨਾਉਂਦੇ ਕੀਤਾ ਕਾਬੂ