ਸ਼ਹੀਦ ਭਗਤ ਸਿੰਘ ਮੈਮੋਰੀਅਲ ਪਾਰਕ ਦਾ ਕੱਟਿਆ ਬਿਜਲੀ ਕੁਨੈਕਸ਼ਨ, ਮੀਡੀਆ ’ਚ ਖਬਰ ਆਈ ਤਾਂ ਤੁਰੰਤ ਕੀਤੀ ਕਾਰਵਾਈ - bhagat singh ancestral house
ਸ਼ਹੀਦ ਏ ਆਜ਼ਾਮ ਸਰਦਾਰ ਭਗਤ ਸਿੰਘ ਦੇ ਜ਼ੱਦੀ ਘਰ ਦੇ ਲਾਗੇ ਮੈਮੋਰੀਅਲ ਪਾਰਕ ਦਾ ਬਿਜਲੀ ਵਿਭਾਗ ਵੱਲੋਂ ਕੁਨੈਕਸ਼ਨ ਕੱਟ ਦਿੱਤਾ ਗਿਆ ਜਿਸਨੂੰ ਦੇਰ ਸ਼ਾਮ ਵਾਪਸ ਜੋੜ ਦਿੱਤਾ ਗਿਆ ਸੀ। ਪਰ ਇਸ ਵਿਚਾਲੇ ਇਹ ਸਾਹਮਣੇ ਆਇਆ ਕਿ ਬਿਜਲੀ ਦਾ ਬਿੱਲ 19 ਹਜ਼ਾਰ ਦੇ ਕਰੀਬ ਬਕਾਇਆ ਹੈ। ਜਿਸ ਨੂੰ ਪ੍ਰਸ਼ਾਸਨ ਵੱਲੋਂ ਅਦਾ ਕੀਤਾ ਜਾਂਦਾ ਹੈ।
ਨਵਾਂਸ਼ਹਿਰ: ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਜ਼ੱਦੀ ਘਰ ਲਾਗੇ ਦੇ ਮੈਮੋਰੀਅਲ ਪਾਰਕ ਦਾ ਬਿਜਲੀ ਕੁਨੇਕਸ਼ਨ ਬਿਜਲੀ ਵਿਭਾਗ ਵੱਲੋਂ ਕੱਟ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਭਗਤ ਸਿੰਘ ਦੇ ਘਰ ਦਾ ਬਿਜਲੀ ਦਾ ਬਿੱਲ ਕਰੀਬ 19 ਹਜ਼ਾਰ ਦਾ ਬਿੱਲ ਲਟਕਿਆ ਹੋਇਆ ਹੈ ਜਿਸ ਦੇ ਬਿਜਲੀ ਵਿਭਾਗ ਵੱਲੋਂ ਇਹ ਕਾਰਵਾਈ ਕੀਤੀ ਗਈ।
ਦੱਸ ਦਈਏ ਕਿ ਜਿੱਥੇ ਇੱਕ ਪਾਸ ਪੂਰਾ ਦੇਸ਼ ਰੌਸ਼ਨੀ ਦੇ ਨਾਲ ਜਗਮਗਾ ਰਿਹਾ ਹੈ ਉੱਥੇ ਹੀ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦ ਭਗਤ ਸਿੰਘ ਦਾ ਘਰ ਹਨੇਰੇ ਵਿੱਚ ਰਹੇਗਾ। ਮਿਲੀ ਜਾਣਕਾਰੀ ਮੁਤਾਬਿਕ 19,900 ਰੁਪਏ 28 ਅਕਤੂਬਰ ਤੱਕ ਅਦਾ ਕਰਨਾ ਸੀ। ਇਹ ਬਿਜਲੀ ਬਿੱਲ ਪ੍ਰਸ਼ਾਸਨ ਦੁਆਰਾ ਅਦਾ ਕੀਤਾ ਜਾਂਦਾ ਹੈ। ਇਸ ਬਿੱਲ ਨੂੰ ਬਾਗਬਾਨੀ ਵਿਭਾਗ ਵੱਲੋਂ ਜਾਰੀ ਕੀਤਾ ਜਾਂਦਾ ਹੈ।
ਉੱਥੇ ਹੀ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਜਦੋ ਪਾਵਰਕਾਮ ਵਿਭਾਗ ਦੇ ਲੋਕ ਕੁਨੇਕਸ਼ਨ ਕੱਟਣ ਦੇ ਲਈ ਆਏ ਤਾਂ ਉਨ੍ਹਾਂ ਨੂੰ ਪਤਾ ਚੱਲਿਆ ਕਿ 19 ਤੋਂ 20 ਹਜ਼ਾਰ ਦਾ ਬਿੱਲ ਬਕਾਇਆ ਹੈ। ਜਿਸ ਦੇ ਕਾਰਨ ਬਿਜਲੀ ਕੁਨੇਕਸ਼ਨ ਕੱਟ ਦਿੱਤਾ ਗਿਆ।
ਉੱਥੇ ਹੀ ਦੂਜੇ ਪਾਸੇ ਭਗਤ ਸਿੰਘ ਦੇ ਘਰ ਦਾ ਬਿਜਲੀ ਕੁਨੇਕਸ਼ਨ ਕੱਟਣ ਉੱਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਬਿਜਲੀ ਦਾ ਬਿੱਲ 20 ਹਜ਼ਾਰ ਰੁਪਇਆ ਹੈ ਜਦਕਿ ਇੱਥੇ ਕੰਮ ਕਰ ਰਹੇ ਮਾਲੀ ਅਤੇ ਕੇਅਰ ਟੇਕਰ ਦੀ ਸੈਲਰੀ ਨੂੰ ਮਿਲਾ ਕੇ ਕਰੀਬ 1 ਲੱਖ 80 ਹਜ਼ਾਰ ਰੁਪਏ ਬਕਾਇਆ ਹੈ ਜਿਸਨੂੰ ਕਾਂਗਰਸ ਪਾਰਟੀ ਵੱਲੋਂ ਇਸ ਬਕਾਏ ਬਿੱਲ ਨੂੰ ਸੋਮਵਾਰ ਨੂੰ ਅਦਾ ਕੀਤਾ ਜਾਵੇਗਾ। ਦੱਸ ਦਈਏ ਕਿ ਦੇਰ ਸ਼ਾਮ ਨੂੰ ਹੀ ਬਿਜਲੀ ਵਿਭਾਗ ਨੇ ਤੁਰੰਤ ਹੀ ਬਿਜਲੀ ਕੁਨੇਕਸ਼ਨ ਜੋੜ ਦਿੱਤਾ ਸੀ।
ਇਹ ਵੀ ਪੜੋ: ਦੀਪ ਸਿੱਧੂ ਦੇ ਭਰਾ ਦੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਮੁਲਾਕਾਤ, ਕੀਤੀ ਇਹ ਮੰਗ