ਨਵਾਂਸ਼ਹਿਰ : ਜ਼ਿਲ੍ਹੇ ਦੇ ਪਿੰਡ ਮੀਰਪੁਰ ਲੱਖਾ ਵਿਖੇ ਇੱਕ ਐਨ ਆਰ ਆਈ ਦੇ ਘਰ ‘ਚੋਂ ਪੁਲਿਸ ਨੂੰ 1 ਜ਼ਿੰਦਾ ਹੈਂਡ ਗ੍ਰਨੇਡ ਮਿਲਣ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਸ ਘਟਨਾ ਸਬੰਧੀ ਜਦੋਂ ਪੁਲਿਸ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਮੌਕ ਤੇ ਪਹੁੰਚ ਕੇ ਬੰਬ ਨੂੰ ਸੁਰੱਖਿਅਤ ਸਥਾਨ ਤੇ ਲਿਜਾ ਕੇ ਡਿਸਫਿਊਜ ਕਰ ਦਿੱਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਨਵਾਂਸ਼ਹਿਰ ਸ਼ੁਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਮੀਰਪੁਰ ਲੱਖਾ ਵਿਖੇ ਇਕ ਐੱਨ.ਆਰ.ਆਈ.ਗੁਰਦੇਵ ਸਿੰਘ ਜੋ ਕਈ ਸਾਲਾਂ ਤੋਂ ਵਿਦੇਸ਼ ਵਿਖੇ ਰਹਿੰਦਾ ਹੈ ਉਸ ਦੇ ਘਰ ਸਫਾਈ ਕਰਨ ਵਾਲੀ ਮਹਿਲਾ ਨੇ ਬੰਬ ਵਰਗੀ ਕੋਈ ਚੀਜ਼ ਦੇਖੀ ਸੀ, ਜਿਸ ਸਬੰਧੀ ਜਾਣਕਾਰੀ ਉਸਨੇ ਪਿੰਡ ਦੇ ਸਰਪੰਚ ਨੂੰ ਦਿੱਤੀ। ਉਨ੍ਹਾਂ ਦੱਸਿਆ ਕਿ ਸਰਪੰਚ ਵੱਲੋਂ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਤੇ ਪੁਲਿਸ ਮੌਕੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਤਾਂ ਦੇਖਿਆ ਗਿਆ ਕਿ ਘਰ ਦੇ ਅੰਦਰ ਪੁਰਾਣੀਆਂ ਚੀਜ਼ਾਂ ਰੱਖਣ ਵਾਲੀ ਥਾਂ ਤੇ ਹੈਂਡ ਗ੍ਰਨੇਡ ਬੰਬ ਪਿਆ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰੀਬ 2 ਦਹਾਕੇ ਪਹਿਲਾਂ ਪਿੰਡ ਵਿਚ ਮਿਲਟਰੀ ਦੀ ਮੂਵਮੈਂਟ ਰਹੀ ਹੈ ਅਤੇ ਉਕਤ ਹੈਂਡ ਗ੍ਰਨੇਡ ਮਿਲਟਰੀ ਦਾ ਹੈ ਜੋ ਸੰਭਾਵਤ ਉਸ ਸਮੇਂ ਕਿਸੇ ਤਰ੍ਹਾਂ ਮਿੱਟੀ ਆਦਿ ’ਚ ਦੱਬ ਗਿਆ ਹੋਵੇਗਾ। ਉਨ੍ਹਾਂ ਦੱਸਿਆ ਕਿ ਘਰ ਦੇ ਅੰਦਰ ਪੁਰਾਣੀਆਂ ਚੀਜ਼ਾਂ ਰੱਖਣ ਵਾਲੀ ਥਾਂ ’ਤੇ ਹੈਂਡ ਗ੍ਰਨੇਡ 36-ਜੀ ਪਿਆ ਸੀ।
ਇਹ ਵੀ ਪੜ੍ਹੋ:ਪੰਜਾਬ ਪੁਲਿਸ ਨੇ 17 ਕਿਲੋ ਹੈਰੋਇਨ ਸਮੇਤ 4 ਅਫ਼ਗਾਨੀ ਨਾਗਰਿਕਾਂ ਨੂੰ ਕੀਤਾ ਗ੍ਰਿਫਤਾਰ