ਸੰਗਰੂਰ: ਲੰਮੇ ਸਮੇਂ ਤੋਂ ਕੱਚੇ ਅਧਿਆਪਕ ਆਪਣੀਆਂ ਨੌਕਰੀਆਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ। ਜੇਕਰ ਗੱਲ ਕਰੀਏ, ਇਨ੍ਹਾਂ ਕੱਚੇ ਅਧਿਆਪਕਾਂ ਦੀ ਤਰ੍ਹਾਂ ਲਗਾਤਾਰ ਸਿੱਖਿਆ ਮਤ ਨੂੰ ਘਿਰਦੇ ਆ ਰਹੇ ਹਨ। ਪਰ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ, ਇਸ ਨੂੰ ਦੇਖਦਿਆਂ ਆਮ ਆਦਮੀ ਪਾਰਟੀ ਨੇ ਇਨ੍ਹਾਂ ਅਧਿਆਪਕਾਂ ਨੂੰ ਸਮੱਰਥਨ ਦਿੱਤਾ, ਤੇ ਵੱਡੇ ਪੱਧਰ ਤੇ ਆਮ ਆਦਮੀ ਪਾਰਟੀ ਦੇ ਸਮੱਰਥਕਾਂ ਤੇ ਆਗੂਆਂ ਵੱਲੋਂ ਇਕੱਠੇ ਹੋ ਕੇ ਕੱਚੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਵਿਜੇਂਦਰ ਸਿੰਗਲਾ ਦੀ ਕੋਠੀ ਦਾ ਘਿਰਾਓ ਕਰਨ ਲਈ ਪਹੁੰਚੇ।
ਪੁਲਿਸ ਵੱਲੋਂ ਲਗਾਏ ਗਏ, ਬੈਰੀਗੇਟ ਨੂੰ ਵੀ ਤੋੜਦੇ ਹੋਏ ਅੱਗੇ ਵਧੇ, ਭਾਵੇਂ ਕਿ ਪੁਲਿਸ ਵੱਲੋਂ ਇਨ੍ਹਾਂ ਨੂੰ ਰੋਕਣ ਦੇ ਕਾਫ਼ੀ ਯਤਨ ਕੀਤੇ ਗਏ। ਪਰ ਬੈਰੀਗੇਟ ਤੋੜਦੇ ਹੋਏ ਅਤੇ ਬੈਰੀਗੇਟ ਨੂੰ ਉਪਰ ਦੀ ਪਾਰ ਕਰਕੇ ਕਈ ਵਰਕਰ ਆਗੂ ਅੱਗੇ ਵੱਲ ਵੱਧ ਗਏ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ, ਕਿ ਸਰਕਾਰ ਆਪਣੇ ਵਾਅਦੇ ਤੋਂ ਭੱਜ ਰਹੀ ਹੈ, ਘਰ ਘਰ ਨੌਕਰੀ ਕਹਿ ਕੇ ਇਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਸੜਕਾਂ ਦੇ ਬੈਠਣ ਲਈ ਮਜਬੂਰ ਕਰ ਰਹੀ ਹੈ, ਇਨ੍ਹਾਂ ਨੂੰ ਉਨ੍ਹਾਂ ਦਾ ਹੱਕ ਦਵਾ ਕੇ ਜਾਵਾਂਗੇ।
ਇਹ ਵੀ ਪੜ੍ਹੋ:-ਅਸ਼ਵਨੀ ਸ਼ਰਮਾ ਦਾ ਕੈਪਟਨ ਸਰਕਾਰ ‘ਤੇ ਵੱਡਾ ਹਮਲਾ