ਸੰਗਰੂਰ: ਜਦੋਂ ਵੀ ਕੋਰੋਨਾ ਮਹਾਂਮਾਰੀ ਆਈ ਹੈ ਤਾਂ ਉਦੋਂ ਦਾ ਹੀ ਲੋਕਾਂ ਨੂੰ ਆਪਣੇ ਆਪਣੇ ਕਾਰੋਬਾਰ ਵਿੱਚ ਲਗਾਤਾਰ ਘਾਟਾ ਪੈ ਰਿਹਾ ਹੈ ਕਈ ਤਾਂ ਅਜਿਹੇ ਲੋਕ ਹਨ, ਜੋ ਬੇਰੁਜ਼ਗਾਰ ਹੋ ਕੇ ਆਪਣੇ ਆਪਣੇ ਘਰਾਂ ’ਚ ਬੈਠੇ ਹਨ। ਇਹ ਬੇਰੁਜ਼ਗਾਰ ਅੰਗਹੀਣ ਵਿਅਕਤੀ ਹਨ, ਜੋ ਅਲੱਗ ਅਲੱਗ ਫੈਕਟਰੀਆਂ ਦੇ ਵਿਚ ਮਿਹਨਤ ਮਜ਼ਦੂਰੀ ਕਰਦੇ ਸੀ ਪਰ ਅੱਜ ਕੱਲ੍ਹ ਆਪਣੇ ਘਰਾਂ ’ਚ ਬੇਰੁਜ਼ਗਾਰ ਬੈਠੇ ਹਨ।
ਪੰਜਾਬ ਸਰਕਾਰ ਨੂੰ ਲਗਾਈ ਮਦਦ ਦੀ ਗੁਹਾਰ
ਇਹ ਅੰਗਹੀਣ ਇਕੱਠੇ ਹੋ ਕੇ ਹੁਣ ਮਲੇਰਕੋਟਲਾ ਐਸਡੀਐਮ ਦਫ਼ਤਰ ਪੁੱਜੇ, ਜਿੱਥੇ ਇਨ੍ਹਾਂ ਪੰਜਾਬ ਸਰਕਾਰ ਨੂੰ ਗੁਹਾਰ ਲਗਾਈ ਕਿ ਇਨ੍ਹਾਂ ਦੇ ਰੁਜ਼ਗਾਰ ਚੱਲੇ ਗਏ ਹਨ। ਫੈਕਟਰੀਆਂ ਨੂੰ ਤਾਲੇ ਲੱਗ ਗਏ ਨੇ ਜਿਸ ਕਰਕੇ ਇਹ ਘਰਾਂ ਦੇ ਵਿੱਚ ਹੀ ਵਿਹਲੇ ਬੈਠਣ ਨੂੰ ਮਜ਼ਬੂਰ ਹਨ। ਇਸ ਮੌਕੇ ਇਨ੍ਹਾਂ ਅੰਗਹੀਣ ਨੌਜਵਾਨਾਂ ਨੇ ਮੁੱਖ ਮੰਤਰੀ ਦੇ ਨਾਂ ਇਕ ਮੰਗ ਪੱਤਰ ਐਸਡੀਐਮ ਲਈ ਖੋਲ੍ਹਣ ਸੌਂਪਿਆ ਜਿਸ ’ਚ ਉਨ੍ਹਾਂ ਲਿਖਿਆ ਕਿ ਇਨ੍ਹਾਂ ਨੂੰ ਸਰਕਾਰ ਦੀ ਮਦਦ ਦੀ ਜ਼ਰੂਰਤ ਹੈ। ਬੇਰੁਜ਼ਗਾਰ ਹੋਣ ਕਾਰਨ ਇਨ੍ਹਾਂ ਨੂੰ ਪਰਿਵਾਰ ਚਲਾਉਣਾ ਮੁਸ਼ਕਲ ਹੋ ਗਿਆ ਹੈ, ਇਹ ਦੋ ਵਕਤ ਦਾ ਖਾਣਾ ਵੀ ਨਹੀਂ ਜੁਟਾ ਪਾ ਰਹੇ ਇਸ ਕਰਕੇ ਭੁੱਖਣ ਭਾਣੇ ਦਿਨ ਕੱਟਣ ਲਈ ਮਜ਼ਬੂਰ ਹਨ।
ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਇਨ੍ਹਾਂ ਬੇਰੁਜ਼ਗਾਰ ਅੰਗਹੀਣਾਂ ਨੇ ਕਦੇ ਮਦਦ ਲਈ ਨਹੀਂ ਅੱਡੇ ਹੱਥ
ਇਨ੍ਹਾਂ ਅੰਗਹੀਣਾਂ ਦਾ ਕਹਿਣਾ ਹੈ ਕਿ ਉਹ ਕਿਸੇ ਅੱਗੇ ਖ਼ੈਰਾਤ ਵੀ ਨਹੀਂ ਮੰਗ ਸਕਦੇ ਕਿਉਂਕਿ ਸ਼ੁਰੂ ਤੋਂ ਹੀ ਮਿਹਨਤ ਮਜ਼ਦੂਰੀ ਕਰਕੇ ਉਹ ਆਪਣਾ ਅਤੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਆ ਰਹੇ ਹਨ। ਇਸ ਕਰਕੇ ਕੈਪਟਨ ਸਰਕਾਰ ਜਾਂ ਤਾਂ ਉਨ੍ਹਾਂ ਨੂੰ ਕੋਈ ਰੁਜ਼ਗਾਰ ਦੇਵੇ ਜਾਂ ਪੈਨਸ਼ਨ ਵਿੱਚ ਵਾਧਾ ਕਰੇ।
ਇਹ ਵੀ ਪੜ੍ਹੋ: ਆਪਣੀ ਪਸੰਦ ਦਾ ਸਾਥੀ ਚੁਣਨ ਦਾ ਸਭ ਨੂੰ ਅਧਿਕਾਰ : ਹਾਈਕੋਰਟ