ETV Bharat / state

ਯੂਪੀ ਦੀ ਲੜਕੀ ਨੂੰ ਪੰਜਾਬ ਪੁਲਿਸ ਨੇ ਇੱਕ ਦਿਨ ਲਈ ਬਣਾਇਆ ਕਾਂਸਟੇਬਲ

ਸੰਗਰੂਰ ਦੇ ਹਲਕਾ ਲਹਿਰਾਗਾਗਾ ਪ੍ਰਸ਼ਾਸਨ ਵੱਲੋਂ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ ਹੈ। ਯੂਪੀ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਲਹਿਰਾਗਾਗਾ ਪ੍ਰਸ਼ਾਸਨ ਵੱਲੋਂ 1 ਦਿਨ ਲਈ ਕਾਂਸਟੇਬਲ ਬਣਾਇਆ ਗਿਆ ਅਤੇ ਉਸ ਨੇ ਆਪਣੇ ਪ੍ਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੈਦਲ ਆਪਣੇ ਘਰਾਂ ਨੂੰ ਨਾ ਜਾਣ।

girl from UP given honorary rank of constable in lehragaga
ਯੂਪੀ ਦੀ ਲੜਕੀ ਨੂੰ ਪੰਜਾਬ ਪੁਲਿਸ 'ਚ ਇੱਕ ਦਿਨ ਲਈ ਬਣਾਇਆ ਕਾਂਸਟੇਬਲ
author img

By

Published : May 21, 2020, 12:49 PM IST

ਸੰਗਰੂਰ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਲੌਕਡਾਊਨ ਲੱਗਿਆ ਹੋਇਆ ਹੈ। ਇਸ ਦੇ ਚੱਲਦੇ ਕਈ ਪ੍ਰਵਾਸੀ ਕਾਮੇ ਅਤੇ ਮਜ਼ਦੂਰ ਆਪਣੇ ਵੱਖ-ਵੱਖ ਫਸ ਗਏ। ਨੌਕਰੀਆਂ ਨਾ ਹੋਣ ਅਤੇ ਸਰਕਾਰ ਵੱਲੋਂ ਢੁਕਵੇਂ ਪ੍ਰਬੰਧ ਨਾ ਕੀਤੇ ਜਾਣ ਦੀ ਸੂਰਤ ਵਿੱਚ ਮਜ਼ਦੂਰਾਂ ਨੇ ਪੈਦਲ ਹੀ ਆਪਣੇ ਘਰਾਂ ਨੂੰ ਜਾਣ ਦਾ ਫੈਸਲਾ ਕਰ ਲਿਆ। ਇਸ ਨੂੰ ਰੋਕਣ ਲਈ ਸੰਗਰੂਰ ਦੇ ਹਲਕਾ ਲਹਿਰਾਗਾਗਾ ਪ੍ਰਸ਼ਾਸਨ ਵੱਲੋਂ ਇੱਕ ਵਿਲੱਖਣ ਉਪਰਾਲਾ ਕੀਤਾ ਗਿਆ। ਯੂਪੀ ਦੀ ਰਹਿਣ ਵਾਲੀ ਇੱਕ ਲੜਕੀ ਨੂੰ ਲਹਿਰਾਗਾਗਾ ਪ੍ਰਸ਼ਾਸਨ ਵੱਲੋਂ 1 ਦਿਨ ਲਈ ਕਾਂਸਟੇਬਲ ਬਣਾਇਆ ਅਤੇ ਉਸ ਨੇ ਆਪਣੇ ਪ੍ਰਵਾਸੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਪੈਦਲ ਆਪਣੇ ਘਰਾਂ ਨੂੰ ਨਾ ਜਾਣ।

ਵੀਡੀਓ

ਇਸ ਮੌਕੇ ਲੜਕੀ ਆਸ਼ੂ ਉਪਾਧਿਆਏ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਸਾਰੀਆਂ ਫੈਕਟਰੀਆਂ ਤੇ ਕਾਰਖ਼ਾਨੇ ਖੋਲ੍ਹੇ ਜਾ ਰਹੇ ਹਨ ਜਿਸ ਕਰਕੇ ਉਹ ਆਪਣੇ ਘਰਾਂ ਨੂੰ ਜਾਣ ਦੀ ਥਾਂ ਮੁੜ ਤੋਂ ਆਪਣੇ ਕੰਮਾਂ ਨੂੰ ਲੱਗ ਜਾਣ। ਇਸ ਦੇ ਨਾਲ ਹੀ ਉਸ ਨੇ ਕਿਹਾ ਪੈਦਲ ਜਾਣ ਨਾਲ ਬਹੁਤ ਖ਼ਤਰਿਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਭ ਤੋਂ ਪਹਿਲਾ ਖਤਰਾ ਤਾਂ ਸੰਕ੍ਰਮਣ ਫੈਲਣ ਦਾ ਹੀ ਹੈ।

ਇਹ ਵੀ ਪੜ੍ਹੋ: ਚੱਕਰਵਾਤ ਅਮਫ਼ਾਨ ਦੀ ਚਪੇਟ 'ਚ ਬੰਗਾਲ, ਓਡੀਸ਼ਾ ਤੇ ਬੰਗਲਾਦੇਸ਼, 11 ਮੌਤਾਂ, ਰਾਹਤ ਕਾਰਜ ਜਾਰੀ

ਐਸਡੀਐਮ ਲਹਿਰਾਗਾਗਾ ਨੇ ਵੀ ਇਸ ਮੌਕੇ ਲੜਕੀ ਦਾ ਧੰਨਵਾਦ ਕੀਤਾ ਗਿਆ ਅਤੇ ਨਾਲ ਹੀ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਪੈਦਲ ਆਪਣੇ ਘਰਾਂ ਨੂੰ ਨਾ ਜਾਣ। ਉਨ੍ਹਾਂ ਕਿਹਾ ਕਿ ਬੱਸਾਂ ਅਤੇ ਰੇਲਾਂ ਦੀ ਪ੍ਰਬੰਧ ਕੀਤਾ ਗਿਆ ਹੈ ਪਰ ਉਸ ਲਈ ਥੋੜ੍ਹਾ ਸਮਾਂ ਲੱਗੇਗਾ।

ਇਸ ਦੇ ਨਾਲ ਹੀ ਲਹਿਰਗਾਗਾ ਦੇ ਡੀਐਸਪੀ ਨੇ ਵੀ ਪ੍ਰਸ਼ਾਸਨ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਅਤੇ ਲੋਕਾਂ ਨੂੰ ਸੰਦੇਸ਼ ਦਿੱਤਾ ਕਿ ਉਹ ਸੈਂਕੜੇ ਕਿਲੋਮੀਟਰ ਪੈਦਲ ਨਾ ਜਾਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.