ETV Bharat / state

ਵੱਖ-ਵੱਖ ਸੂਬਿਆਂ 'ਚ ਭਾਜਪਾ ਦੀ ਜਿੱਤ 'ਤੇ ਬੋਲੇ ਵਿਜੈ ਸਾਂਪਲਾ, ਕਿਹਾ- ਲੋਕਾਂ ਨੇ ਨਹੀਂ ਦਿਖਾਇਆ 'ਆਪ' ਉੱਤੇ ਭਰੋਸਾ - Vijay Sampla On AAP

Vijay Sampla On AAP: ਰਾਸ਼ਟਰੀ ਐੱਸਸੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ ਸੰਗਰੂਰ ਪਹੁੰਚੇ, ਜਿਥੇ ਉਹਨਾਂ ਨੇ 5 ਰਾਜਾਂ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਦਾਅਵਾ ਕੀਤਾ ਹੈ ਕਿ 2024 ਦੀਆਂ ਚੋਣਾਂ ਵਿੱਚ ਵੀ ਭਾਜਪਾ ਦੀ ਹੀ ਜਿੱਤ ਹੋਵੇਗੀ।

Vijay Sampla spoke on BJP's victory in various states, commented on Aam Aadmi Party
ਵੱਖ ਵੱਖ ਰਾਜਾਂ 'ਚ ਭਾਜਪਾ ਦੀ ਜਿੱਤੇ 'ਤੇ ਬੋਲੇ ਵਿਜੈ ਸਾਂਪਲਾ, 2024 'ਚ ਆਵੇਗੀ ਭਾਜਪਾ ਸਰਕਾਰ
author img

By ETV Bharat Punjabi Team

Published : Dec 9, 2023, 5:46 PM IST

ਵੱਖ ਵੱਖ ਰਾਜਾਂ 'ਚ ਭਾਜਪਾ ਦੀ ਜਿੱਤੇ 'ਤੇ ਬੋਲੇ ਵਿਜੈ ਸਾਂਪਲਾ, ਲੋਕਾਂ ਨੇ ਨਹੀਂ ਦਿਖਾਇਆ 'ਆਪ' ਭਰੋਸਾ

ਸੰਗਰੂਰ: ਸੰਗਰੂਰ ਪਹੁੰਚੇ ਸਾਬਕਾ ਐਮਪੀ ਵਿਜੇ ਸਾਂਪਲਾ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਾਅਵਾ ਕੀਤਾ ਗਿਆ ਕਿ ਆਉਣ ਵਾਲੀਆਂ ਲੋਕ ਸਭਾ 2024 ਦੀਆਂ ਚੋਣਾਂ ਵਿੱਚ ਵੀ ਭਾਜਪਾ ਦੀ ਸਰਕਾਰ ਹੀ ਬਣੇਗੀ। ਦਰਅਸਲ ਮੱਧ ਪ੍ਰਦੇਸ਼ ਰਾਜਸਥਾਨ ਅਤੇ ਛੱਤੀਸਗੜ੍ਹ ਵਿਖੇ ਭਾਜਪਾ ਦੀ ਹੋਈ ਜਿੱਤ ਨੂੰ ਲੈ ਸਾਂਪਲਾ ਉਤਸ਼ਾਹਿਤ ਨਜ਼ਰ ਆਏ। ਇਸ ਮੌਕੇ ਉਹਨਾਂ ਨੇ ਆਮ ਆਦਮੀ ਪਾਰਟੀ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਪੰਜਾਬ ਦਾ ਪੈਸਾ ਐਮਪੀ ਰਾਜਸਥਾਨ ਅਤੇ ਛੱਤੀਸਗੜ੍ਹ ਵਿੱਚ ਖਰਚ ਖਰਚ ਕਰਕੇ ਬਰਬਾਦ ਕਰ ਚੁਕੀ ਹੈ ਇਸ ਤਰ੍ਹਾਂ ਹੀ ਆਪ ਆਪਣੀ ਬਰਬਾਦੀ ਦੀ ਵਜ੍ਹਾ ਬਣੇਗੀ।

ਪੰਜਾਬ ਦੀ ਜਨਤਾ ਦਾ ਪੈਸੇ ਉਜਾੜ ਕੇ ਦੱਸਣ ਦੀ ਕੋਸ਼ਿਸ਼ : ਆਮ ਆਦਮੀ ਪਾਰਟੀ ਦੇ ਕਨਵੀਨਰ ਕੇਜਰੀਵਾਲ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬਾਕੀ ਰਾਜਾਂ ਵਿੱਚ ਪੰਜਾਬ ਦੀ ਜਨਤਾ ਦਾ ਪੈਸੇ ਉਜਾੜ ਕੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਆਪ ਹੋਰਨਾਂ ਰਾਜਾਂ ਦਾ ਵਿਕਾਸ ਕਰੇਗੀ। ਪਰ ਲੋਕ ਸਿਆਣੇ ਨਿਕਲੇ ਅਤੇ ਲੋਕਾਂ ਨੇ ਫਿਰ ਵੀ ਇਹਨਾਂ ਦੀ ਗੱਲ ਨਾ ਸੁਣਦੇ ਹੋਏ ਭਾਜਪਾ ਨੂੰ ਚੁਣ ਭਾਜਪਾ ਦੀ ਸਰਕਾਰ ਬਣਾਈ। ਉਥੇ ਹੀ ਉਹਨਾਂ ਨੇ ਦੱਸਿਆ ਕਿ ਪੰਜਾਬ ਦਾ ਪੈਸਾ ਗਲਤ ਢੰਗ ਨਾਲ ਖਰਚ ਕੇ ਆਮ ਆਦਮੀ ਪਾਰਟੀ ਨੂੰ ਕੁਝ ਨਹੀਂ ਮਿਲਿਆ। ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇੰਨਾ ਸਟੇਟਾਂ ਦੇ ਵਿੱਚ ਸਿਰਫ 1% ਵੋਟ ਵੀ ਪੂਰੀ ਨਹੀਂ ਮਿਲੀ ਜੋ ਕਿ ਸ਼ਰਮਨਾਕ ਹੈ।

ਕੇਂਦਰ ਸਰਕਾਰ ਪੰਜਾਬ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਲਈ ਪੈਸਾ ਭੇਜਦੀ ਹੈ: ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਦੇ ਵਿੱਚ ਕੇਂਦਰ ਵੱਲੋਂ ਰੋਕੇ ਗਏ ਫੰਡਾਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਵਿੱਚ ਰੂਰਲ ਡਿਵੈਲਪਮੈਂਟ ਦੇ ਲਈ ਪੈਸਾ ਭੇਜਦੀ ਹੈ। ਉਸ ਉੱਪਰ ਪੰਜਾਬ ਸਰਕਾਰ ਯੂਸੀ ਨਹੀਂ ਦੇ ਪਾਉਂਦੀ। ਜਿਸ ਦੇ ਚਲਦੇ ਕੇਂਦਰ ਸਰਕਾਰ ਪੈਸਾ ਰੋਕਦੀ ਹੈ। ਹੋਰ ਇਸ ਪਿੱਛੇ ਕੋਈ ਦੂਸਰਾ ਕਾਰਨ ਨਹੀਂ ਹੈ ਜਦੋਂ ਸਰਕਾਰ ਪੈਸੇ ਦਾ ਹਿਸਾਬ ਨਹੀਂ ਦਵੇਗੀ ਤਾਂ ਕੇਂਦਰ ਸਰਕਾਰ ਪੈਸਾ ਕਿਉਂ ਦਵੇ। ਉੱਥੇ ਹੀ ਝਾਰਖੰਡ ਦੇ ਸੰਸਦ ਤੋਂ 300 ਕਰੋੜ ਰੁਪਿਆ ਮਿਲਣ 'ਤੇ ਉਹਨਾਂ ਨੇ ਕਿਹਾ ਕਿ ਕਾਂਗਰਸ ਦੇ ਵਿੱਚ ਭਰਿਸ਼ਟਾਚਾਰ ਹੈ। ਇਸ ਕਰਕੇ ਕੋਈ ਖਾਸ ਗੱਲ ਨਹੀਂ ਹੈ ਕਿ ਕਾਂਗਰਸ ਦੇ ਸਾਂਸਦ ਤੋਂ ਇਹ ਪੈਸੇ ਮਿਲੇ ਹਨ। ਉਹਨਾਂ ਨੇ ਪੰਜਾਬ ਦੇ ਵਿੱਚ ਲੋਕ ਸਭਾ ਦੀ ਤਿਆਰੀ 'ਤੇ ਕਿਹਾ ਕਿ ਪੰਜਾਬ ਦੇ ਵਿੱਚ ਲੋਕ ਸਭਾ ਹੋਣ ਜਾ ਰਹੀਆਂ ਹੈ। ਜਿਸ ਵਿੱਚ ਉਹਨਾਂ ਨੇ ਕਿਹਾ ਕਿ ਭਾਜਪਾ ਨੌ ਸਾਲ ਦੇ ਕੰਮ 'ਤੇ ਵੋਟ ਮੰਗੇਗੀ ਅਤੇ ਜੋ ਨੌ ਸਾਲਾਂ ਦੇ ਵਿੱਚ ਭਾਜਪਾ ਦੀ ਸਰਕਾਰ ਦੇ ਅਧੀਨ ਭਾਰਤ ਦੀ ਤਰੱਕੀ ਹੋਈ ਹੈ। ਉਸ ਉੱਪਰ ਭਾਜਪਾ ਪੰਜਾਬ ਦੇ ਵਿੱਚ ਵੋਟ ਮੰਗੇਗੀ।

ਨਸ਼ਾ ਧੜੱਲੇ ਨਾਲ ਵੇਚਿਆ ਜਾ ਰਿਹਾ: ਉੱਥੇ ਹੀ ਨਸ਼ੇ ਦੇ ਮੁੱਦੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਵਿਕ ਰਿਹਾ ਹੈ ਅਤੇ ਹੁਣ ਤਾਂ ਆਏ ਦਿਨ ਦੇਖਣ ਨੂੰ ਮਿਲਦਾ ਹੈ ਕਿ ਨਸ਼ਾ ਧੜੱਲੇ ਨਾਲ ਵੇਚਿਆ ਜਾ ਰਿਹਾ ਹੈ। ਜਿਸ ਵਿੱਚ ਮੌਜੂਦਾ ਸਰਕਾਰ ਬਿਲਕੁਲ ਨਾਕਾਮ ਹੈ। ਜੋ ਕਿ ਨਸ਼ੇ ਦੇ ਮੁੱਦੇ 'ਤੇ ਹੀ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਆਈ ਹੈ। ਪਰ ਹੁਣ ਫੇਲ੍ਹ ਹੋ ਗਈ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.