ਮਲੇਰਕੋਟਲਾ: ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ, ਇਸਦੇ ਚੱਲਦੇ ਸ਼ਹਿਰ ਦੇ ਨੌਜਵਾਨਾਂ ਵੱਲੋਂ ਵੱਖਰਾ ਉਪਰਾਲਾ ਕੀਤਾ ਗਿਆ। ਨੌਜਵਾਨਾਂ ਵੱਲੋਂ ਦੀਵਾਲੀ ਦੌਰਾਨ ਸੜਕਾਂ 'ਤੇ ਖੜਕੇ ਪੁਲਿਸ ਮੁਲਾਜ਼ਮ ਦਾ ਮੂੰਹ ਮਿੱਠਾ ਕਰਾ ਕੇ ਤੇ ਲੱਡੂ ਵੰਡ ਕੇ ਦੀਵਾਲੀ ਮਨਾਈ ਗਈ।
ਰਾਮਗੜ੍ਹੀਆ ਵੈੱਲਫੇਅਰ ਕਲੱਬ ਅਤੇ ਕੇਸ ਗਰੁੱਪ ਦੇ ਸਾਂਝੇ ਸਹਿਯੋਗ ਨਾਲ ਕੁੱਝ ਨੌਜਵਾਨਾਂ ਵੱਲੋਂ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰਵਾ ਰਹੇ ਪੁਲਿਸ ਮੁਲਾਜ਼ਮਾਂ ਨਾਲ ਲੱਡੂ ਵੰਡ ਕੇ ਦੀਵਾਲੀ ਮਨਾਈ ਗਈ। ਇਸ ਮੌਕੇ ਸੰਸਥਾ ਦੇ ਮੁਖੀ ਗੁਰਦੀਪ ਸਿੰਘ ਧੀਮਾਨ ਦਾ ਕਹਿਣਾ ਹੈ ਕਿ ਅਸੀਂ ਸਾਰੇ ਪਰਿਵਾਰ ਨਾਲ ਮਿਲ ਕੇ ਦੀਵਾਲੀ ਮਨਾਉਂਦੇ ਹਾਂ, ਪਰ ਪੁਲਿਸ ਮੁਲਾਜ਼ਮ ਹਮੇਸ਼ਾ ਹੀ ਆਪਣੀ ਤਿਉਹਾਰਾਂ ਦੌਰਾਨ ਡਿਊਟੀ ਨਿਭਾਉਂਦੇ ਨਜ਼ਰ ਆਉਂਦੇ ਹਨ। ਇਸ ਲਈ ਉਨ੍ਹਾਂ ਨੂੰ ਲੱਡੂ ਵੰਡ ਕੇ ਮੂੰਹ ਮਿੱਠਾ ਕਰਕੇ ਉਨ੍ਹਾਂ ਨਾਲ ਸੜਕਾਂ ਤੇ ਦੀਵਾਲੀ ਮਨਾਈ ਗਈ।
ਇਸ ਉਪਰਾਲੇ ਦਾ ਹਰ ਇੱਕ ਨੇ ਸਰਾਹਿਆ, ਪੁਲਿਸ ਮੁਲਾਜ਼ਮਾਂ ਨੇ ਵੀ ਕਿਹਾ ਕਿ ਉਨ੍ਹਾਂ ਨੂੰ ਬਹੁਤ ਚੰਗਾ ਲੱਗਿਆ ਕਿ ਡਿਊਟੀ ਦੌਰਾਨ ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਲੱਡੂ ਵੰਡ ਕੇ ਉਨ੍ਹਾਂ ਦਾ ਮੂੰਹ ਮਿੱਠਾ ਕਰਾ ਕੇ ਉਨ੍ਹਾਂ ਨਾਲ ਦੀਵਾਲੀ ਮਨਾਈ। ਇਸ ਨਾਲ ਮੰਨ ਨੂੰ ਬਹੁਤ ਜ਼ਿਆਦਾ ਸਕੂਨ ਮਿਲਿਆ ਹੈ ਅਤੇ ਸਾਨੂੰ ਬਹੁਚ ਚੰਗਾ ਲੱਗਿਆ ਹੈ।