ਸੰਗਰੂਰ: ਜ਼ਿਲ੍ਹਾ ਸੰਗਰੂਰ ਦੇ DC ਦਫਤਰ ਦੇ ਸਾਹਮਣੇ ਪਹਿਲਵਾਨਾਂ ਨੇ ਭਾਰਤ ਦੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਣ ਦੇ ਪੁਤਲੇ ਨੂੰ ਧੋਬੀ ਪਛਾੜ ਦੇਕੇ ਅੱਗ ਹਵਾਲੇ ਕਰਦਿਆਂ ਇੱਕ ਅਲੱਗ ਢੰਗ ਨਾਲ ਆਪਣੇ ਰੋਸ ਦਾ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਪਹਿਲਵਾਨਾਂ ਦੀ ਮੰਗ ਹੈ ਕਿ ਜੰਤਰ-ਮੰਤਰ ਉੱਤੇ ਪਹਿਲਵਾਨਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਬੰਦ ਕੀਤਾ ਜਾਵੇ ਅਤੇ ਮੁਲਜ਼ਮ ਬ੍ਰਿਜ ਭੂਸ਼ਣ ਨੂੰ ਉਸ ਦੇ ਕਰਮਾਂ ਦੀ ਸਜ਼ਾ ਦਿੱਤੀ ਜਾਵੇ। ਸੰਗਰੂਰ ਦੇ ਪਹਿਲਵਾਨਾਂ ਨੇ ਇਹ ਰੋਸ ਪ੍ਰਦਰਸ਼ਨ ਕੀਤਾ।
ਭਾਰਤ ਦੀ ਸਰਕਾਰ ਉੱਤੇ ਸਵਾਲ: ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਭਾਰਤ ਦੇ ਵਿੱਚ ਪਹਿਲਵਾਨਾਂ ਦੇ ਨਾਲ ਹੋ ਰਿਹਾ ਹੈ, ਉਹ ਸਹੀ ਨਹੀਂ ਹੈ। ਉਹ ਖਿਡਾਰੀ ਜੋ ਦੇਸ਼ ਦੇ ਲਈ ਸਭ ਕੁੱਝ ਸਮਰਪਿਤ ਕਰਕੇ ਖੇਡਾਂ ਵਿੱਚ ਜਿੱਤ ਕੇ ਮੈਡਲ ਲੈਕੇ ਦੇਸ਼ ਦਾ ਨਾਮ ਰੋਸ਼ਨ ਕਰਦਾ ਹੈ ਉਸ ਦਾ ਹੁਣ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਹਿਲਵਾਨਾਂ ਨੂੰ ਜੰਤਰ-ਮੰਤਰ ਦੇ ਵਿੱਚ ਬੀਤੇ ਦਿਨ ਜਿਸ ਤਰ੍ਹਾਂ ਜ਼ਬਰਦਸਤੀ ਚੁੱਕਿਆ ਗਿਆ ਅਤੇ ਮਾਮਲੇ ਦਰਜ ਕੀਤੇ ਗਏ, ਇਹ ਬਿਲਕੁਲ ਗਲਤ ਹੈ ਜਿਸ ਦੀ ਉਹ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਇਸ ਦੇ ਨਾਲ ਹੀ ਉਹ ਭਾਰਤ ਦੀ ਸਰਕਾਰ ਉੱਤੇ ਵੀ ਸਵਾਲ ਚੁੱਕ ਰਹੇ ਹਨ।
- ਅੰਮ੍ਰਿਤਸਰ 'ਚ ਟ੍ਰੈਫਿਕ ਪੁਲਿਸ ਖਿਲਾਫ ਵਕੀਲਾਂ ਨੇ ਲਗਾਇਆ ਧਰਨਾ, ਹਥਿਆਰਾਂ ਸਮੇਤ ਧਰਨਾ ਚੁਕਵਾਉਣ ਆ ਗਏ ਨੌਜਵਾਨ, ਜਾਣੋ ਅੱਗੇ ਕੀ ਹੋਇਆ
- ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਯੋਜਨਾ ਕਮੇਟੀਆਂ ਲਈ 13 ਕਰੋੜ ਰੁਪਏ ਦਾ ਫੰਡ ਅਲਾਟ, ਖਜ਼ਾਨਾ ਮੰਤਰੀ ਚੀਮਾ ਨੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ
- ਅੰਮ੍ਰਿਤਸਰ ਦੀ ਕੋਰਟ ਵਿੱਚ ਗੈਂਗਸਟਰ ਜੱਗੂ ਭਗਵਾਨਪੁਰੀਆ ਪੇਸ਼, ਪੁਲਿਸ ਨੂੰ ਅਦਾਲਤ ਨੇ ਨਹੀਂ ਦਿੱਤਾ ਰਿਮਾਂਡ
ਖਿਡਾਰੀਆਂ ਦੇ ਪ੍ਰਤੀ ਕੇਂਦਰ ਸਰਕਾਰ ਗੰਭੀਰ ਨਹੀਂ: ਉਨ੍ਹਾਂ ਕਿਹਾ ਕਿ ਇੱਕ ਪਾਸੇ ਸਰਕਾਰ ਹਰ ਨਾਗਰਿਕ ਦੇ ਹੱਕ ਦੀ ਗੱਲ ਕਰੀ ਹੈ ਅਤੇ ਦੂਜੇ ਪਾਸੇ ਉਹ ਭਾਰਤ ਦੇ ਖਿਡਾਰੀਆਂ ਦੇ ਨਾਲ ਧੱਕਾ ਕਰ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਬ੍ਰਿਜ ਭੂਸ਼ਣ ਉੱਤੇ POSCO ਲੱਗੀ ਹੋਈ ਹੈ ਅਤੇ ਹੁਣ ਤੱਕ ਵੀ ਉਸ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਜਿੱਥੋਂ ਸਾਫ ਪਤਾ ਲੱਗਦਾ ਹੈ ਕਿ ਖਿਡਾਰੀਆਂ ਦੇ ਪ੍ਰਤੀ ਕੇਂਦਰ ਸਰਕਾਰ ਗੰਭੀਰ ਨਹੀਂ ਹੈ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਅੱਜ ਬ੍ਰਿਜ ਭੂਸ਼ਣ ਦੇ ਪੁਤਲੇ ਨੂੰ ਧੋਬੀ ਪਛਾੜ ਦੇਕੇ ਅਤੇ ਉਸ ਨੂੰ ਅੱਗ ਲਾਕੇ ਆਪਣਾ ਰੋਸ਼ ਪ੍ਰਦਰਸ਼ਨ ਕਰ ਰਹੇ ਹਨ ਅਤੇ ਕੇਂਦਰ ਸਰਕਾਰ ਅੱਗੇ ਵੀ ਅਪੀਲ ਕਰਦੇ ਹਨ ਕਿ ਉਹ ਜਲਦ ਤੋਂ ਜਲਦ ਕਾਰਵਾਈ ਕਰੇ ਅਤੇ ਦਿੱਲੀ ਜੰਤਰ-ਮੰਤਰ ਦੇ ਵਿੱਚ ਖਿਡਾਰੀਆਂ ਦੇ ਨਾਲ ਕੋਈ ਧੱਕਾ ਨਾ ਕਰੇ ਕਿਉਂਕਿ ਆਪਣੇ ਹਿੱਤ ਦੇ ਲਈ ਲੜਨਾ ਸਭ ਦਾ ਹੱਕ ਹੈ।