ਲਹਿਰਾਗਾਗਾ: ਮੂਨਕ ਦਾ ਸਟੇਡੀਅਮ ਬੀਤੇ ਕਈ ਸਮੇ ਤੋਂ ਕੁੜਾ ਸੁੱਟਣ ਦੀ ਥਾਂ ਬਣਿਆ ਹੋਇਆ ਸੀ ਪਰ ਨੌਜਵਾਨਾਂ ਦੇ ਯਤਨਾਂ ਸਦਕਾ ਇਸ ਦੀ ਨੁਹਾਰ ਬਦਲ ਗਈ ਹੈ। ਜਿਥੇ ਲੋਕ ਸਟੇਡੀਅਮ ਨੂੰ ਪੇਸ਼ਾਬ ਕਰਨ ਦੀ ਥਾਂ ਸਮਝਦੇ ਸਨ ਹੁਣ ਉਥੇ ਇੱਕ ਸਾਫ਼ ਸੁਧਰਾ ਪਾਰਕ ਬਣਾਇਆ ਗਿਆ ਹੈ। ਬੱਚੇ ਇਥੇ ਆ ਕੇ ਖੇਡਦੇ ਹਨ।
ਨੌਜਵਾਨ ਵਿਪਨ ਬੱਤਰਾ ਨੇ ਕਿਹਾ ਕਿ ਉਸ ਨੂੰ ਕਦੇ ਇਸ ਦੀ ਉਮੀਦ ਨਹੀਂ ਸੀ ਕਿ ਉਹ ਇਹ ਜਗ੍ਹਾ ਇੰਨੀ ਜ਼ਿਆਦਾ ਖੂਬਸੂਰਤ ਬਣਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਲੋਕਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਸਟੇਡੀਅਮ ਦੀ ਨੁਹਾਰ ਬਦਲੀ ਗਈ ਹੈ ਤੇ ਅੱਜ ਇਥੇ ਬੱਚੇ ਆਪਣੀ ਖੇਡ ਦਾ ਅਭਿਆਸ ਕਰਦੇ ਹਨ।
ਸਮਾਜ ਸੇਵੀ ਅਨਿਲ ਜੈਨ ਨੇ ਕਿਹਾ ਕਿ ਲੰਬੇ ਸਮੇਂ ਤੋਂ ਇਸ ਥਾਂ 'ਤੇ ਕੂੜੇ ਦੇ ਢੇਰ ਲੱਗੇ ਹੋਏ ਸਨ ਪਰ ਇਸ ਸਟੇਡੀਅਮ ਦੀ ਬਦਲੀ ਨੁਹਾਰ ਦੇਖ ਦੇ ਉਹ ਬਹੁਤ ਖੁਸ਼ ਹਨ। ਸਟੇਡੀਅਮ ਵਿੱਚ ਆਉਣ ਵਾਲੇ ਖਿਡਾਰੀਆਂ ਨੇ ਇਸ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਹ ਖੁਸ਼ ਹਨ ਕਿ ਉਹ ਥਾਂ ਜੋ ਪਹਿਲਾਂ ਨਰਕ ਨਾਲ ਭਰੀ ਹੋਈ ਸੀ, ਹੁਣ ਇਸ ਦੀ ਸਫਾਈ ਕਰਕੇ ਇਸ ਨੂੰ ਬਦਲ ਦਿੱਤਾ ਗਿਆ ਅਤੇ ਹੁਣ ਇਥੇ ਆ ਕੇ ਉਹ ਖੇਡ ਸਕਦੇ ਹਨ।