ਲਹਿਰਾਗਾਗਾ: ਇੱਕ ਪਾਸੇ ਕੋਰੋਨਾ ਦਾ ਕਹਿਰ ਹੈ ਤੇ ਦੂਜੇ ਪਾਸੇ ਨੌਕਰੀ ਨਾ ਮਿਲਣ ਕਾਰਨ ਨੌਜਵਾਨ ਨੇ ਖੁਦਕੁਸ਼ੀ ਕਰ ਲਈ, ਜੋ ਕਿ ਲਹਿਰਾਗਾਗਾ ਦੇ ਪਿੰਡ ਖੋਖਰ ਖੁਰਦ ਦਾ ਵਸਨੀਕ ਸੀ। ਮ੍ਰਿਤਕ ਨੇ ਈਟੀਟੀ ਟੈੱਟ ਪਾਸ ਕੀਤਾ ਹੋਇਆ ਸੀ ਤੇ ਨੌਕਰੀ ਦੀ ਭਾਲ ਕਰ ਰਿਹਾ ਸੀ। ਨੌਕਰੀ ਨਾ ਮਿਲਣ ਕਾਰਨ ਉਸ ਨੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦਾ ਨਾਮ ਤਜਿੰਦਰ ਤੇ ਉਸ ਦੀ ਉਮਰ 24 ਸਾਲ ਸੀ। ਉਨ੍ਹਾਂ ਕਿਹਾ ਕਿ ਤਜਿੰਦਰ ਵਧੇਰਾ ਪੜਿਆ ਹੋਇਆ ਤੇ ਉਹ ਵਧੀਆ ਨੌਕਰੀ ਚਾਹੁੰਦਾ ਸੀ। ਉਸ ਨੇ ਈਟੀਟੀ ਟੈੱਟ ਪਾਸ ਵੀ ਕੀਤਾ ਹੋਇਆ ਪਰ ਨੌਕਰੀ ਨਾ ਮਿਲਣ ਕਾਰਨ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਜਦੋਂ ਨੌਕਰੀ ਨਹੀਂ ਮਿਲੀ ਤਾਂ ਉਹ ਲੇਬਰ ਦਾ ਕੰਮ ਕਰਦਾ ਤੇ ਘਰ ਦਾ ਗੁਜ਼ਾਰਾ ਕਰਦਾ ਸੀ।
ਇਹ ਵੀ ਪੜ੍ਹੋ:ਪੰਜਾਬ ਸਰਕਾਰ ਨੇ ਧਾਰਮਿਕ ਅਸਥਾਨਾਂ 'ਤੇ ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਦਿੱਤੀ ਮਨਜ਼ੂਰੀ
ਉਨ੍ਹਾਂ ਨੇ ਕਿਹਾ ਕਿ ਉਸ ਨੇ ਪਹਿਲਾਂ ਚੰਡੀਗੜ੍ਹ, ਪਟਿਆਲਾ ਤੇ ਕਈ ਥਾਂ 'ਤੇ ਨੌਕਰੀ ਲਈ ਅਪਲਾਈ ਕੀਤਾ ਹੋਇਆ ਸੀ ਪਰ ਕਿਸੇ ਪਾਸੇ ਤੋਂ ਸੁਰ ਜਵਾਬ ਨਹੀਂ ਸੀ ਆ ਰਿਹਾ। ਇਸ ਨੂੰ ਲੈ ਕੇ ਉਹ ਕਾਫੀ ਪਰੇਸ਼ਾਨ ਰਹਿੰਦਾ ਸੀ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਵਾਅਦਾ ਪੂਰਾ ਕਰੇ ਤਾਂ ਕੋਈ ਵੀ ਨੌਜਵਾਨ ਖੁਦਕੁਸ਼ੀ ਦੀ ਰਾਹ 'ਤੇ ਨਹੀਂ ਜਾਵੇਗਾ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਾ ਕੇ ਲਾਸ਼ ਨੂੰ ਮ੍ਰਿਤਕ ਦੇ ਪਰਿਵਾਰ ਨੂੰ ਸੌਂਪ ਦਿੱਤਾ ਹੈ।