ਮਲੇਰਕੋਟਲਾ: ਪਿੰਡ ਸੰਗਾਲਾ ਵਿੱਖੇ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਆਨ ਦੇ ਮੁਲਾਜ਼ਮਾਂ ਦਾ 29 ਵੇਂ ਦਿਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਜਾਰੀ ਹੈ। ਮੁਲਾਜ਼ਮਾਂ ਵੱਲੋਂ ਭੁੱਖ ਹੜਤਾਲ ਖਤਮ ਕਰ ਮਰਨ ਵਰਤ ਸੁਰੂ ਹੋਏ ਨੂੰ ਵੀ ਛੇ ਦਿਨ ਹੋ ਗਏ ਹਨ ਪਰ ਅਜੇ ਤੱਕ ਕਿਸੇ ਵੀ ਉੱਚ ਅਧਿਕਾਰੀ ਨੇ ਕੋਈ ਸਾਰ ਨਹੀ ਲਈ।
ਪ੍ਰਦਰਸਨ ਕਰ ਰਹੀ ਅਮਨਦੀਪ ਕੌਰ ਦੀ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਪਹਿਲਾਂ ਹੀ ਸਰਕਾਰੀ ਹਸਪਤਾਲ ਮਲੇਰਕੋਟਲਾ ਵਿੱਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਸੀ ਅਤੇ ਦੂਸਰੇ ਪਾਸੇ ਮਰਨ ਵਰਤ ਤੇ ਬੈਠੇ ਤਿੰਨ ਮੁਲਾਜ਼ਮਾਂ 'ਚੋ ਇੱਕ ਮੁਲਾਜ਼ਮ ਬਲਜੀਤ ਸਿੰਘ ਦੀ ਹਾਲਤ ਖਰਾਬ ਹੋ ਗਈ ਜਿਸ ਕਾਰਨ ਉਸ ਨੂੰ ਵੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
ਰੋਸ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੇ ਕਿਹਾ ਕੇ ਕਾਂਗਰਸ ਸਰਕਾਰ ਨੇ ਪਹਿਲਾਂ ਵੋਟਾਂ ਲੈਣ ਲਈ ਬਹੁਤ ਵਾਅਦੇ ਕੀਤੇ ਸੀ ਪਰ ਹੁਣ ਸਰਕਾਰ ਸਾਨੂੰ ਰੋਜਗਾਰ ਦੇਣ ਦੀ ਥਾਂ ਰੋਜਗਾਰ ਖੋਹ ਰਹੀ ਹੈ।
ਜਿਕਰਯੋਗ ਹੈ ਕਿ ਪਿਛਲੇ 29 ਦਿਨਾਂ ਤੋਂ ਮਾਸਟਰ ਮੋਟੀਵੇਟਰ ਅਤੇ ਮੋਟੀਵੇਟਰ ਯੂਨੀਆਨ ਦੇ ਮੁਲਾਜ਼ਮ ਆਪਣਿਆਂ ਮੰਗਾ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ, ਪਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਏਕਸ਼ਨ ਨਹੀਂ ਲਿਆ ਗਿਆ ਹੈ।