ਸੰਗਰੂਰ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 500ਵੇ ਜਨਮ ਦਿਨ ਨੂੰ ਸਮਰਪਿਤ ਰੇਲ ਗੱਡੀ ਨੂੰ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਇੰਟਰਸਿਟੀ ਟਰੇਨ। ਜਿਸਦਾ ਨਾਂ ਸਰਬੱਤ ਦਾ ਭਲਾ ਰੱਖਿਆ ਗਿਆ ਹੈ ਜੋ ਅੱਜ ਦਿੱਲੀ ਤੋਂ ਸੁਲਤਾਨਪੁਰ ਲੋਧੀ ਸ਼ੁਰੂ ਹੋਈ ਹੈ ਜਿਸ ਦਾ ਸੰਗਰੂਰ ਰੇਲਵੇ ਸਟੇਸ਼ਨ ਤੇ ਪਹੁੰਚਣ ਉੱਤੇ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ।
ਦੱਸ ਦਈਏ ਕਿ ਇਸ ਟਰੇਨ ਦਾ ਨਾਮ ਬਦਲ ਕੇ ਸਰਬੱਤ ਦਾ ਭਲਾ ਰੱਖਣ ਦੇ ਲਈ ਪੰਜਾਬ ਸਰਕਾਰ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਰੇਲਵੇ ਮੰਤਰੀ ਨੂੰ ਗੁਜ਼ਾਰਿਸ਼ ਕੀਤੀ ਗਈ ਸੀ ਜਿਸ ਤੋਂ ਬਾਅਦ ਟਰੇਨ ਦਾ ਨਾਂ ਸਰਬੱਤ ਦਾ ਭਲਾ ਰੱਖਿਆ ਗਿਆ।
ਇਸ ਟਰੇਨ ਦਾ ਦਿਲੀ ਤੋ ਸੁਲਤਾਨਪੁਰ ਲੋਧੀ ਤੱਕ ਦਾ ਸਫ਼ਰ ਕਰ ਸਕਦੇ ਹਨ ਕਿਉਂਕਿ ਪ੍ਰਕਾਸ਼ ਪਰਬ ਦੇ ਮੋਕੇ ਤੇ ਸੰਗਤਾ ਨੇ ਵਡੀ ਸੰਖਿਆ ਦੇ ਵਿਚ ਦਰਸ਼ਨ ਕਰਨ ਲਈ ਗੁਰ ਨਾਨਕ ਦੀ ਨਗਰੀ ਸੁਲਤਾਨਪੁਰ ਲੋਧੀ ਜਾਣ ਲਈ ਟਰੇਨ ਦਾ ਸਫਰ ਕਰਕੇ ਜਾ ਸਕਣਗੇ। ਸਰਬੱਤ ਦਾ ਭਲਾ ਰੇਲਗੱਡੀ ਨੂੰ ਲੈ ਕੇ ਲੋਕਾਂ ਦੇ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਤਾਂ ਨਾਲ ਹੀ ਸੰਗਰੂਰ ਦੇ ਲੋਕਾਂ ਵੱਲੋਂ ਵੱਡੀ ਖੁਸ਼ੀ ਜ਼ਾਹਿਰ ਕਰਦੇ ਹੋਏ ਲੱਡੂ ਵੰਡ ਕੇ ਇਸ ਮੌਕੇ ਨੂੰ ਜਸ਼ਨ ਵਾਂਗ ਮਨਾਇਆ ਗਿਆ।