ETV Bharat / state

'ਮਿਸ਼ਨ ਫਤਹਿ' ਦੀ ਵੀਡੀਓ ਤੇ ਬੋਰਡਾਂ 'ਤੇ ਲੋਕਾਂ ਨੇ ਚੁੱਕੇ ਸਵਾਲ - ਪੰਜਾਬ ਸਰਕਾਰ

ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਮਿਸ਼ਨ ਫ਼ਤਿਹ ਦੀ ਵੀਡੀਓ ਤੇ ਇਸ਼ਤਿਹਾਰਬਾਜ਼ੀ ਸੰਗਰੂਰ ਦੇ ਲੋਕਾਂ ਲਈ ਹਾਸੇ ਦਾ ਮਾਖੌਲ ਬਣੀ ਹੋਈ ਹੈ।

'ਮਿਸ਼ਨ ਫਤਹਿ' ਦੀ ਵੀਡੀਓ ਤੇ ਬੋਰਡਾਂ 'ਤੇ ਲੋਕਾਂ ਨੇ ਚੁੱਕੇ ਸਵਾਲ

author img

By

Published : Jun 3, 2020, 8:01 PM IST

ਸੰਗਰੂਰ: ਪੰਜਾਬ ਸਰਕਾਰ ਵੱਲੋਂ ਮਿਸ਼ਨ ਫ਼ਤਿਹ ਦੀ ਬਣਾਈ ਗਈ ਵੀਡੀਓ ਅਤੇ ਲਗਾਏ ਗਏ ਬੋਰਡਾਂ ਨੂੰ ਲੈ ਕੇ ਲੋਕਾਂ ਨੇ ਸਵਾਲ ਖੜ੍ਹੇ ਕਰਨੇ ਸ਼ੁਰੂ ਕਰ ਦਿੱਤੇ ਹਨ। ਲੋਕਾਂ ਦਾ ਕਹਿਣਾ ਹੈ ਕਿ ਮਿਸ਼ਨ ਫ਼ਤਿਹ ਦਾ ਮਤਲਬ ਕੀ ਹੈ?

ਕੋਰੋਨਾ ਬਿਮਾਰੀ ਨਾਲ ਜਿੱਥੇ ਲੋਕਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ ਅਤੇ ਗ਼ਰੀਬ ਪਰਿਵਾਰਾਂ ਨੂੰ ਨਾ ਹੀ ਕੰਮ ਮਿਲ ਰਿਹਾ ਹੈ ਅਤੇ ਪੰਜਾਬ ਵਿੱਚੋਂ ਮਜ਼ਦੂਰ ਜਾ ਚੁੱਕੇ ਹਨ ਅਤੇ ਸਾਰੇ ਲੋਕਾਂ ਦੇ ਕਾਰੋਬਾਰ ਪਿਛਲੇ ਢਾਈ ਮਹੀਨਿਆਂ ਤੋਂ ਬਿਲਕੁਲ ਬੰਦ ਪਏ ਹਨ। ਪਰ ਪੰਜਾਬ ਵਿੱਚ ਮਿਸ਼ਨ ਫ਼ਤਿਹ ਕਿਸ ਤਰ੍ਹਾਂ ਹੋ ਸਕਦਾ ਹੈ। ਪੰਜਾਬ ਸਰਕਾਰ ਇਸ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਕਰਕੇ ਕੀ ਸਾਬਤ ਕਰਨਾ ਚਾਹੁੰਦੀ ਹੈ?

ਵੇਖੋ ਵੀਡੀਓ।

ਸੰਗਰੂਰ ਵਾਸੀਆਂ ਦਾ ਕਹਿਣਾ ਹੈ ਕਿ ਨਾ ਹੀ ਲੋਕਾਂ ਨੂੰ ਰਾਸ਼ਨ ਮਿਲ ਰਿਹਾ ਹੈ ਅਤੇ ਨਾ ਹੀ ਕੋਈ ਹੋਰ ਸਹੂਲਤ ਦਿੱਤੀ ਜਾ ਰਹੀ ਹੈ। ਲੋਕਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ, ਲੋਨ ਦੀਆਂ ਕਿਸ਼ਤਾਂ ਬਕਾਇਆ ਖੜ੍ਹੀਆਂ ਹਨ, ਗ਼ਰੀਬ ਲੋਕਾਂ ਕੋਲ ਕੋਈ ਕੰਮ ਨਹੀਂ।

ਇਹ ਮਿਸ਼ਨ ਫ਼ਤਿਹ ਦੇ ਬੋਰਡ ਤਾਂ ਸਰਕਾਰ ਨੇ ਸਾਨੂੰ ਮੂੰਹ ਚਿੜਾਉਣ ਲਈ ਲਾਏ ਹਨ। ਮਿਸ਼ਨ ਫ਼ਤਿਹ ਕਰਨ ਲਈ ਨਾ ਤਾਂ ਸਰਕਾਰ ਕੋਲ ਕੁੱਝ ਸਾਧਨ ਹਨ ਅਤੇ ਨਾ ਹੀ ਬਿਹਤਰ ਮੈਡੀਕਲ ਸੇਵਾਵਾਂ ਹਨ, ਫ਼ਿਰ ਮਿਸ਼ਨ ਫ਼ਤਿਹ ਕਿਵੇਂ ਹੋਉ।

ਲੋਕਾਂ ਦਾ ਕਹਿਣਾ ਹੈ ਕਿ ਸੰਗਰੂਰ ਦੇ ਸਰਕਾਰੀ ਹਸਪਤਾਲ ਵਿੱਚ ਸਿਰ ਦਰਦ ਦੀ ਦਵਾਈ ਤੱਕ ਨਹੀਂ ਮਿਲਦੀ। ਫ਼ਿਰ ਕਾਹਦਾ ਮਿਸ਼ਨ ਫ਼ਤਿਹ ਹੈ। ਪੰਜਾਬ ਦੇ ਆਮ ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਇਸ ਬੁਰੇ ਸਮੇਂ ਵਿੱਚ ਉਨ੍ਹਾਂ ਦਾ ਹੱਥ ਫ਼ੜੇ, ਉਨ੍ਹਾਂ ਨੂੰ ਸਹੂਲਤਾਂ ਦੇਵੇ ਅਤੇ ਲੋਕਾਂ ਦੇ ਨਾਲ ਖੜੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.