ਨਵਾਂ ਸ਼ਹਿਰ: ਗੜ੍ਹਸ਼ੰਕਰ ਦੇ ਪਾਵਰਕਾਮ ਦਫਤਰ 'ਚ 14 ਲੱਖ 16 ਹਜਾਰ 593 ਰੁਪਏ ਦੀ ਰਾਸ਼ੀ ਦੀ ਰਾਸ਼ੀ ਦਾ ਗਬਨ ਹੁੰਦਾ ਹੈ ਇਸ ਮਾਮਲੇ 'ਚ ਹੁਣ ਦਫ਼ਤਰ 'ਚ ਹੀ ਤੈਨਾਤ ਦੋ ਮੁਲਾਜ਼ਮਾਂ ਦਾ ਨਾਮ ਸਾਹਮਣੇ ਆਇਆ ਹੈ। ਜਿਨ੍ਹਾਂ ਚੋਂ ਇੱਕ ਨਾਮ ਮਨਜੀਤ ਸਿੰਘ ਅਤੇ ਦੂਸਰੇ ਦਾ ਨਾਮ ਅਮਰਜੀਤ ਸਿੰਘ ਹੈ ਜੋ ਖਚਾਨਚੀ ਪਾਵਰਕਾਮ ਵੰਡ ਉਪ ਮੰਡਲ ਦਿਹਾਤੀ ਗੜ੍ਹਸ਼ੰਕਰ ਵਿਖੇ ਤਾਇਨਾਤ ਸੀ।
ਪੁਲਿਸ ਕੋਲ ਸ਼ਿਕਾਇਤ: ਇਸ ਮਮਾਲੇ 'ਚ ਨਰੇਸ਼ ਕੁਮਾਰ ਨਿਗਰਾਨ ਇੰਜੀਨੀਅਰ ਵੰਡ ਹਲਕਾ ਨਵਾਂਸ਼ਹਿਰ ਵਲੋਂ ਸ਼ਿਕਾਇਤ ਕੀਤੀ ਗਈ ਸੀ ਅਤੇ ਗਬਨ ਕਰਨ 'ਚ ਮਨਜੀਤ ਸਿੰਘ ਅਤੇ ਅਮਰਜੀਤ ਸਿੰਘ ਦਾ ਨਾਮ ਲਿਆ ਗਿਆ ਸੀ।ਜਿਸ ਦੀ ਭਰਪਾਈ ਅਮਰਜੀਤ ਸਿੰਘ ਖਚਾਨਚੀ ਵਲੋਂ ਕਰ ਦਿੱਤੀ ਗਈ ਹੈ। ਪਾਵਰਕਾਮ ਦਾ ਅਕਸ ਪਬਲਿਕ ਵਿਚ ਖਰਾਬ ਹੋਇਆ ਹੈ ਅਤੇ ਜਿਸ ਨੂੰ ਅਧਿਕਾਰੀਆਂ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ। ਜਦ ਕਿ ਅਮਰਜੀਤ ਸਿੰਘ ਅਨੁਸ਼ਾਸ਼ਨੀ ਕਾਰਵਾਈ ਚੱਲ ਰਹੀ ਹੈ। ਅਮਰਜੀਤ ਸਿੰਘ ਨੂੰ ਬਿਆਨ ਅਤੇ ਸਪੱਸ਼ਟੀਕਰਨ ਦੇਣ ਲਈ ਵੱਖ-ਵੱਖ ਪੱਤਰ ਅਤੇ ਨੋਟਿਸ ਦਿੱਤੇ ਗਏ ਪ੍ਰੰਤੂ ਇਹ ਕਰਮਚਾਰੀ ਇਸ ਦਫ਼ਤਰ ਵਿਖੇ ਪੇਸ਼ ਨਹੀਂ ਹੋਇਆ ਅਤੇ ਨਾ ਹੀ ਇਸ ਵਲੋਂ ਸਪਸ਼ਟੀਕਰਨ ਪੇਸ਼ ਕੀਤਾ ਹੈ।
ਮਾਮਲਾ ਦਰਜ: ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਕਰਨੈਲ ਸਿੰਘ ਨੇ ਦੱਸਿਆ ਕਿ ਸਪੱਸ਼ਟੀਕਰਨ ਨਾ ਦੇਣ ਉੱਤੇ ਪੁਲਿਸ ਨੇ ਅਮਰਜੀਤ ਸਿੰਘ ਅਤੇ ਮਨਜੀਤ ਸਿੰਘ ਖਿਲਾਫ਼ - ਆਈ.ਪੀ.ਸੀ. ਦੀ ਧਾਰਾ 409, 120 ਬੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਮਾਲੇ 'ਚ ਹੁਣ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: Bihari Father Kills daughter : ਪਿਤਾ ਨੇ ਪਤਨੀ ਤੇ ਬੇਟੀਆਂ 'ਤੇ ਕੀਤਾ ਕਾਤਲਾਨਾ ਹਮਲਾ, 1 ਦੀ ਮੌਤ