ETV Bharat / state

Pollution spreading Garhshankar: ਪੇਪਰ ਮਿਲ ਤੋਂ ਫੈਲ ਰਹੇ ਪ੍ਰਦੂਸ਼ਣ ਤੋਂ ਅੱਕੇ ਗੜ੍ਹਸ਼ੰਕਰ ਵਾਸੀਆਂ ਨੇ ਦਿੱਤੀ ਚੇਤਾਵਨੀ

ਸੈਲਾ ਪੇਪਰ ਮਿਲ਼ ਦੇ ਪ੍ਰਦੂਸ਼ਣ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਪੇਪਰ ਮਿਲ ਤੋਂ ਫੈਲ ਰਹੇ ਪ੍ਰਦੂਸ਼ਣ ਤੋਂ ਅੱਕੇ ਗੜ੍ਹਸ਼ੰਕਰ ਵਾਸੀਆਂ ਨੇ ਕੀਤੀ ਅਹਿਮ ਮੀਟਿੰਗ। ਲੋਕਾਂ ਦਾ ਕਹਿਣਾ ਹੈ ਕਿ ਜ਼ਮੀਨੀ ਪਾਣੀ ਅਤੇ ਹਵਾ ਵੀ ਖ਼ਰਾਬ ਕੀਤੀ ਜਾ ਰਹੀ ਹੈ। ਇਸ ਮਿਲ ਨੇ ਲੋਕਾਂ ਨੂੰ ਰੁਜਗਾਰ ਘੱਟ ਪ੍ਰਦੂਸ਼ਣ ਜਿਆਦਾ ਵੰਡਿਆ ਹੈ।

author img

By

Published : Feb 17, 2023, 1:03 PM IST

pb_hsp_01_metting regarding paper mill_visbyte_PBC1006
ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਵਿੱਖੇ ਪੇਪਰ ਮਿਲ ਦੇ ਸਬੰਧ ਵਿੱਚ ਕੀਤੀ ਮੀਟਿੰਗ

ਗੜ੍ਹਸ਼ੰਕਰ : ਗੜ੍ਹਸ਼ੰਕਰ ਦੇ ਕਸਬਾ ਸੈਲਾ ਖ਼ੁਰਦ ਵਿੱਖੇ ਪੇਪਰ ਮਿਲ਼ ਦੇ ਪ੍ਰਦੂਸ਼ਣ ਨੂੰ ਲੈਕੇ ਮੋਹਤਵਰਾਂ ਵਲੋਂ ਮੀਟਿੰਗ ਦਾ ਆਯੋਜਨ ਮਿਲ਼ ਦੇ ਪ੍ਰਬੰਧਕਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ। ਇਸ ਮੌਕੇ ਕਸਬਾ ਸੈਲਾ ਖ਼ੁਰਦ ਦੇ ਮੋਹਤਵਰਾਂ ਵਲੋਂ ਆਰੋਪ ਲਗਾਇਆ ਕਿ ਸੈਲਾ ਪੇਪਰ ਮਿਲ ਦੇ ਪ੍ਰਦੂਸ਼ਣ ਦੇ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਮਾਰੀਆਂ ਲੱਗ ਰਹੀਆਂ ਹਨ। ਜ਼ਮੀਨੀ ਪਾਣੀ ਅਤੇ ਹਵਾ ਵੀ ਖ਼ਰਾਬ ਕੀਤੀ ਜਾ ਰਹੀ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਮਿਲ ਨੇ ਲੋਕਾਂ ਨੂੰ ਰੁਜਗਾਰ ਘੱਟ ਪ੍ਰਦੂਸ਼ਣ ਜਿਆਦਾ ਵੰਡਿਆ ਹੈ।

ਇਹ ਵੀ ਪੜ੍ਹੋ : Bharat Bhushan Ashu : ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ 'ਤੇ ਅੱਜ ਸੁਣਵਾਈ, ਸਾਬਕਾ ਕਾਂਗਰਸੀ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ

ਲੋਕਾਂ ਦੇ ਰਿਸ਼ਤੇ ਤੱਕ ਨਹੀਂ ਹੁੰਦੇ:
ਇਸ ਮਿਲ ਦੇ ਵੱਲੋਂ ਫੈਲ ਰਹੇ ਪ੍ਰਦੂਸ਼ਣ ਕਾਰਨ ਸਥਾਨਕ ਵਾਸੀਆਂ ਨੇ ਕਿਹਾ ਕਿ ਅਸੀਂ ਮਿਲ ਤੋਂ ਦੁਖੀ ਲੋਕ ਸੈਲਾਂ ਖੁਰਦ ਇਲਾਕਾ ਛੱਡਣ ਨੂੰ ਮਜਬੂਰ ਹੋ ਰਹੇ ਹਨ। ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇਸ ਮਿਲ ਨੇ ਪ੍ਰਦੂਸ਼ਣ ਪੰਜਾਬੀਆਂ ਨੂੰ ਵੰਡਿਆ ਹੈ ਰੁਜਗਾਰ ਪ੍ਰਦੇਸੀ ਲੋਕਾਂ ਨੂੰ ਦਿੱਤਾ ਹੈ। ਮੀਟਿੰਗ ਦੇ ਦੌਰਾਨ ਇਲਾਕੇ ਦੇ ਲੋਕਾਂ ਨੇ ਪੇਪਰ ਮਿਲ਼ ਦੇ ਪ੍ਰਬੰਧਕਾਂ ਨੂੰ ਚਿਤਾਵਨੀ ਦਿੱਤੀ ਕਿ 10 ਮਾਰਚ ਤੱਕ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਨਾਂ ਕੀਤਾ ਤਾਂ ਉਹ ਇਲਾਕੇ ਦੇ ਲੋਕਾਂ ਨੂੰ ਨਾਲ ਲੈਕੇ ਵੱਡੇ ਪੱਧਰ ਤੇ ਸੰਗਰਸ਼ ਕਰਨਗੇ। ਸਥਾਨਕ ਵਾਸੀਆਂ ਦੇ ਮੋਹਤਵਰਾਂ ਨੇ ਕਿਹਾ ਕਿ ਲੋਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ , ਲੋਕਾਂ ਦੇ ਰਿਸ਼ਤੇ ਤੱਕ ਨਹੀਂ ਹੁੰਦੇ ਕਿ ਅਜਿਹੇ ਗੰਦੇ ਸਥਾਨ 'ਤੇ ਕੋਈ ਰਹਿਣਾ ਨਹੀਂ ਚਾਹੁੰਦਾ। ਨਾਲ ਹੀ ਲੋਕਾਂ ਨੇ ਇਹ ਵੀ ਕਿਹਾ ਕਿ ਜੋ ਲੋਕ ਹਸਪਤਾਲ ਜਾਂਦੇ ਹਨ ਓਹਨਾ ਦੇ ਇਲਾਜ ਲਈ ਕੋਈ ਡਾਕਟਰ ਨਹੀਂ ਆਉਂਦਾ ਕਿ ਇਹਨਾਂ ਤੋਂ ਕੋਈ ਖਤਰਾ ਹੋ ਕਸਦਾ ਹੈ ਬਿਮਾਰੀ ਫੈਲ ਸਕਦੀ ਹੈ , ਇਥੋਂ ਤੱਕ ਕਿ ਖੂਨਦਾਨ ਤੱਕ ਕਰਨ ਦਾ ਅਧਿਕਾਰ ਨਹੀਂ ਮਿਲਦਾ।

ਪ੍ਰਬੰਧਕਾਂ ਆਸ਼ਵਾਸਨ ਦਿਵਾਇਆ : ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਗਈ ਹੈ ਪਰ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਰੇਂਗੀ।ਜਿਸ ਤੋਂ ਅੱਕ ਕੇ ਹੁਣ ਲੋਕ ਸੜਕਾਂ ਉੱਤੇ ਉਤਰਨ ਨੂੰ ਮਜਬੂਰ ਹਨ , ਇਸ ਮੌਕੇ ਲੋਕ ਲੁਧਿਆਣਾ ਦੇ ਬੁੱਢੇ ਨਾਲ ਦਾ ਉਦਾਹਰਣ ਦਿੰਦੇ ਵੀ ਨਜ਼ਰ ਆਏ ਕਿ ਅਜਿਹੀ ਗੰਦਗੀ ਹੈ ਇਸ ਸਹਿਰ ਵਿਚ। ਉਥੇ ਹੀ ਇਸ ਬਾਬਤ ਮਿਲ਼ ਦੇ ਪ੍ਰਬੰਧਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਨੇ ਸਥਾਨਕ ਵਾਸੀਆਂ ਨੂੰ ਆਸ਼ਵਾਸਨ ਦਿਵਾਇਆ ਕਿ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ। ਤਾਂ ਜੋ ਆਉਣ ਵਾਲੇ ਸਮੇਂ 'ਚ ਹੋਰ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.