ਨਵਾਂਸ਼ਹਿਰ: ਸੂਬੇ ਅੰਦਰ ਆਏ ਦਿਨ ਰਿਸ਼ਵਤਖੋਰੀ ਦੀਆਂ ਘਟਨਾਵਾ ਸਾਹਮਣੇ ਆ ਰਹੀਆਂ ਹਨ, ਓਥੇ ਹੀ ਪੁਲਿਸ ਵੀ ਇਹਨਾਂ ਨੂੰ ਨੱਥ ਪਾਉਣ ਲਈ ਤਨਦੇਹੀ ਨਾਲ ਡਿਊਟੀ ਨਿਭਾ ਰਹੀ ਹੈ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਨਵਾਂਸਹਿਰ (Nawanshahr) ਤੋਂ ਜਿੱਥੇ ਵਿਜੀਲੈਂਸ ਵਿਭਾਗ (Vigilance Department) ਨੇ ਇਕ ਕਾਨੂੰਗੋ/ ਪਟਵਾਰੀ (Kanungo / Patwari ) ਨੂੰ 5000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ।
ਜਾਣਕਾਰੀ ਅਨੁਸਾਰ ਪਿੰਡ ਮਾਹਲ ਖੁਰਦ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਪੁੱਤਰ ਹਰਮੇਸ਼ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਪਿੰਡ ਦੀ ਨੰਬਰਦਾਰੀ ਲਈ ਉਕਤ ਕਾਨੂੰਗੋ ਓਮ ਪ੍ਰਕਾਸ਼ ਨੇ 15000 ਰੁਪਏ ਰਿਸ਼ਵਤ ਲਈ ਸੀ ਤੇ 5000 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ ਜਿਸ ਕਿ ਅੱਜ ਰੰਗੇ ਹੱਥੀ ਨਵਾਂਸ਼ਹਿਰ ਪਟਵਾਰਖਾਨੇ ਤੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਗ੍ਰਿਫਤਾਰ ਕੀਤਾ ਹੈ। ਜਿਸਨੂੰ ਕਿ ਅਦਾਲਤ ਵਿਚ ਪੇਸ਼ ਕਰਨ ਤੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਮੀਡੀਆ ਨੂੰ ਜਾਣਕਾਰੀ ਦਿੰਦਿਆ ਡੀਐਸਪੀ ਵਿਜੀਲੈਂਸ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਪਿੰਡ ਮਾਹਲ ਖੁਰਦ ਦੇ ਰਹਿਣ ਵਾਲੇ ਗੁਰਮੁੱਖ ਸਿੰਘ ਪੁੱਤਰ ਹਰਮੇਸ਼ ਸਿੰਘ ਨੇ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ ਕਿ ਉਸ ਨੇ ਪਿੰਡ ਦੀ ਨੰਬਰਦਾਰੀ ਲਈ ਉਕਤ ਕਾਨੂੰਗੋ ਓਮ ਪ੍ਰਕਾਸ਼ ਨੇ 15000 ਰੁਪਏ ਰਿਸ਼ਵਤ ਲਈ ਸੀ ਤੇ ਕੰਮ ਨਹੀਂ ਕੀਤਾ ਕਾਨੂੰਗੋ ਨੇ ਕੰਮ ਕਰਵਾਉਣ 5000 ਰੁਪਏ ਦੀ ਹੋਰ ਮੰਗ ਕਰ ਰਿਹਾ ਸੀ ਪੀੜਤ ਗੁਰਮੁਖ ਸਿੰਘ ਨੇ ਇਸ ਦੀ ਸ਼ਿਕਾਇਤ ਸਾਡੇ ਕੋਲ ਕੀਤੀ ਸਾਡੀ ਟੀਮ ਵਲੋਂ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਕਾਂਨੂੰਗੋ/ ਪਟਵਾਰੀ ਓਮ ਪ੍ਰਕਾਸ਼ ਨੂੰ 5000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਹੈ।
ਅੱਜਕੱਲ ਘੱਟ ਸਮੇਂ ਵਿੱਚ ਵੱਧ ਪੈਸਾ ਕਮਾਉਣ ਦੀ ਲੋਕਾਂ ਨੂੰ ਹੋੜ ਲੱਗੀ ਹੋਈ ਹੈ ਤੇ ਕੁੱਝ ਲੋਕ ਅਜਿਹੇ ਤਰੀਕੇ ਨਾਲ ਪੈਸਾ ਕਾਮਾਉਣ ਦੀ ਸੋਚ ਲੈਂਦੇ ਨੇ ਜੋ ਓਹਨਾਂ ਲਈ ਖਤਰਨਾਕ ਸਾਬਿਤ ਹੋ ਜਾਦਾ, ਕਸੂਰਵਾਰ ਰਿਸ਼ਵਤ ਲੈਣ ਵਾਲਾ ਤਾਂ ਹੁੰਦਾ ਪਰ ਗੁਨਾਹਗਾਰ ਉਹ ਵੀ ਹੁੰਦਾ ਜੋ ਰਿਸ਼ਵਤ ਦੇਕੇ ਆਪਣਾ ਕੰਮ ਜਲਦੀ ਕਰਵਾਉਣਾ ਚਾਹੁੰਦਾ ਹੈ, ਲੋੜ ਹੈ ਅਜਿਹੇ ਲੋਕਾਂ ਤੋਂ ਬਚਣ ਦੀ ਜੋ ਤੁਹਾਡਾ ਪੈਸਾ ਤੇ ਤੁਹਾਨੂੰ ਖਤਰੇ ਵਿੱਚ ਪਾਵੇ।
ਇਹ ਵੀ ਪੜ੍ਹੋ: ਕਿਸਾਨਾਂ ਦਾ ਇੱਕ ਹੋਰ ਵੱਡਾ ਧਮਾਕਾ, ਮੁੜ ਲੱਗੇਗੀ ਕਿਸਾਨ ਸੰਸਦ