ਮੋਹਾਲੀ: ਕੁਰਾਲੀ ਵਿੱਚ ਪ੍ਰਸ਼ਾਸਨ ਵੱਲੋਂ ਦੁਕਾਨਾਂ ਸਵੇਰੇ 7 ਵਜੇ ਤੋਂ ਲੇ ਕੇ 11 ਵਜੇ ਤੱਕ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਸੀ ਪਰ ਬੀਤੇ ਦਿਨ ਬਜ਼ਾਰ ਵਿੱਚ ਬਹੁਤ ਭੀੜ ਦੇਖਣ ਨੂੰ ਮਿਲੀ।
ਨਗਰ ਕੌਂਸਲ ਕੁਰਾਲੀ ਦੇ ਕਾਰਜਕਾਰੀ ਅਫ਼ਸਰ ਨੇ ਦੱਸਿਆ ਕਿ ਦੁਕਾਨਾਂ ਨੂੰ ਖੋਲ੍ਹਣ ਲਈ ਨਿਯਮ ਬਣਾਏ ਗਏ ਹਨ। ਦਵਾਈਆਂ, ਰਾਸ਼ਨ, ਫੂਡ, ਸਬਜ਼ੀ, ਖੇਤੀਬਾੜੀ ਦੀਆਂ ਦੁਕਾਨਾਂ ਹਰ ਰੋਜ਼ 7 ਵਜੇ ਤੋਂ 11 ਤੱਕ ਖੁੱਲ੍ਹਣਗੀਆਂ।
ਬਾਕੀ ਦੁਕਾਨਾਂ ਉੱਤੇ ਇੱਕ ਅਤੇ ਦੋ ਨੰਬਰ ਲਗਾ ਦਿੱਤੇ ਗਏ ਹਨ। 1 ਨੰਬਰ ਦੀਆਂ ਦੁਕਾਨਾਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਖੁੱਲ੍ਹਣਗੀਆਂ ਅਤੇ ਜਿਸ ਦੁਕਾਨ ਉੱਪਰ 2 ਨੰਬਰ ਲਗਾਇਆ ਗਿਆ ਹੈ ਉਹ ਦੁਕਾਨ ਮੰਗਲਵਾਰ, ਵੀਰਵਾਰ ਅਤੇ ਸ਼ਨਿੱਚਰਵਾਰ ਨੂੰ ਖੁੱਲ੍ਹੇਣਗੀਆਂ। ਐਤਵਾਰ ਨੂੰ ਬਾਜ਼ਾਰ ਪੂਰੀ ਤਰ੍ਹਾਂ ਬੰਦ ਕੀਤਾ ਗਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਹੁਣ ਇੱਕ ਦੁਕਾਨ ਖੁੱਲ੍ਹੇਗੀ ਤੇ ਨਾਲ ਵਾਲੀ ਦੁਕਾਨ ਬੰਦ ਰਹੇਗੀ ਜਿਸ ਨਾਲ ਡਿਸਟੈਂਸ ਬਣਿਆ ਰਹੇਗਾ।