ਸੰਗਰੂਰ: ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸੰਗਰੂਰ ਵਿਖੇ (District Administrative Complex Sangrur) ਆਪਣੇ ਹੈੱਡ ਮਾਸਟਰ ਅਤੇ ਅਧਿਆਪਕਾਂ ਸਮੇਤ ਡਿਪਟੀ ਕਮਿਸ਼ਨਰ ਨਾਲ ਮਿਲਣ ਦੀ ਇੱਛਾ ਲੈ ਕੇ ਆਈਆਂ ਸਰਕਾਰੀ ਹਾਈ ਸਕੂਲ ਮੰਗਵਾਲ ਦੀਆਂ ਦੋ ਹੋਣਹਾਰ ਵਿਦਿਆਰਥਣਾਂ ਨੂੰ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ (Deputy Commissioner Jitinder Jorwal) ਨੇ ਕੁੱਝ ਪਲਾਂ ਲਈ ਡੀ ਸੀ ਸੰਗਰੂਰ ਦੀ ਕੁਰਸੀ ਉੱਤੇ ਬਿਠਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਨਵੀਂ ਦਿਸ਼ਾ ਪ੍ਰਦਾਨ ਕੀਤੀ।
ਡੀ ਸੀ ਬਣਨ ਦੀ ਤਾਂਘ: ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਤਿੰਦਰ ਜੋਰਵਾਲ ਨੂੰ ਜਦੋਂ ਉਨ੍ਹਾਂ ਬੱਚੀਆਂ ਨੇ ਭਵਿੱਖ ਵਿੱਚ ਡੀ ਸੀ ਬਣਨ ਦੀ ਤਾਂਘ ਪ੍ਰਗਟਾਈ (The girls expressed their longing to become a DC) ਤਾਂ ਜੋਰਵਾਲ ਨੇ ਕਿਹਾ ਕਿ ਤੁਹਾਡੀ ਇਸ ਇੱਛਾ ਨੂੰ ਹੁਣੇ ਹੀ ਪੂਰਾ ਕੀਤਾ ਜਾ ਸਕਦਾ ਹੈ ਅਤੇ ਖੁਦ ਸੀਟ ਤੋਂ ਉੱਠ ਕੇ ਪਹਿਲਾਂ ਸੱਤਵੀਂ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਅਤੇ ਫਿਰ ਉਸਦੀ ਦੀ ਵੱਡੀ ਭੈਣ ਮਨਵੀਰ ਕੌਰ ਨੂੰ ਕੁਝ ਪਲਾਂ ਲਈ ਡਿਪਟੀ ਕਮਿਸ਼ਨਰ ਦੀ ਸੀਟ ਉੱਤੇ ਬਿਠਾਇਆ।
ਮਿਹਨਤ ਨਾਲ ਮੁਕਾਮ: ਡੀਸੀ ਜੋਰਵਾਲ (Deputy Commissioner Jitinder Jorwal ) ਨੇ ਕਿਹਾ ਕਿ ਜ਼ਿੰਦਗੀ ਵਿੱਚ ਮਿਹਨਤ ਦਾ ਕੋਈ ਬਦਲ ਨਹੀਂ ਅਤੇ ਮਿਹਨਤ ਨਾਲ ਕੋਈ ਵੀ ਮੁਕਾਮ ਹਾਸਲ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚਿਆਂ ਵਿੱਚ ਆਤਮ ਵਿਸ਼ਵਾਸ ਤੇ ਦ੍ਰਿੜ ਇਰਾਦਾ ਹੋਵੇ ਤਾਂ ਅਜਿਹਾ ਕੋਈ ਵੀ ਮੁਕਾਮ ਨਹੀਂ, ਜੋ ਪ੍ਰਾਪਤ ਨਾ ਕੀਤਾ ਜਾ ਸਕਦਾ ਹੋਵੇ।
ਇਹ ਵੀ ਪੜ੍ਹੋ: ਹਰਸਿਮਰਤ ਕੌਰ ਬਾਦਲ ਨੇ ਚਲਾਇਆ ਬੁਲੇਟ, ਕਿਹਾ...
ਮੈਰਿਟ ਵਿੱਚ ਸਥਾਨ: ਜ਼ਿਕਰਯੋਗ ਹੈ ਕਿ ਆਰਥਿਕ ਤੌਰ 'ਤੇ ਕਮਜ਼ੋਰ ਪਰਿਵਾਰ ਨਾਲ ਸਬੰਧਤ ਮਨਵੀਰ ਕੌਰ ਨੇ ਸਰਕਾਰੀ ਹਾਈ ਸਮਾਰਟ ਸਕੂਲ ਮੰਗਵਾਲ (Government High Smart School Mangwal) ਵਿਚ ਦਸਵੀਂ ਵਿੱਚ ਮੈਰਿਟ ਵਿੱਚ ਸਥਾਨ ਹਾਸਲ ਕੀਤਾ ਸੀ ਅਤੇ ਹੁਣ ਉਹ ਮੁਕਾਬਲੇ ਦੀਆਂ ਪ੍ਰੀਖਿਆਵਾ ਦੀ ਤਿਆਰੀ ਕਰਨ ਲਈ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸ਼ਹਿਰ ਦੇ ਹੀ ਇੱਕ ਕੋਚਿੰਗ ਸੈਂਟਰ ਵਿੱਚੋਂ ਸਿਖਲਾਈ ਲੈ ਰਹੀ ਹੈ। ਡੀਸੀ ਜੋਰਵਾਲ ਨੇ ਬੱਚੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜੇਕਰ ਉਨ੍ਹਾਂ ਨੂੰ ਸਿਖਿਆ ਦੇ ਖੇਤਰ ਵਿੱਚ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਨਿੱਜੀ ਤੌਰ 'ਤੇ ਅਤੇ ਪ੍ਰਸ਼ਾਸਨ ਦੀ ਤਰਫ਼ੋਂ ਸਹਿਯੋਗ ਦੇਣਗ।
ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਆਪਣੇ ਆਈ.ਏ.ਐਸ ਬਣਨ ਦੇ ਸਫ਼ਰ ਦੇ ਕੁਝ ਪਹਿਲੂਆਂ ਬਾਰੇ ਵੀ ਵਿਦਿਆਰਥਣਾਂ ਨਾਲ ਸਾਂਝ ਪਾਈ ਤਾਂ ਜੋ ਉਹ ਹਿੰਮਤ ਅਤੇ ਮਜ਼ਬੂਤ ਇਰਾਦੇ ਨਾਲ ਹਰੇਕ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਸਵੈ ਭਰੋਸਾ ਪੈਦਾ ਕਰ ਸਕਣ। ਸ ਜੋਰਵਾਲ ਨੇ ਬੱਚਿਆਂ ਨੂੰ ਕਿਹਾ ਕਿ ਹਰੇਕ ਤਰ੍ਹਾਂ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਦਾ ਟੈਸਟ ਜ਼ਰੂਰ ਦਿੱਤਾ ਜਾਵੇ ਤਾਂ ਜੋ ਛੋਟੇ ਛੋਟੇ ਕਦਮ ਹੌਲੀ ਹੌਲੀ ਪੈੜਾਂ ਦੇ ਰੂਪ ਵਿੱਚ ਸਥਾਪਤ ਹੋ ਜਾਣ।