ETV Bharat / state

ਕੋਰੋਨਾ ਵਾਇਰਸ: 'ਹਰ ਕਿਸੇ ਲਈ ਮਾਸਕ ਲਗਾਉਣਾ ਜ਼ਰੂਰੀ ਨਹੀਂ'

author img

By

Published : Mar 9, 2020, 5:33 PM IST

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਮਾਸਕ ਲਗਾਉਣਾ ਹਰ ਕਿਸੇ ਲਈ ਜ਼ਰੂਰੀ ਨਹੀਂ ਹੈ। ਹਾਲਾਂਕਿ ਮਾਸਕ ਦੀ ਕਾਲਾਬਾਜ਼ਾਰੀ ਦੇ ਸਵਾਲ ਤੋਂ ਉਹ ਬਚਦੇ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਾਬ ਚ ਵਿਦੇਸ਼ੀ ਸੈਲਾਨੀਆਂ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਪੰਜਾਬ 'ਚ ਇਸ ਦਾ ਇੱਕ ਮਰੀਜ਼ ਹੀ ਸਾਹਮਣੇ ਆਇਆ ਹੈ। ਇਸ ਲਈ ਜ਼ਿਆਦਾ ਘਬਰਾਉਣ ਦੀ ਗੱਲ ਨਹੀਂ ਹੈ।

mask
mask

ਸੰਗਰੂਰ: ਜ਼ਿਲ੍ਹੇ ਦੇ ਵੱਖ ਵੱਖ ਇਲਾਕਿਆਂ ਦੇ ਸਰਕਾਰੀ ਹਸਪਤਾਲਾਂ ਦਾ ਦੌਰਾ ਕਰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੰਗਰੂਰ ਵਿਖੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕੋਰੋਨਾ ਵਾਇਰਸ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਹੁਣ ਤੱਕ ਸਿਰਫ਼ ਇੱਕ ਕੇਸ ਪੋਜ਼ਟਿਵ ਪਾਇਆ ਗਿਆ ਹੈ ਜੋ ਕਿ ਵਿਦੇਸ਼ੀ ਦੌਰੇ ਤੋਂ ਵਾਪਸ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ ਅਤੇ ਆਪਣੀ ਸਫਾਈ ਨਾਲ ਇਸ ਵਾਇਰਸ ਤੋਂ ਦੂਰ ਰਿਹਾ ਜਾ ਸਕਦਾ ਹੈ।

ਮਾਸਕ ਦੀ ਕਾਲਾਜਬਾਜ਼ਾਰੀ ਬਾਰੇ ਗੱਲ ਕਰਦਿਆਂ ਬਲਬੀਰ ਸਿੱਧੂ ਨੇ ਕਿਹਾ ਕਿ ਹਰ ਵਿਅਕਤੀ ਨੂੰ ਮਾਸਕ ਦੀ ਜਰੂਰਤ ਨਹੀਂ ਹੈ। ਉਹ ਆਪਣੀ ਸਫਾਈ ਦੇ ਨਾਲ ਹੀ ਆਪਣਾ ਬਚਾਅ ਰੱਖ ਸਕਦਾ ਹੈ। ਹਾਲਾਂਕਿ ਕਾਲਾਬਾਜ਼ਾਰੀ ਤੇ ਉਨ੍ਹਾਂ ਕੋਈ ਢੁੱਕਵਾ ਜਵਾਬ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਮਾਸਕ ਦੀ ਕਾਲਾਬਾਜ਼ਾਰੀ ਦੀ ਜਾਣਕਾਰੀ ਹੋਵੇ ਤਾਂ ਉਹ ਜਾਣਕਾਰੀ ਦੇਵੇ। ਦੋਸ਼ੀ ਪਾਏ ਜਾਣ 'ਤੇ ਮੁਲਜ਼ਮ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਕੋਰੋਨਾ ਵਾਇਰਸ 'ਤੇ ਬਿਆਨ

ਇਸ ਤੋਂ ਇਲਾਵਾ ਹਸਪਤਾਲਾਂ ਦਾ ਦੌਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਮੰਨਿਆ ਕਿ ਸਰਕਾਰੀ ਹਸਪਤਾਲਾਂ ਚ ਕਾਫ਼ੀ ਘਾਟਾਂ ਹਨ ਜਿਸ ਨੂੰ ਜਲਦ ਤੋਂ ਜਲਦ ਦੂਰ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਸਪਤਾਲਾਂ ਕੋਲ ਆਪਣਾ ਫੰਡ ਅਤੇ ਪੈਸਾ ਹੈ ਜਿਸ ਨਾਲ ਉਹ ਆਪਣੇ ਹਸਪਤਾਲ ਦੀ ਦੇਖਰੇਖ ਕਰ ਸਕਦੇ ਹਨ।

ਉੱਥੇ ਹੀ ਜੈਨਰਿਕ ਦਵਾਈਆਂ ਉੱਤੇ ਬਲਵੀਰ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਹਰ ਸਰਕਾਰੀ ਹਸਪਤਾਲ ਦੇ ਵਿੱਚ ਜੈਨਰਿਕ ਦਵਾਈ ਮਿਲਦੀ ਹੈ ਅਤੇ ਜੇਕਰ ਕੋਈ ਡਾਕਟਰ ਬਾਹਰੋਂ ਦਵਾਈ ਲਿਖਦਾ ਹੈ ਤਾਂ ਉਸ ਦੀ ਛਾਣਬੀਨ ਕੀਤੀ ਜਾਵੇਗੀ। ਜ਼ਿਲ੍ਹਾ ਸੰਗਰੂਰ ਵਿੱਚ ਅਲਟਰਾਸਾਊਂਡ ਦੀ ਸਮੱਸਿਆ ਦਾ ਨੋਟਿਸ ਲੈਂਦੇ ਹੋਏ ਉਨ੍ਹਾਂ ਸਿਵਲ ਸਰਜਨ ਨੂੰ ਮੌਕੇ ਤੇ ਹੀ ਕਿਹਾ ਕਿ ਇਸ ਮਸਲੇ ਦਾ ਹੱਲ ਜਲਦ ਤੋਂ ਜਲਦ ਹੋਣਾ ਚਾਹੀਦਾ ਹੈ।

ਆਪਣੀਆਂ ਕਮੀਆਂ 'ਤੇ ਬਿਆਨ

ਟਰੋਮਾ ਸੈਂਟਰ 'ਤੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਟਰੋਮਾ ਸੈਂਟਰ ਦੀ ਮਨਜ਼ੂਰੀ ਕੇਂਦਰ ਸਰਕਾਰ ਵੱਲੋਂ ਮਿਲਦੀ ਹੈ ਅਤੇ ਭਵਾਨੀਗੜ੍ਹ ਵਿਖੇ ਟਰੋਮਾ ਸੈਂਟਰ ਦੀ ਗੱਲ ਚੱਲ ਰਹੀ ਹੈ ਅਤੇ ਉਸ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਲੈਣੀ ਬਣਦੀ ਹੈ ਅਤੇ ਸੰਗਰੂਰ ਦੇ ਵਜ਼ੀਰ ਜਲਦ ਤੋਂ ਜਲਦ ਇਸ ਦੀ ਮਨਜ਼ੂਰੀ ਲੈ ਲੈਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਸੰਗਰੂਰ ਹੀ ਅਜਿਹਾ ਜ਼ਿਲਾ ਹੈ ਜਿਸ ਕੋਲ ਸਿਹਤ ਨੂੰ ਲੈ ਕੇ ਹਰ ਤਰ੍ਹਾਂ ਦੀ ਸਹੂਲਤ ਹੈ। ਇਸ ਤੋਂ ਵਧੀਆਂ ਖੁਸ਼ੀ ਦੀ ਗੱਲ ਸੰਗਰੂਰ ਵਾਸੀਆਂ ਲਈ ਕੋਈ ਹੋਰ ਹੋ ਨਹੀਂ ਸਕਦੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.