ਮਲੇਰਕੋਟਲਾ: ਪੰਜਾਬੀ ਮਾਂ ਬੋਲੀ ਦਾ ਵਿਵਾਦ ਹਾਲੇ ਥੰਮਿਆ ਨਹੀਂ ਸੀ ਤੇ ਇੱਕ ਹੋਰ ਵਿਵਾਦ ਨੇ ਜਨਮ ਲੈ ਲਿਆ। ਇਹ ਉਰਦੂ ਭਾਸ਼ਾ ਨਾਲ ਜੁੜਿਆ ਹੈ। ਹਾਲ ਹੀਂ ਵਿੱਚ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਵੱਲੋਂ ਉਰਦੂ ਭਾਸ਼ਾ ਵਿਭਾਗ ਨੂੰ ਵਿਦੇਸ਼ੀ ਭਾਸ਼ਾ ਵਿਭਾਗ ਵਿੱਚ ਸ਼ਾਮਲ ਕਰ ਉਰਦੂ ਵਿਭਾਗ ਖ਼ਤਮ ਕਰਨ ਦਾ ਫ਼ੈਸਲਾ ਯੂਨੀਵਰਸੀਟੀ ਦੇ ਵੀਸੀ ਵੱਲੋਂ ਲਿਆ ਗਿਆ ਸੀ।
ਇਸ ਫ਼ੈਸਲੇ ਤੋਂ ਬਾਅਦ ਉਰਦੂ ਭਾਸ਼ਾ ਬੋਲਣ ਤੇ ਉਰਦੂ ਪ੍ਰੇਮੀਆਂ ਵੱਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਰਦੂ ਪ੍ਰੇਮਿਆ ਨੇ ਕਿਹਾ ਕਿ ਪੰਜਾਬ ਸ਼ਬਦ ਵੀ ਉਰਦੂ ਦਾ ਹੈ, 'ਤੇ ਸਿੱਖੀ ਦਾ ਬਹੁਤ ਇਤਿਹਾਸ ਉਰਦੂ ਭਾਸ਼ਾ ਵਿੱਚ ਹੈ। ਇਸ ਦੇ ਚੱਲਦਿਆਂ ਉਰਦੂ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਕਿਵੇਂ ਬਣਾਇਆ ਜਾ ਸਕਦਾ ਹੈ।
ਕੀ ਉਰਦੂ ਦਾ ਜਨਮ ਪੰਜਾਬ ਵਿੱਚ ਹੋਇਆ?
ਇਸ ਮੌਕੇ ਈਟੀਵੀ ਭਾਰਤ ਵੱਲੋਂ ਉਰਦੂ ਚਾਹੁਣ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਉਰਦੂ ਭਾਸ਼ਾ ਦਾ ਜਨਮ ਪੰਜਾਬ ਵਿੱਚੋਂ ਹੀ ਹੋਇਆ ਹੈ। ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਰਦੂ ਭਾਸ਼ਾ ਕੋਈ ਵਿਦੇਸ਼ੀ ਭਾਸ਼ਾ ਹੈ। ਅਸੀਂ ਇਸ ਫ਼ੈਸਲੇ ਦਾ ਸਖ਼ਤ ਵਿਰੋਧ ਕਰਦੇ ਹਾਂ।
ਇਹ ਵੀ ਪੜ੍ਹੋ: ਉਰਦੂ ਭਾਸ਼ਾ ਹੋਈ ਰਾਜਨੀਤੀ ਦਾ ਸ਼ਿਕਾਰ: ਵਿਦਿਆਰਥੀ
ਸਿੱਖ ਇਤਿਹਾਸ ਦਾ ਉਰਦੂ ਨਾਲ ਕੀ ਹੈ ਸਬੰਧ?
ਉਥੇ ਹੀ ਉਨ੍ਹਾਂ ਨੇ ਦੱਸਿਆ ਕਿ ਸਿੱਖ ਇਤਿਹਾਸ ਦਾ ਬਹੁਤ ਸਾਰਾ ਪੜ੍ਹੇ ਜਾਣ ਵਾਲਾ ਲਿਟਰੇਚਰ ਉਰਦੂ ਭਾਸ਼ਾ ਤੇ ਫਾਰਸੀ ਭਾਸ਼ਾ ਦੇ ਵਿੱਚ ਮੌਜੂਦ ਹੈ। ਇਸ ਕਾਰਨ ਇਸ ਦੇਸ਼ੀ ਭਾਸ਼ਾ ਨੂੰ ਵਿਦੇਸ਼ੀ ਭਾਸ਼ਾ ਦਾ ਦਰਜਾ ਦੇਣਾ ਬਿਲਕੁੱਲ ਗਲ਼ਤ ਹੈ। ਯੂਨੀਵਰਸੀਟੀ ਨੂੰ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।