ਚੰਡੀਗੜ੍ਹ: ਬਾਲੀਵੁੱਡ ਅਤੇ ਪਾਲੀਵੁੱਡ ਫਿਲਮਾਂ ਦਾ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਸਾਗਰਿਕਾ ਘਾਟਕੇ ਜਲਦ ਹੀ ਸਿਲਵਰ ਸਕ੍ਰੀਨ ਉਪਰ ਮੁੜ ਅਪਣੀ ਪ੍ਰਭਾਵੀ ਮੌਜ਼ੂਦਗੀ ਦਾ ਇਜ਼ਹਾਰ ਕਰਵਾਉਣ ਲਈ ਤਿਆਰ ਹੈ, ਜੋ ਪੰਜਾਬੀ ਸਿਨੇਮਾ ਦੇ ਮੰਝੇ ਹੋਏ ਨਿਰਦੇਸ਼ਕ ਜੈਵੀ ਢਾਂਡਾ ਦੀ ਸਾਹਮਣੇ ਆਉਣ ਜਾ ਰਹੀ ਹਿੰਦੀ ਫਿਲਮ ਦੁਆਰਾ ਸ਼ਾਨਦਾਰ ਕਮਬੈਕ ਕਰੇਗੀ।
'ਮੇਰਾਕੀ ਐਂਟਰਟੇਨਮੈਂਟ ਵਰਲਡ ਪ੍ਰੈਜ਼ੈਂਟਸ' ਕੀਤੀ ਗਈ ਉਕਤ ਫਿਲਮ ਨੂੰ ਬੇਹੱਦ ਭਾਵਪੂਰਨ ਅਤੇ ਦਿਲ-ਟੁੰਬਵੇਂ ਕਹਾਣੀ-ਸਾਰ ਅਧੀਨ ਸਾਹਮਣੇ ਲਿਆਂਦਾ ਜਾ ਰਿਹਾ, ਜਿਸ ਵਿੱਚ ਅਦਾਕਾਰਾ ਸਾਗਰਿਕਾ ਘਾਟਗੇ ਅਲਹਦਾ ਅਤੇ ਅਜਿਹੇ ਸੱਚੇ ਕਿਰਦਾਰ ਵਿੱਚ ਨਜ਼ਰ ਆਵੇਗੀ, ਜਿਸ ਤਰ੍ਹਾਂ ਦਾ ਰੋਲ ਉਨ੍ਹਾਂ ਵੱਲੋਂ ਅਪਣੀ ਹੁਣ ਤੱਕ ਦੀ ਕਿਸੇ ਫਿਲਮ ਵਿੱਚ ਅਦਾ ਨਹੀਂ ਕੀਤਾ ਗਿਆ।
ਰਾਜਸਥਾਨ ਦੇ ਬੈਕਡ੍ਰਾਪ ਅਧਾਰਿਤ ਉਕਤ ਫਿਲਮ ਦੀ ਸ਼ੂਟਿੰਗ ਸੂਰਤਗੜ੍ਹ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੁਕੰਮਲ ਕੀਤੀ ਗਈ ਹੈ, ਜਿੱਥੋਂ ਦੀਆਂ ਮੁਸ਼ਕਿਲ ਭਰੀਆਂ ਕੁਦਰਤੀ ਪ੍ਰਸਥਿਤੀਆਂ ਦੇ ਬਾਵਜੂਦ ਅਦਾਕਾਰਾ ਸਾਗਰਿਕਾ ਵੱਲੋਂ ਜੀਅ ਜਾਨ ਨਾਲ ਅਪਣੀ ਅਦਾਕਾਰੀ ਨੂੰ ਕੁਸ਼ਲਤਾਪੂਰਵਕ ਦਿੱਤਾ ਗਿਆ ਹੈ।
ਸਾਲ 2016 ਵਿੱਚ ਰਿਲੀਜ਼ ਹੋਈ ਕ੍ਰਾਈਮ ਥ੍ਰਿਲਰ ਪੰਜਾਬੀ ਫਿਲਮ 'ਨਿਧੀ ਸਿੰਘ' ਨਾਲ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਨਿਰਦੇਸ਼ਕ ਜੈਵੀ ਢਾਂਡਾ, ਜੋ ਲੰਮੇਂ ਵਕਫ਼ੇ ਬਾਅਦ ਇੱਕ ਵਾਰ ਫਿਰ ਅਪਣੀ ਨਾਯਾਬ ਨਿਰਦੇਸ਼ਨ ਸਮਰੱਥਾ ਦਾ ਲੋਹਾ ਮੰਨਵਾਉਣ ਜਾ ਰਹੇ ਹਨ।
ਮਹਿਲਾ ਸ਼ਸ਼ਕਤੀਕਰਨ ਦੀ ਤਰਜ਼ਮਾਨੀ ਕਰਦੀ ਉਕਤ ਫਿਲਮ ਵਿੱਚ ਅਜੋਕੇ ਸਮਾਜ ਨਾਲ ਜੁੜੀਆਂ ਕਈ ਤਲਖ਼ ਹਕੀਕਤਾਂ ਨੂੰ ਪ੍ਰਤੀਬਿੰਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਵਿੱਚ ਅਦਾਕਾਰਾ ਸਾਗਰਿਕਾ ਵੱਲੋਂ ਕਮਰਸ਼ਿਅਲ ਲਕੀਰ ਤੋਂ ਇਕਦਮ ਪਾਸੇ ਹੋ ਕੇ ਹੈਰਾਨਕੁੰਨ ਅਤੇ ਚੁਣੌਤੀਪੂਰਨ ਭੂਮਿਕਾ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ:
- ਭਾਰਤ ’ਚ ਨਹੀਂ ਰਿਲੀਜ਼ ਹੋਵੇਗੀ ਦਿਲਜੀਤ ਦੋਸਾਂਝ ਦੀ ਫ਼ਿਲਮ Punjab 95, ਯੂ ਟਿਊਬ ਤੋਂ ਹਟਾਇਆ ਟ੍ਰੇਲਰ, ਅੰਤਰਰਾਸ਼ਟਰੀ ਸਿਨੇਮਾਂ ਘਰਾਂ ਦਾ ਬਣੇਗੀ ਹਿੱਸਾ
- ਟੀਵੀ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ 'ਚ ਮੌਤ, ਯੂਪੀ ਦਾ ਰਹਿਣ ਵਾਲਾ ਸੀ 23 ਸਾਲਾ ਮ੍ਰਿਤਕ ਅਮਨ
- 'ਰਾਇਲ ਕਿੰਗਜ਼ ਪੰਜਾਬ' ਦੇ ਬ੍ਰਾਂਡ ਅੰਬੈਸਡਰ ਬਣੇ ਗੁਰਪ੍ਰੀਤ ਘੁੱਗੀ, ਅਜਿਹਾ ਕਰਨ ਵਾਲੇ ਬਣੇ ਪਹਿਲੇ ਪੰਜਾਬੀ ਕਲਾਕਾਰ