ਨਵਾਂਸ਼ਹਿਰ : ਜਿਲ੍ਹਾ ਸਿੱਖਿਆ ਅਫ਼ਸਰ ਸ਼ਹੀਦ ਭਗਤ ਸਿੰਘ ਨਗਰ ਵਲੋਂ ਇਕ ਨਵਾਂ ਫ਼ਰਮਾਨ ਜਾਰੀ ਕੀਤਾ ਹੈ।ਜਾਰੀ ਕੀਤੇ ਫ਼ਰਮਾਨ ਵਿਚ ਜਿਲ੍ਹਾ ਸਿੱਖਿਆ ਅਫ਼ਸਰ ਨੇ ਲਿਖਿਆ ਹੈ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਭਾਗ ਦੇ ਚੱਲ ਰਹੇ ਐਕਟਿਵਟੀ ਪੇਜ਼ ਸਬੰਧੀ ਸਮੂਹ ਜਿਲਿਆ ਦੇ ਹੈਲਦੀ ਕੰਪੀਟੀਸ਼ਨ ਕਰਵਾਇਆ ਜਾ ਰਿਹਾ ਹੈ। ਇਸ ਕੰਪੀਟੀਸ਼ਨ ਲਈ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ 17 ਜੂਨ 2021 ਰਾਤ 11 ਵਜੇ ਤੋਂ 18 ਜੂਨ 2021 ਰਾਤ 11 ਵਜੇ ਤੱਕ ਸਕੂਲ ਸਿੱਖਿਆ ਵਿਭਾਗ ਬਣਾਏ ਗਏ ਐਕਟੀਵਟੀ ਪੇਜ਼ ਦੀ ਮੋਨਿਟਰਿੰਗ ਪੇਜ਼ ਨੂੰ ਲਾਇਕ, ਸ਼ੇਅਰ, ਕੁਮੈਂਟ ਕਰਨ ਲਈ ਜਿਲ੍ਹੇ ਦੇ 9 ਅਧਿਆਪਕਾਂ ਨੂੰ ਚੁਣਿਆ ਗਿਆ ਹੈ। ਫ਼ਰਮਾਨ ਵਿਚ ਕਿਹਾ ਗਿਆ ਹੈ ਕਿ ਆਪਣੇ ਅਧੀਨ ਪੈਂਦੇ ਹਰੇਕ ਅਧਿਆਪਕ ਤੋਂ 10, ਸ਼ੇਅਰ, 10 ਕੁਮੈਂਟ, 10 ਲਾਇਕ, ਕਰਵਾਉਣ ਲਈ ਆਦੇਸ਼ ਦਿੱਤੇ ਗਏ ਹਨ। ਜਿਕਰਯੋਗ ਹੈ ਕਿ ਜ਼ਿਲ੍ਹਾ ਸਿੱਖਿਆ ਅਫ਼ਸਰ ਸਾਹਿਬ ਜੀ ਵਲੋਂ ਵਿਸ਼ੇਸ਼ ਤੌਰ ਤੇ ਨੋਟ:- ਵੀ ਦਿੱਤਾ ਗਿਆ ਹੈ ਕਿ ਸਮੂਹ ਪ੍ਰਿਸੀਪਲ/ਹੈਡਮਾਸਟਰ ਸਾਹਿਬਾਨ ਆਪਣੇ ਅਧੀਨ ਪੈਂਦੇ ਹਰੇਕ ਅਧਿਆਪਕ ਕੋਲੋ ਉਪਰੋਕਤ ਅਨੁਸਾਰ 10, ਸ਼ੇਅਰ, 10 ਕੁਮੈਂਟ, 10 ਲਾਇਕ ਕਰਵਾਕੇ ਆਪਣੇ ਬੀ.ਐਨ.ਓ ਨੂੰ ਰਿਪੋਰਟ ਕਰਨਗੇ।
ਕਦੇ ਇਹ ਤਾਂ ਸੁਣਿਆ ਸੀ ਕਿ ਬਹੁਤੇ ਫੈਮਸ ਹੋਣ ਲਈ ਮੁੱਲ ਦੇ ਲਾਇਕ ਲੈਂਦੇ ਨੇ ਆਪਣੇ ਵਿਉ ਵਧਾਉਣ ਲਈ ਪਰ ਇਥੇ ਅਧਿਆਪਕਾ ਨੂੰ ਅਜਿਹੀਆਂ ਹਦਾਇਤਾਂ ਲਈ ਲਿਖਤੀ ਰੂਪ ਵਿਚ ਜਾਰੀ ਕੀਤੀਆਂ ਜਾ ਰਹੀਆਂ ਹਨ ਕਿ ਉਹ 10, ਸ਼ੇਅਰ, 10 ਕੁਮੈਂਟ, 10 ਲਾਇਕ ਕਰਨ ਤਾਂ ਜੋ "ਪੰਜਾਬ ਸਰਕਾਰ" ਜੀ ਨੂੰ ਇਹ ਅੰਕੜੇ ਵਿਖਾਕੇ ਖੁਸ਼ ਕੀਤਾ ਜਾ ਸਕੇ। ਅਜਿਹੀਆਂ ਲਿਖਤੀ ਹਦਾਇਤਾਂ ਜਾਰੀ ਕਰਨ ਵਾਲੇ ਸਿੱਖਿਆ ਵਿਭਾਗ ਤੋਂ ਕਿਹੜੀ ਆਸ ਰੱਖੀ ਜਾ ਸਕਦੀ ਹੈ।