ਸੰਗਰੂਰ: ਲਹਿਰਾਗਾਗਾ ਦੇ ਨਜ਼ਦੀਕ ਪੈਂਦੇ ਪਿੰਡ ਸਲੇਮਗੜ੍ਹ ਦੇ ਕੋਲ ਉਸਾਰੀ ਅਧਿਨ ਸ਼ੋਅ ਰੂਮ ਦੇ ਲੈਂਟਰ ਥੱਲੇ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਸੀ। ਜਿਸ ਨੌਜਵਾਨ ਦੀ ਮੌਤ ਦਾ ਇਨਸਾਫ ਲੈਣ ਲਈ ਖੇਤ ਮਜ਼ਦੂਰ ਯੂਨੀਅਨ ਅਤੇ ਪਿੰਡ ਵਾਸੀਆਂ ਵੱਲੋਂ ਐਸਡੀਐਮ (SDM) ਦਫ਼ਤਰ ਵਿਖੇ ਧਰਨਾ ਦਿੱਤਾ ਗਿਆ।
ਮਾਲੀ ਸਹਾਇਤਾ ਅਤੇ ਇਨਸਾਫ ਦੀ ਮੰਗ: ਪਰਿਵਾਰਕ ਮੈਬਰਾਂ ਨੇ ਲੈਂਟਰ ਐਕਸੀਡੈਂਟ ਨੂੰ ਲੈ ਕੇ ਠੇਕੇਦਾਰ ਅਤੇ ਮਾਲਕ ਦੇ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਸਰਕਾਰ ਤੋਂ ਮ੍ਰਿਤਕ ਅਤੇ ਜ਼ਖਮੀ ਮਜ਼ਦੂਰਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਵੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਜ਼ਦੂਰ ਪਰਿਵਾਰਾਂ ਦੇ ਘਰ ਮ੍ਰਿਤਕ ਨੌਜਵਾਨ ਹੀ ਇਕੋ ਇਕ ਕਮਾਈ ਦਾ ਸਹਾਰਾ ਸੀ। ਜਿਸ ਦੀ ਕਮਾਈ ਨਾਲ ਪਰਿਵਾਰ ਦਾ ਗੁਜਾਰਾ ਹੁੰਦਾ ਸੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਜਦੋਂ ਤੱਕ ਪੀੜਤ ਪਰਿਵਾਰਾਂ ਦੀ ਮਾਲੀ ਸਹਾਇਤਾ ਨਹੀਂ ਕੀਤੀ ਜਾਂਦੀ ਉਸ ਸਮੇਂ ਤੱਕ ਇਹ ਧਰਨਾ ਜਾਰੀ ਰਹੇਗਾ।
ਮਾਲਕ ਅਤੇ ਠੇਕੇਦਾਰ ਨੇ ਵਰਤੀ ਅਣਗਹਿਲੀ: ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਭਗਵਾਨ ਸਿੰਘ ਨੇ ਦੱਸਿਆ ਕਿ ਜਿਸ ਨੌਜਵਾਨ ਦੀ ਮੌਤ ਹੋਈ ਹੈ। ਪਰਿਵਾਰ ਦੇ ਵਿੱਚ ਕਮਾਉਣ ਵਾਲਾ ਸਿਰਫ ਉਹ ਨੌਜਵਾਨ ਹੀ ਸੀ। ਜਿਸ ਜਗ੍ਹਾ ਉਤੇ ਮਜ਼ਦੂਰ ਕੰਮ ਕਰ ਰਹੇ ਸਨ ਉਥੇ ਠੇਕੇਦਾਰ ਅਤੇ ਮਾਲਕਾਂ ਵੱਲੋਂ ਵੱਡੀ ਅਣਗਹਿਲੀ ਵਰਤੀ ਗਈ ਹੈ। ਉਨ੍ਹਾਂ ਨੇ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਲਾਪਰਵਾਹ ਠੇਕੇਦਾਰ ਅਤੇ ਮਾਲਕ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:- ਤੜਕਸਾਰ ਇਨੋਵਾ ਅਤੇ ਬੱਸ ਵਿਚਾਲੇ ਹੋਈ ਭਿਆਨਕ ਟੱਕਰ, ਦੋ ਵਿਅਕਤੀਆਂ ਦੀ ਮੌਤ