ਨਵਾਂਸ਼ਹਿਰ: ਸੂਬੇ ਵਿੱਚ ਓਮੀਕਰੋਨ ਦੇ ਪਹਿਲੇ ਮਰੀਜ਼ ਦੀ ਹੋਈ ਪੁਸ਼ਟੀ (first case of Omicron in Punjab) ਹੋਈ ਹੈ। ਮਰੀਜ਼ ਸਪੇਨ ਤੋਂ ਭਾਰਤ ਆਇਆ ਹੈ। ਪਟਿਆਲਾ ਦੀ ਕੋਵਿਡ ਜੇਨਿਮ ਸੀਕਵੈਂਸੀ ਲੈਬ ਨੇ ਓਮੀਕਰੋਨ ਪਾਜ਼ੀਟਿਵ ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀ ਨੇ ਦੱਸਿਆ ਕਿ ਇਹ ਵਿਅਕਤੀ 4 ਦਸੰਬਰ ਨੂੰ ਜ਼ਿਲ੍ਹੇ ਦੇ ਮੁਕੰਦਪੁਰ ਬਲਾਕ ਦੇ ਚੱਕ ਰਾਮੂ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ।
ਇਹ ਵੀ ਪੜੋ: 60 ਤੋਂ ਵੱਧ ਦੇਸ਼ਾਂ ਨੂੰ ਵੈਕਸੀਨ ਨਿਰਯਾਤ ਕਰੇਗੀ ਭਾਰਤ ਬਾਇਓਟੈਕ ਕੰਪਨੀ, ਤਿਆਰੀਆਂ ਮੁਕੰਮਲ
ਵਿਅਕਤੀ ਦੇ ਆਉਣ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਕੀਤਾ ਗਿਆ, ਜੋ ਕਿ ਪਹਿਲਾਂ 12 ਦਸੰਬਰ ਨੂੰ ਵਿਅਕਤੀ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਟੈਸਟ ਪਾਜ਼ੀਟਿਵ ਆਉਣ ਤੋਂ ਮਗਰੋਂ ਪੀੜਤ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸਦੇ ਨਮੂਨੇ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਵਿਖੇ ਜੀਨੋਮ ਸੀਕਵੈਂਸਿੰਗ ਲਈ ਭੇਜੇ ਗਏ ਤਾਂ ਜੋ ਓਮੀਕਰੋਨ ਦੀ ਪੁਸ਼ਟੀ ਕੀਤੀ ਜਾ ਸਕੇ। ਉਹਨਾਂ ਨੇ ਦੱਸਿਆ ਕਿ ਪਟਿਆਲਾ ਲੈਬ ਨੇ ਓਮੀਕਰੋਨ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜੋ: ਬਿਨਾਂ ਆਧਾਰ ਕਾਰਡ ਤੇ ਮੋਬਾਇਲ ਨੰਬਰ ਤੋਂ ਬੱਚੇ ਇੰਝ ਕਰ ਸਕਦੇ ਹਨ ਰਜਿਸਟ੍ਰੇਸ਼ਨ
ਉਥੇ ਹੀ ਰਾਹਤ ਦੀ ਖ਼ਬਰ ਇਹ ਹੈ ਕਿ ਦੁਬਾਰਾ ਜਦੋਂ ਮਰੀਜ਼ ਦੀ ਸੈਪਲਿੰਗ ਕੀਤੀ ਗਈ ਤਾਂ ਹੁਣ ਉਸ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ ਹੈ ਤੇ ਵਿਅਕਤੀ ਪੂਰੀ ਤਰ੍ਹਾਂ ਤੰਦਰੁਸਤ ਹੈ। ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਡਾਕਟਰ ਜਗਦੀਪ ਨੇ ਕਿਹਾ ਕੇ 28 ਦਸੰਬਰ ਨੂੰ ਜੋ ਰਿਪੋਰਟ ਆਈ ਹੈ ਉਹ ਨੈਗੇਟਿਵ ਹੈ।