ਨਵਾਂਸ਼ਹਿਰ:ਆਮ ਆਦਮੀ ਪਾਰਟੀ (Aam Aadmi Party) ਵਿਚ ਉਮੀਦਵਾਰੀ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ ਲਈ ਕਾਂਗਰਸ ਪਾਰਟੀ ਛੱਡ ਕੇ ਆਪ ਵਿਚ ਆਏ ਵਿਅਕਤੀ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਜਿਸ ਤੋਂ ਬਾਅਦ ਆਪ ਦੇ ਵਰਕਰਾਂ ਨੇ ਲਲਿਤ ਮੋਹਨ ਪਾਠਕ ਦੇ ਖਿਲਾਫ਼ ਜਮ ਕੇ ਭੜਾਸ ਕੱਢੀ ਹੈ।
ਆਪ ਦੇ ਸੀਨੀਅਰ ਆਗੂ ਸਤਨਾਮ ਸਿੰਘ ਜਲਵਾਹਾ ਨੇ ਕਿਹਾ ਹੈ ਕਿ ਪਾਰਟੀ ਵੱਲੋਂ ਇੱਥੋਂ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ। ਉਹ ਦਲ-ਬਦਲੂ ਹੈ ਅਤੇ ਜਿਸ ਨੂੰ ਕਾਂਗਰਸ ਪਾਰਟੀ ਨੇ ਉਨ੍ਹਾਂ ਦੀ ਪਾਰਟੀ 'ਚ ਕੱਢ ਦਿੱਤਾ ਸੀ। ਉਸ ਤੋਂ ਬਾਅਦ ਨਗਰ ਨਿਗਮ ਚੋਣਾਂ (Municipal elections) 'ਚ ਸ਼੍ਰੋਮਣੀ ਅਕਾਲੀ ਦਲ, ਭਾਜਪਾ 'ਚ ਰਲੇਵਾਂ ਕਰ ਲਿਆ ਸੀ ਪਰ ਫਿਰ ਉਹ ਆਪਣੇ ਕੌਾਸਲਰਾਂ ਨੂੰ ਜਿਤਾਉਣ 'ਚ ਕਾਮਯਾਬ ਨਹੀਂ ਹੋ ਸਕੇ ਸਨ। ਇਸ ਲਈ ਅੱਜ 136 ਪਿੰਡਾਂ ਅਤੇ 32 ਬਲਾਕਾਂ ਦੇ ਮੈਂਬਰਾਂ ਨੇ ਇਕੱਠੇ ਹੋ ਕੇ ਮੀਟਿੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਸੰਬੰਧੀ ਪਾਰਟੀ ਦੇ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਹੈ ਕਿ ਅਸੀ ਲਿਖਤੀ ਸ਼ਿਕਾਇਤ ਵਿਚ ਲਿਖਿਆ ਹੈ ਕਿ ਅਸੀਂ ਨਵਾਂਸ਼ਹਿਰ ਦੇ ਉਹ ਵਲੰਟੀਅਰ ਹਾਂ ਜਿਨ੍ਹਾਂ ਨੇ ਪਾਰਟੀ ਵਿਚ ਪਿਛਲੇ 8ਸਾਲਾਂ ਤੋਂ ਸੇਵਾ ਕਰ ਰਹੇ ਹਾਂ ਪਰ ਪਾਰਟੀ ਨੇ ਪੈਰਾਸ਼ੂਟ ਉਮੀਦਵਾਰ ਨੂੰ ਟਿਕਟ ਦੇ ਦਿੱਤੀ ਹੈ।ਜਿਹੜਾ ਕੁੱਝ ਮਹੀਨੇ ਪਹਿਲਾਂ ਹੀ ਕਾਂਗਰਸ ਵਿਚ ਸੀ।
ਉਨ੍ਹਾਂ ਨੇ ਪੱਤਰ ਵਿਚ ਲਿਖਿਆ ਹੈ ਕਿ ਹਲਕੇ ਵਿੱਚ 2017 ਵਾਂਗ ਫਿਰ ਇੱਕ ਵਾਰ ਫਿਰ ਪੁਰਾਣੀ ਗਲਤੀ ਕਿਉਂ ਦੁਹਰਾਈ ਜਾ ਰਹੀ ਹੈ? ਅਸੀਂ ਇਸ ਪੈਰਾਸ਼ੂਟ ਉਮੀਦਵਾਰ ਦੇ ਲਏ ਗਏ ਫੈਸਲੇ ਦੇ ਖਿਲਾਫ ਹਾਂ ਕਿਉਂਕਿ ਇਸ ਪੈਰਾਸ਼ੂਟ ਉਮੀਦਵਾਰ ਕਰਕੇ ਅਸੀਂ ਨਵਾਂਸ਼ਹਿਰ ਹਲਕੇ ਦੀ ਸੀਟ ਬੁਰੀ ਤਰ੍ਹਾਂ ਹਾਰ ਰਹੇ ਹਾਂ ਅਤੇ ਥਾਲ਼ੀ ਵਿਚ ਪਰੋਸਕੇ 2017 ਵਾਂਗ ਫਿਰ ਉਨ੍ਹਾਂ ਰਵਾਇਤੀ ਪਾਰਟੀਆਂ ਨੂੰ ਜਿੱਤਣ ਦਾ ਮੌਕਾ ਦੇ ਰਹੇ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਕਈ ਸਾਲਾਂ ਤੋਂ ਕੰਮ ਕਰ ਰਹੇ ਵਰਕਰ ਨੂੰ ਹੀ ਉਮੀਦਵਾਰ ਐਲਾਨਣਾ ਚਾਹੀਦਾ ਹੈ।
ਇਹ ਵੀ ਪੜੋ:ਡਰੱਗ ਮਾਮਲੇ ’ਤੇ ਸਿੱਧੂ ਨੇ ਕੈਪਟਨ ਤੇ ਕੇਜਰੀਵਾਲ ਨੂੰ ਘੇਰਿਆ, ਕਿਹਾ ਦੋਵੇ...