ਨਵਾਂਸ਼ਹਿਰ: ਸੂਬੇ ’ਚ ਪਿਛਲੇ ਕੁਝ ਦਿਨਾਂ ਤੋਂ ਪੈ ਰਹੇ ਗਰਮੀ ਦੇ ਕਾਰਨ ਲੋਕ ਕਾਫੀ ਪਰੇਸ਼ਾਨੀ ਸੀ। ਪਰ ਬੀਤੇ ਦਿਨ ਚੱਲੀ ਤੇਜ਼ ਹਨੇਰੀ ਨਾਲ ਲੋਕਾਂ ਨੂੰ ਕੁਝ ਰਾਹਤ ਮਿਲੀ। ਪਰ ਕਈ ਥਾਵਾਂ ’ਤੇ ਹਨੇਰੀ ਕਾਰਨ ਲੋਕਾਂ ਨੂੰ ਕਾਫੀ ਨੁਕਸਾਨ ਹੋਇਆ। ਇਸੇ ਤਰ੍ਹਾਂ ਦਾ ਹਾਲ ਨਵਾਂਸ਼ਹਿਰ ’ਚ ਦੇਖਣ ਨੂੰ ਮਿਲਿਆ ਜਿੱਥੇ ਤੇਜ਼ ਹਨੇਰੀ ਕਾਰਨ ਕਾਫੀ ਨੁਕਸਾਨ ਹੋਇਆ ਜਿਸ ਕਾਰਨ ਆਵਾਜਾਈ ਕਾਫੀ ਪ੍ਰਭਾਵਿਤ ਹੋਈ।
![ਨਵਾਂਸ਼ਹਿਰ ’ਚ ਤੇਜ਼ ਹਨੇਰੀ ਕਾਰਨ ਹੋਇਆ ਕਾਫ਼ੀ ਨੁਕਸਾਨ](https://etvbharatimages.akamaized.net/etvbharat/prod-images/12255728_nawasherrainstrom-5.png)
![ਨਵਾਂਸ਼ਹਿਰ ’ਚ ਤੇਜ਼ ਹਨੇਰੀ ਕਾਰਨ ਹੋਇਆ ਕਾਫ਼ੀ ਨੁਕਸਾਨ](https://etvbharatimages.akamaized.net/etvbharat/prod-images/12255728_nawasherrainstrom-1.png)
![ਨਵਾਂਸ਼ਹਿਰ ’ਚ ਤੇਜ਼ ਹਨੇਰੀ ਕਾਰਨ ਹੋਇਆ ਕਾਫ਼ੀ ਨੁਕਸਾਨ](https://etvbharatimages.akamaized.net/etvbharat/prod-images/12255728_nawasherrainstrom-4.png)
ਦੱਸ ਦਈਏ ਕਿ ਬੀਤੇ ਦਿਨ ਚਲੀ ਤੇਜ਼ ਹਨੇਰੀ ਨੇ ਸੜਕਾਂ ਦੇ ਕਿਨਾਰੇ ਲੱਗੇ ਦਰਖੱਤ ਅਤੇ ਵੱਡੇ ਵੱਡੇ ਹੋਰਡਿੰਗ ਬੋਰਡ, ਖੇਤਾਂ ’ਚ ਖੜੇ ਟਰਾਂਸਫਾਰਮਰ, ਬਿਜਲੀ ਦੇ ਖੰਬਿਆ ਨੂੰ ਜੜੋ ਪੁੱਟ ਸੁੱਟਿਆ। ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਆਵਾਜਾਈ ਵੀ ਕਾਫੀ ਪ੍ਰਭਾਵਿਤ ਹੋਈ।
![ਨਵਾਂਸ਼ਹਿਰ ’ਚ ਤੇਜ਼ ਹਨੇਰੀ ਕਾਰਨ ਹੋਇਆ ਕਾਫ਼ੀ ਨੁਕਸਾਨ](https://etvbharatimages.akamaized.net/etvbharat/prod-images/12255728_nawasherrainstrom-2.png)
![ਨਵਾਂਸ਼ਹਿਰ ’ਚ ਤੇਜ਼ ਹਨੇਰੀ ਕਾਰਨ ਹੋਇਆ ਕਾਫ਼ੀ ਨੁਕਸਾਨ](https://etvbharatimages.akamaized.net/etvbharat/prod-images/12255728_nawasherrainstrom-3.png)
ਕਾਬਿਲੇਗੌਰ ਹੈ ਕਿ ਕੁਝ ਦਿਨਾਂ ਤੋਂ ਸੂਬੇ ’ਚ ਲਗਾਤਾਰ ਵਧ ਰਹੀ ਗਰਮੀ ਨਾਲ ਲੋਕਾਂ ਦਾ ਜਿਉਣਾ ਮੁਸ਼ਕਿਲ ਹੋ ਗਿਆ ਸੀ। ਪਰ ਸੂਬੇ ’ਚ ਚਲੀ ਤੇਜ਼ ਹਨੇਰੀ ਕਾਰਨ ਲੋਕਾਂ ਨੂੰ ਕੁਝ ਰਾਹਤ ਮਿਲੀ।