ਸੰਗਰੂਰ : ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਹਥੌਆ ਵਿਖੇ ਹਾਲ ਹੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅਗਨ ਭੇਟ ਹੋਣ ਦੀ ਘਟਨਾ ਸਾਹਮਣੇ ਆਈ ਸੀ।
ਇਸ ਘਟਨਾ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਸਨ। ਜਾਂਚ ਦੇ ਦੌਰਾਨ ਡੀਜੀਪੀ ਮਲੇਰਕੋਟਲਾ ਨੇ ਘਟਨਾ ਦਾ ਜਾਇਜ਼ਾ ਲਿਆ। ਹਲਾਂਕਿ ਇਸ ਘਟਨਾ ਦਾ ਖੁਲਾਸਾ ਮੁੱਖ ਮੰਤਰੀ ਨੇ ਆਨਲਾਈਨ ਹੋ ਕੇ ਕਰਨਾ ਸੀ ਪਰ ਖ਼ਰਾਬ ਮੌਸਮ ਕਰਕੇ ਉਹ ਇਥੇ ਪੁੱਜ ਨਾ ਸਕੇ।
ਪਿੰਡਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਪੁਲਿਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਬਿਜ਼ਲੀ ਦੀਆਂ ਤਾਰਾਂ ਵਿੱਚ ਸਪਾਰਕਿੰਗ ਹੋਣ ਕਾਰਨ ਵਾਪਰੀ ਸੀ। ਜਿਸ ਤੋਂ ਬਾਅਦ ਇਥੇ ਪਿਛਲੇ ਲੰਬੇ ਸਮੇਂ ਤੋਂ ਸੇਵਾ ਕਰ ਰਹੇ ਗ੍ਰਥੀ ਕਾਫ਼ੀ ਡਰ ਗਿਆ ਸੀ। ਮਾਮਲਾ ਵੱਧਣ ਦੇ ਡਰ ਕਾਰਨ ਗ੍ਰਥੀ ਨੇ ਪੁਲਿਸ ਨੂੰ ਝੂਠੀ ਕਹਾਣੀ ਦੱਸ ਕੇ ਗੁਮਰਾਹ ਕੀਤਾ। ਉਸ ਨੇ ਪੁਲਿਸ ਸਾਹਮਣੇ ਕਿਸੇ ਅਣਜਾਨ ਵਿਅਕਤੀ ਵੱਲੋਂ ਇਸ ਘਟਨਾ ਨੂੰ ਅੰਜ਼ਾਮ ਦਿੱਤੇ ਜਾਣ ਦੀ ਗੱਲ ਕਹੀ।
ਪੁਲਿਸ ਵੱਲੋਂ ਗ੍ਰਥੀ ਅਤੇ ਉਸ ਦੀ ਪਤਨੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਜਾਰੀ ਹੈ।